ਸੋਨੇ ਦੇ ਮੁੱਲ 'ਚ ਉਛਾਲ, ਚਾਂਦੀ 420 ਰੁਪਏ ਹੋਈ ਸਸਤੀ, ਵੇਖੋ ਕੀਮਤਾਂ

Friday, Jan 01, 2021 - 06:24 PM (IST)

ਸੋਨੇ ਦੇ ਮੁੱਲ 'ਚ ਉਛਾਲ, ਚਾਂਦੀ 420 ਰੁਪਏ ਹੋਈ ਸਸਤੀ, ਵੇਖੋ ਕੀਮਤਾਂ

ਨਵੀਂ ਦਿੱਲੀ- ਨਵੇਂ ਸਾਲ ਦੇ ਪਹਿਲੇ ਦਿਨ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਦਰਜ ਹੋਈ, ਜਦੋਂ ਕਿ ਚਾਂਦੀ ਸਸਤੀ ਹੋ ਗਈ। ਭਾਰਤੀ ਸਰਾਫਾ ਤੇ ਜਿਊਲਰ ਐਸੋਸੀਏਸ਼ਨ ਦੇ ਅੰਕੜਿਆਂ ਮੁਤਾਬਕ, ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 96 ਰੁਪਏ ਦੀ ਹਲਕੀ ਤੇਜ਼ੀ ਨਾਲ 50,298 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ।

ਪਿਛਲੇ ਕਾਰੋਬਾਰੀ ਸੈਸ਼ਨ ਵਿਚ ਇਹ 50,202 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਸੀ। ਉੱਥੇ ਹੀ, ਚਾਂਦੀ ਵਿਚ 420 ਰੁਪਏ ਦੀ ਗਿਰਾਵਟ ਆਈ, ਜਿਸ ਨਾਲ ਇਸ ਦੀ ਕੀਮਤ 66,963 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। 31 ਦਸੰਬਰ ਨੂੰ ਚਾਂਦੀ 67,383 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।

ਬੀਤੇ ਸਾਲ ਵਿਚ ਸੋਨੇ ਨੇ ਕੁੱਲ ਮਿਲਾ ਕੇ 28 ਫ਼ੀਸਦੀ ਦਾ ਰਿਟਰਨ ਦਿੱਤਾ ਹੈ, ਜਦੋਂ ਕਿ ਚਾਂਦੀ ਲਗਭਗ 44 ਫ਼ੀਸਦੀ ਮਹਿੰਗੀ ਹੋਈ। 2021 ਵਿਚ ਵੀ ਇਨ੍ਹਾਂ ਦੇ ਆਕਰਸ਼ਕ ਰਹਿਣ ਦੀ ਉਮੀਦ ਹੈ।

ਅਗਸਤ 2020 ਵਿਚ ਸੋਨੇ ਦੀ ਕੀਮਤ ਸਰਾਫਾ ਬਾਜ਼ਾਰ ਵਿਚ 56,254 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ ਸੀ। ਕੋਰੋਨਾ ਟੀਕੇ ਲਾਂਚ ਹੋਣ ਨਾਲ ਅਰਥਵਿਵਸਥਾ ਵਿਚ ਤੇਜ਼ੀ ਦੀਆਂ ਉਮੀਦਾਂ ਵਿਚਕਾਰ ਹੋਈ ਮੁਨਾਫਾਵਸੂਲੀ ਕਾਰਨ ਸੋਨੇ ਵਿਚ ਗਿਰਾਵਟ ਆਈ ਪਰ ਹੁਣ ਵੀ ਇਹ 50 ਹਜ਼ਾਰ ਰੁਪਏ ਦੇ ਆਸਪਾਸ ਹੀ ਚੱਲ ਰਿਹਾ ਹੈ, ਕੋਈ ਵੱਡੀ ਗਿਰਾਵਟ ਜਾਂ ਵਾਧਾ ਨਹੀਂ ਹੈ।  ਭਾਰਤ ਵਿਚ ਕੋਰੋਨਾ ਟੀਕੇ ਨੂੰ ਹਰੀ ਝੰਡੀ ਮਿਲਣ ਪਿੱਛੋਂ ਅਰਥਵਿਵਸਥਾ ਦੇ ਸੁਧਾਰ ਵਿਚ ਤੇਜ਼ੀ ਆਉਣ ਦੀ ਉਮੀਦ ਹੈ। ਹਾਲਾਂਕਿ, ਗਲੋਬਲ ਪੱਧਰ 'ਤੇ ਸੋਨੇ ਦੀਆਂ ਕੀਮਤਾਂ ਵਿਚ ਉਤਰਾਅ-ਚੜ੍ਹਾਅ ਦਾ ਘਰੇਲੂ ਬਾਜ਼ਾਰ 'ਤੇ ਖ਼ਾਸਾ ਦੇਖਣ ਨੂੰ ਮਿਲਦਾ ਹੈ। ਵਿਸ਼ਵ ਪੱਧਰ 'ਤੇ ਇਸ ਦੌਰਾਨ ਸੋਨੇ ਦੀ ਕੀਮਤ ਤੇਜ਼ੀ ਨਾਲ 1,901 ਡਾਲਰ ਪ੍ਰਤੀ ਔਂਸ 'ਤੇ ਸੀ, ਜਦੋਂ ਕਿ ਚਾਂਦੀ ਗਿਰਾਵਟ ਨਾਲ 26.52 ਡਾਲਰ ਪ੍ਰਤੀ ਔਂਸ 'ਤੇ ਸੀ।


author

Sanjeev

Content Editor

Related News