ਸੋਨੇ ਦੀਆਂ ਕੀਮਤਾਂ ''ਚ ਆਈ ਤੇਜ਼ੀ, ਚਾਂਦੀ ਵੀ ਹੋਈ ਮਹਿੰਗੀ
Monday, May 29, 2023 - 02:28 PM (IST)
ਬਿਜ਼ਨੈੱਸ ਡੈਸਕ— ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਸੋਮਵਾਰ ਵਾਲੇ ਦਿਨ ਵਾਧਾ ਦਰਜ ਕੀਤਾ ਗਿਆ ਹੈ। ਸੋਨੇ ਦੀਆਂ ਘਰੇਲੂ ਵਾਇਦਾ ਕੀਮਤਾਂ ਤੇਜ਼ੀ ਨਾਲ ਕਾਰੋਬਾਰ ਕਰਦੀਆਂ ਵਿਖਾਈ ਦਿੱਤੀਆਂ। MCX ਐਕਸਚੇਂਜ 'ਤੇ 5 ਜੂਨ, 2023 ਨੂੰ ਡਿਲੀਵਰੀ ਵਾਲਾ ਸੋਨਾ ਸੋਮਵਾਰ ਦੁਪਹਿਰ ਨੂੰ 0.17 ਫ਼ੀਸਦੀ ਜਾਂ 100 ਰੁਪਏ ਦੇ ਵਾਧੇ ਨਾਲ 59,453 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਇਸ ਤੋਂ ਇਲਾਵਾ 4 ਅਗਸਤ 2023 ਨੂੰ ਡਿਲੀਵਰੀ ਵਾਲਾ ਸੋਨਾ ਸੋਮਵਾਰ ਦੁਪਹਿਰ ਨੂੰ 0.06 ਫ਼ੀਸਦੀ ਜਾਂ 36 ਰੁਪਏ ਦੇ ਵਾਧੇ ਨਾਲ 59,596 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਗਲੋਬਲ ਪੱਧਰ 'ਤੇ ਵੀ ਸੋਮਵਾਰ ਦੁਪਹਿਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਹੈ।
ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ
ਦੱਸ ਦੇਈਏ ਕਿ ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਕੀਮਤਾਂ 'ਚ ਵੀ ਸੋਮਵਾਰ ਦੁਪਹਿਰ ਨੂੰ ਤੇਜ਼ੀ ਦੇਖਣ ਨੂੰ ਮਿਲੀ ਹੈ। 5 ਜੁਲਾਈ, 2023 ਨੂੰ ਡਿਲੀਵਰੀ ਵਾਲੀ ਚਾਂਦੀ ਸੋਮਵਾਰ ਦੁਪਹਿਰ ਨੂੰ 0.35 ਫ਼ੀਸਦੀ ਜਾਂ 252 ਰੁਪਏ ਵਧ ਕੇ 71,481 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰਦੀ ਨਜ਼ਰ ਆਈ।
ਸੋਨੇ ਦੀਆਂ ਗਲੋਬਲ ਕੀਮਤਾਂ
ਸੋਮਵਾਰ ਦੀ ਦੁਪਹਿਰ ਨੂੰ ਸੋਨੇ ਦੀਆਂ ਗਲੋਬਲ ਕੀਮਤਾਂ ਵਿੱਚ ਵਾਧਾ ਹੁੰਦਾ ਹੋਇਆ ਵਿਖਾਈ ਦਿੱਤਾ। ਕਾਮੈਕਸ 'ਤੇ ਸੋਨੇ ਦੀ ਗਲੋਬਲ ਫਿਊਚਰਜ਼ ਕੀਮਤ 0.17 ਫ਼ੀਸਦੀ ਜਾਂ 3.30 ਡਾਲਰ ਦੇ ਵਾਧੇ ਨਾਲ 1966.40 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ। ਇਸ ਦੇ ਨਾਲ ਹੀ ਸੋਨੇ ਦੀ ਗਲੋਬਲ ਸਪਾਟ ਕੀਮਤ 0.09 ਫ਼ੀਸਦੀ ਜਾਂ 1.75 ਡਾਲਰ ਦੇ ਵਾਧੇ ਨਾਲ 1948.21 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ।
ਚਾਂਦੀ ਦੀ ਗਲੋਬਲ ਕੀਮਤ
ਕਾਮੈਕਸ 'ਤੇ ਚਾਂਦੀ ਦੀ ਗਲੋਬਲ ਸਪਾਟ ਕੀਮਤ ਸੋਮਵਾਰ ਦੁਪਹਿਰ ਨੂੰ 0.56 ਫ਼ੀਸਦੀ ਜਾਂ 0.13 ਡਾਲਰ ਦੇ ਵਾਧੇ ਨਾਲ 23.49 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ। ਇਸ ਦੇ ਨਾਲ ਹੀ ਚਾਂਦੀ ਦੀ ਗਲੋਬਲ ਸਪਾਟ ਕੀਮਤ 0.28 ਫ਼ੀਸਦੀ ਜਾਂ 0.07 ਡਾਲਰ ਦੇ ਵਾਧੇ ਨਾਲ 23.37 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ।