ਸੋਨਾ ਹਲਕੀ ਬੜ੍ਹਤ ਨਾਲ 44,300 ਤੋਂ ਪਾਰ, ਚਾਂਦੀ 'ਚ ਵੀ ਉਛਾਲ, ਜਾਣੋ ਮੁੱਲ

Monday, Mar 15, 2021 - 04:50 PM (IST)

ਸੋਨਾ ਹਲਕੀ ਬੜ੍ਹਤ ਨਾਲ 44,300 ਤੋਂ ਪਾਰ, ਚਾਂਦੀ 'ਚ ਵੀ ਉਛਾਲ, ਜਾਣੋ ਮੁੱਲ

ਨਵੀਂ ਦਿੱਲੀ- ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਸੋਨਾ 61 ਰੁਪਏ ਚੜ੍ਹ ਕੇ 44,364 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ।

ਪਿਛਲੇ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 44,303 ਰੁਪਏ ਪ੍ਰਤੀ 10 ਗ੍ਰਾਮ ਰਹੀ ਸੀ। ਉੱਥੇ ਹੀ, ਚਾਂਦੀ ਵੀ 162 ਰੁਪਏ ਵੱਧ ਕੇ 66,338 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਹੋ ਗਈ, ਜੋ ਪਿਛਲੇ ਕਾਰੋਬਾਰੀ ਸੈਸ਼ਨ ਵਿਚ 66,176 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਕੌਮਾਂਤਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ ਹਲਕੀ ਗਿਰਾਵਟ ਨਾਲ 1,726 ਡਾਲਰ ਪ੍ਰਤੀ ਔਂਸ ਰਹੀ, ਜਦੋਂ ਕਿ ਚਾਂਦੀ 25.95 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਰਹੀ। ਉੱਥੇ ਹੀ, ਵਾਇਦਾ ਬਾਜ਼ਾਰ ਦੀ ਗੱਲ ਕਰੀਏ ਤਾਂ ਸ਼ਾਮ 4.40 ਦੇ ਆਸਪਾਸ ਐੱਮ. ਸੀ. ਐਕਸ. 'ਤੇ ਸੋਨਾ 100 ਰੁਪਏ ਦੀ ਹਲਕੀ ਬੜ੍ਹਤ ਨਾਲ 44,850 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 499 ਰੁਪਏ ਦੀ ਮਜਬੂਤੀ ਨਾਲ 67,343 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੇ ਸਨ।


author

Sanjeev

Content Editor

Related News