ਸੋਨੇ ਦੀਆਂ ਕੀਮਤਾਂ ''ਚ ਆਈ ਗਿਰਾਵਟ, ਚਾਂਦੀ ਦੇ ਭਾਅ ਵੀ ਡਿੱਗੇ, ਜਾਣੋ ਅੱਜ ਦੇ ਭਾਅ
Monday, Sep 07, 2026 - 10:29 AM (IST)
ਬਿਜ਼ਨੈੱਸ ਡੈਸਕ - ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। MCX 'ਤੇ 10 ਗ੍ਰਾਮ ਸੋਨੇ ਦੀ ਕੀਮਤ 528 ਰੁਪਏ ਡਿੱਗ ਕੇ 1,52,239 ਰੁਪਏ ਹੋ ਗਈ। ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ ਵਿਚ 949 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਇੱਕ ਕਿਲੋਗ੍ਰਾਮ ਚਾਂਦੀ ਹੁਣ 2,36,709 ਰੁਪਏ 'ਤੇ ਕਾਰੋਬਾਰ ਕਰਦੀ ਦੇਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤਾਂ
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ। ਕਾਮੈਕਸ 'ਤੇ ਸੋਨਾ 0.48% ਡਿੱਗ ਕੇ $4455.00 ਪ੍ਰਤੀ ਔਂਸ 'ਤੇ ਆ ਗਿਆ। ਚਾਂਦੀ ਦੀਆਂ ਕੀਮਤਾਂ 0.24% ਡਿੱਗ ਗਈਆਂ ਅਤੇ $66.590 ਪ੍ਰਤੀ ਔਂਸ 'ਤੇ ਵਪਾਰ ਕਰਦੀਆਂ ਵੇਖੀਆਂ ਗਈਆਂ।
ਇਹ ਵੀ ਪੜ੍ਹੋ : ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
ਇਸ ਹਫਤੇ ਅਮਰੀਕਾ ’ਚ ਮਹਿੰਗਾਈ ਦੇ ਅੰਕੜੇ ਤੈਅ ਕਰਨਗੇ ਗੋਲਡ-ਸਿਲਵਰ ਦੀ ਦਿਸ਼ਾ
ਪਿਛਲੇ ਹਫਤੇ ਅਮਰੀਕੀ ਰੋਜ਼ਗਾਰ ਅੰਕੜਿਆਂ ਨੇ ਵਿਆਜ ਦਰਾਂ ’ਚ ਵਾਧੇ ਦਾ ਖਦਸ਼ਾ ਫਿਰ ਵਧਾ ਦਿੱਤਾ, ਜਿਸ ਨਾਲ ਡਾਲਰ ਅਤੇ ਬਾਂਡ ਯੀਲਡ ਮਜ਼ਬੂਤ ਹੋਏ ਅਤੇ ਕੀਮਤੀ ਧਾਤਾਂ ’ਚ ਉੱਪਰਲੇ ਪੱਧਰਾਂ ਤੋਂ ਮੁਨਾਫਾਵਸੂਲੀ ਦੇਖਣ ਨੂੰ ਮਿਲੀ। ਹਾਲਾਂਕਿ ਲੰਮੀ ਮਿਆਦ ਦਾ ਢਾਂਚਾ ਅਜੇ ਪੂਰੀ ਤਰ੍ਹਾਂ ਕਮਜ਼ੋਰ ਨਹੀਂ ਹੋਇਆ ਹੈ। ਆਉਣ ਵਾਲੇ ਹਫਤੇ ’ਚ ਅਮਰੀਕੀ ਮਹਿੰਗਾਈ ਦੇ ਅੰਕੜੇ ਬੁਲੀਅਨਜ਼ ਬਾਜ਼ਾਰ ਦੀ ਅਗਲੀ ਦਿਸ਼ਾ ਤੈਅ ਕਰ ਸਕਦੇ ਹਨ।
ਇਹ ਵੀ ਪੜ੍ਹੋ : 600 ਕਰਮਚਾਰੀਆਂ ਨੂੰ ਲੱਗਾ ਝਟਕਾ, ਵਿਦੇਸ਼ੀ ਕੰਪਨੀ ਨੇ ਅਚਾਨਕ ਨੋਕਰੀਓਂ ਕੱਢ'ਤੇ ਭਾਰਤੀ ਮੁਲਾਜ਼ਮ
ਐੱਮ. ਸੀ. ਐਕਸ. ਦੇ ਵੀਕਲੀ ਚਾਰਟ ’ਤੇ ਪਿਛਲੇ ਹਫਤੇ ਭਾਅ ਨੇ ਲੱਗਭਗ 1,57,075 ਰੁਪਏ ਦਾ ਹਾਈ ਬਣਾਇਆ ਪਰ ਸਟ੍ਰਾਂਗ ਸੇਲਿੰਗ ਤੋਂ ਬਾਅਦ ਕਲੋਜ਼ਿੰਗ ਲੱਗਭਗ 1,52,767 ਰੁਪਏ ’ਤੇ ਹੋਈ। ਭਾਵ ਉੱਪਰਲੇ ਪੱਧਰਾਂ ’ਤੇ ਸਪਲਾਈ ਅਜੇ ਮੌਜੂਦ ਹੈ।
ਤਕਨੀਕੀ ਰੂਪ ਨਾਲ ਗੋਲਡ ਇਕ ਵੱਡੇ ਕੰਸੋਲੀਡੇਸ਼ਨ ਜ਼ੋਨ ’ਚ ਹੈ। ਲੰਮੀ ਮਿਆਦ ਦਾ ਟ੍ਰੈਂਡ ਅਜੇ ਬੁਲਿਸ਼ ਸਟ੍ਰਕਚਰ ਨੂੰ ਪੂਰੀ ਤਰ੍ਹਾਂ ਨੈਗੇਟ ਨਹੀਂ ਕਰਦਾ ਪਰ ਨਵੀਂ ਤੇਜ਼ੀ ਲਈ ਪਹਿਲਾਂ ਉੱਪਰ ਦੇ ਰੈਜ਼ਿਸਟੈਂਸ ਪਾਰ ਕਰਨਾ ਜ਼ਰੂਰੀ ਹੈ।
ਆਉਣ ਵਾਲੇ ਹਫਤੇ ’ਚ 1,53,900 ਰੁਪਏ ਅਤੇ 1,55,500 ਰੁਪਏ ਪਹਿਲਾ ਮਹੱਤਵਪੂਰਨ ਰੈਜ਼ਿਸਟੈਂਸ ਜ਼ੋਨ ਰਹੇਗਾ। ਇਸ ਦੇ ਉੱਪਰ ਟਿਕਾਅ ਮਿਲਣ ’ਤੇ ਗੋਲਡ ਫਿਰ 1,57,250 ਰੁਪਏ ਨੂੰ ਟੈਸਟ ਕਰ ਸਕਦਾ ਹੈ।
ਇਹ ਵੀ ਪੜ੍ਹੋ : SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ
ਦੂਜੇ ਪਾਸੇ 1,49,500 ਰੁਪਏ ਅਤੇ 1,50,000 ਰੁਪਏ ਦਾ ਸਪੋਰਟ ਜ਼ੋਨ ਹੈ। ਇਸ ਦੇ ਹੇਠਾਂ ਕਮਜ਼ੋਰੀ ਵਧਣ ’ਤੇ ਕੁਰੈਕਸ਼ਨ 1,43,400 ਰੁਪਏ ਤੱਕ ਖਿੱਚ ਸਕਦੀ ਹੈ।
ਐੱਮ. ਸੀ. ਐਕਸ. ਸਿਲਵਰ ਵੀ ਪਿਛਲੇ ਹਫਤੇ ਦਬਾਅ ’ਚ ਰਹੀ ਅਤੇ ਇਸ ਦੇ ਚਾਰਟ ’ਚ ਸ਼ਾਰਟ ਟਰਮ ’ਚ ਪ੍ਰਾਈਜ਼ ਕੰਸੋਲੀਡੇਸ਼ਨ ਅਤੇ ਕੁਰੈਕਟਿਵ ਸਟ੍ਰੱਕਚਰ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ : Canara Bank ਨੇ ਬਦਲੇ ATM ਦੇ ਨਿਯਮ, ਨਕਦੀ ਕਢਵਾਉਣਾ ਹੋਇਆ ਮਹਿੰਗਾ, ਜਾਣੋ ਨਵੇਂ ਚਾਰਜ
ਫਿਲਹਾਲ 2,40,500 ਰੁਪਏ ਅਤੇ 2,42,000 ਰੁਪਏ ਦਾ ਪਹਿਲਾ ਰੈਜ਼ਿਸਟੈਂਸ ਜ਼ੋਨ ਹੈ। ਇਸ ਦੇ ਉੱਪਰ ਟਿਕਾਅ ਨਾਲ ਮੋਮੈਂਟਮ ਸੁਧਰ ਸਕਦਾ ਹੈ ਅਤੇ ਭਾਅ ਦੋਬਾਰਾ 2,49,600 ਰੁਪਏ ਤੋਂ ਲੈ ਕੇ 2,50,250 ਰੁਪਏ ਵੱਲ ਵਧ ਸਕਦਾ ਹੈ।
ਪਰ ਡਾਊਨਸਾਈਡ ’ਚ 2,34,500 ਰੁਪਏ ਮਹੱਤਵਪੂਰਨ ਸਪੋਰਟ ਹੈ। ਇਸ ਦੇ ਹੇਠਾਂ ਕਲੋਜ਼ਿੰਗ ਮਿਲਣ ’ਤੇ ਸੇਲਿੰਗ ਪ੍ਰੈਸ਼ਰ ਵਧ ਸਕਦਾ ਹੈ ਅਤੇ ਸਿਲਵਰ 2,27,900 ਰੁਪਏ ਤੱਕ ਆ ਸਕਦੀ ਹੈ। ਉਸ ਦੇ ਹੇਠਾਂ 2,22,000 ਰੁਪਏ ਅਤੇ 2,16,250 ਦਾ ਵੱਡਾ ਸਪੋਰਟ ਏਰੀਆ ਰਹੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
