ਸੋਨਾ ਰਿਕਾਰਡ ਪੱਧਰ ਤੋਂ 6,000 ਰੁਪਏ ਡਿੱਗਾ, ਚਾਂਦੀ ''ਚ ਵੀ ਜ਼ੋਰਦਾਰ ਗਿਰਾਵਟ

09/23/2020 7:27:48 PM

ਨਵੀਂ ਦਿੱਲੀ— ਗਲੋਬਲ ਬਾਜ਼ਾਰਾਂ 'ਚ ਗਿਰਾਵਟ ਵਿਚਕਾਰ ਭਾਰਤ 'ਚ ਬੁੱਧਵਾਰ ਨੂੰ ਸੋਨੇ ਦੀ ਕੀਮਤ 50,000 ਰੁਪਏ ਪ੍ਰਤੀ ਦਸ ਗ੍ਰਾਮ ਤੋਂ ਥੱਲ੍ਹੇ ਉਤਰ ਗਈ। ਇਸ ਦੇ ਨਾਲ ਹੀ ਸੋਨਾ ਇਸ ਸਾਲ ਦੇ 7 ਅਗਸਤ ਦੇ 56,200 ਰੁਪਏ ਪ੍ਰਤੀ ਦਸ ਗ੍ਰਾਮ ਦੇ ਰਿਕਾਰਡ ਪੱਧਰ ਤੋਂ ਲਗਭਗ 6,000 ਰੁਪਏ ਸਸਤਾ ਹੋ ਚੁੱਕਾ ਹੈ।

ਸੋਨੇ 'ਚ ਗਿਰਾਵਟ ਦਾ ਇਹ ਲਗਾਤਾਰ ਤੀਜਾ ਦਿਨ ਰਿਹਾ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਸੋਨਾ ਵਾਇਦਾ ਦਿਨ ਦੇ ਹੇਠਲੇ ਪੱਧਰ 49,660 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਉੱਥੇ ਹੀ, ਚਾਂਦੀ ਵਾਇਦਾ ਵੀ ਲਗਭਗ 3 ਫੀਸਦੀ ਵਲ ਖਾਂਦੀ ਹੋਈ 59,429 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਉਤਰ ਗਈ। ਹਾਲਾਂਕਿ, ਹਾਲ ਦੀ ਗਿਰਾਵਟ ਦੇ ਬਾਵਜੂਦ ਸੋਨਾ ਇਸ ਸਾਲ ਹੁਣ ਤੱਕ ਲਗਭਗ 26 ਫੀਸਦੀ ਮਹਿੰਗਾ ਹੈ ਅਤੇ ਨਿਵੇਸ਼ਕਾਂ ਲਈ ਇਹ ਚੰਗਾ ਮੁਨਾਫਾ ਦੇਣ ਵਾਲੇ ਨਿਵੇਸ਼ਾਂ 'ਚੋਂ ਇਕ ਬਣ ਗਿਆ ਹੈ।

ਇਹ ਵੀ ਪੜ੍ਹੋ- ਜਿਓ ਦਾ ਪੋਸਟਪੇਡ ਧਮਾਕਾ, 500GB ਤੱਕ ਡਾਟਾ, USA ਤੇ ਦੁਬਈ 'ਚ ਰੋਮਿੰਗ ਫ੍ਰੀ ► ਪੰਜਾਬ ਦੇ ਬਾਸਮਤੀ ਕਿਸਾਨਾਂ ਲਈ ਬੁਰੀ ਖ਼ਬਰ, ਲੱਗ ਸਕਦੈ ਇਹ ਵੱਡਾ ਝਟਕਾ

ਉੱਥੇ ਹੀ, ਕੌਮਾਂਤਰੀ ਬਾਜ਼ਾਰਾਂ 'ਚ ਸੋਨਾ ਹਾਜ਼ਰ ਅੱਜ ਛੇ ਹਫਤੇ ਦੇ ਹੇਠਲੇ ਪੱਧਰ ਤੱਕ ਡਿੱਗ ਕੇ 1,887.35 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਕਾਰੋਬਾਰ ਦੇ ਸ਼ੁਰੂ 'ਚ ਤਕਰੀਬਨ ਦੋ ਮਹੀਨੇ ਦੇ ਹੇਠਲੇ ਪੱਧਰ 23.04 ਡਾਲਰ ਪ੍ਰਤੀ ਔਂਸ ਨੂੰ ਛੂਹਣ ਤੋਂ ਪਿੱਛੋਂ ਚਾਂਦੀ 3.3 ਫੀਸਦੀ ਦੀ ਗਿਰਾਵਟ ਨਾਲ 23.62 ਡਾਲਰ ਪ੍ਰਤੀ ਔਂਸ 'ਤੇ ਆ ਗਈ। ਵਿਸ਼ਲੇਸ਼ਕਾਂ ਨੇ ਕਿਹਾ ਕਿ ਅਮਰੀਕਾ ਦੇ ਰਾਹਤ ਪੈਕੇਜ ਨੂੰ ਲੈ ਕੇ ਅਨਿਸ਼ਚਿਤਤਾ ਅਤੇ ਹਾਲ ਹੀ 'ਚ ਡਾਲਰ ਮਹਿੰਗਾ ਹੋਣ ਨਾਲ ਸੋਨੇ 'ਚ ਗਿਰਾਵਟ ਦਰਜ ਹੋਈ ਹੈ। ਇਸ ਤੋਂ ਇਲਾਵਾ ਇਸ ਸਾਲ ਕੀਮਤਾਂ 'ਚ ਜ਼ਿਆਦਾ ਉਛਾਲ ਹੋਣ ਕਾਰਨ ਮੁਨਾਫਾ ਵਸੂਲੀ ਵੀ ਹਾਵੀ ਹੈ, ਜਿਸ ਦੇ ਮੱਦੇਨਜ਼ਰ ਬਹੁਮੱਲੀ ਧਾਤਾਂ 'ਚ ਗਿਰਾਵਟ ਹੈ। ਮਹਾਰਾਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਵੈਕਸੀਨ ਨਾਲ ਸੋਨੇ ਦੀਆਂ ਕੀਮਤਾਂ ਦੀ ਸਹੀ ਦਿਸ਼ਾ ਦਿਸੇਗੀ।

ਇਹ ਵੀ ਪੜ੍ਹੋ- ਵਿਦੇਸ਼ ਘੁੰਮਣ ਤੇ ਪੜ੍ਹਨ ਦੀ ਕਰ ਰਹੇ ਹੋ ਤਿਆਰੀ, ਤਾਂ ਜਾਣ ਲਓ ਨਵਾਂ ਨਿਯਮ ► ਵੱਡੀ ਖ਼ਬਰ! ਸਾਊਦੀ ਨੇ ਭਾਰਤ ਜਾਣ-ਆਉਣ ਵਾਲੀਆਂ ਉਡਾਣਾਂ 'ਤੇ ਲਾਈ ਪਾਬੰਦੀ


Sanjeev

Content Editor

Related News