10 ਗ੍ਰਾਮ ਸੋਨੇ ਦੇ ਮੁੱਲ 'ਚ ਵੱਡਾ ਉਛਾਲ, ਚਾਂਦੀ 3600 ਰੁਪਏ ਹੋਈ ਮਹਿੰਗੀ

Thursday, Aug 27, 2020 - 07:08 PM (IST)

ਨਵੀਂ ਦਿੱਲੀ— ਸਥਾਨਕ ਸਰਾਫਾ ਬਾਜ਼ਾਰ 'ਚ ਵੀਰਵਾਰ ਨੂੰ ਸੋਨੇ 'ਚ 743 ਰੁਪਏ ਦੀ ਤੇਜ਼ੀ ਦਰਜ ਕੀਤੀ ਗਈ, ਜਿਸ ਨਾਲ ਇਸ ਦੀ ਕੀਮਤ 52,508 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ।

ਉੱਥੇ ਹੀ, ਭਾਰੀ ਮੰਗ ਕਾਰਨ ਚਾਂਦੀ 3,615 ਰੁਪਏ ਦੇ ਜ਼ੋਰਦਾਰ ਉਛਾਲ ਨਾਲ 68,492 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ, ਜੋ ਪਿਛਲੇ ਕਾਰੋਬਾਰੀ ਦਿਨ 64,877 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।

ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 51,765 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ ਗਿਰਾਵਟ ਨਾਲ 1,946 ਡਾਲਰ ਪ੍ਰਤੀ ਔਂਸ ਬੋਲੀ ਜਾ ਰਹੀ ਸੀ, ਜਦੋਂ ਕਿ ਚਾਂਦੀ 27.38 ਡਾਲਰ ਪ੍ਰਤੀ ਔਂਸ 'ਤੇ ਜਿਓਂ ਦੀ ਤਿਓਂ ਰਹੀ।
 

ਵਾਇਦਾ ਬਾਜ਼ਾਰ
ਉੱਥੇ ਹੀ, ਹਾਜ਼ਰ ਬਾਜ਼ਾਰ ਤੋਂ ਇਲਾਵਾ ਵਾਇਦਾ ਬਾਜ਼ਾਰ ਦੀ ਗੱਲ ਕਰੀਏ ਤਾਂ ਐੱਮ. ਸੀ. ਐਕਸ. 'ਤੇ ਸੋਨਾ ਵਾਇਦਾ 0.84 ਫੀਸਦੀ ਉਤਰ ਕੇ 51,345 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ। ਚਾਂਦੀ 1.32 ਫੀਸਦੀ ਡਿੱਗ ਕੇ 66,639 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ।


Sanjeev

Content Editor

Related News