ਸੋਨੇ ''ਚ ਲਗਾਤਾਰ ਤੀਜੇ ਦਿਨ ਤੇਜ਼ੀ, ਚਾਂਦੀ ਵੀ ਹਲਕੀ ਚੜ੍ਹੀ, ਵੇਖੋ ਕੀਮਤਾਂ

Tuesday, Dec 29, 2020 - 11:22 PM (IST)

ਸੋਨੇ ''ਚ ਲਗਾਤਾਰ ਤੀਜੇ ਦਿਨ ਤੇਜ਼ੀ, ਚਾਂਦੀ ਵੀ ਹਲਕੀ ਚੜ੍ਹੀ, ਵੇਖੋ ਕੀਮਤਾਂ

ਨਵੀਂ ਦਿੱਲੀ- ਬਹੁਮੁੱਲੀ ਧਾਤਾਂ ਦੀਆਂ ਕੀਮਤਾਂ ਵਿਚ ਤੇਜ਼ੀ ਦੇ ਮੱਦੇਨਜ਼ਰ ਦਿੱਲੀ ਸਰਾਫਾ ਬਾਜ਼ਾਰ ਵਿਚ ਮੰਗਲਵਾਰ ਨੂੰ ਸੋਨੇ ਵਿਚ ਲਗਾਤਾਰ ਤੀਜੇ ਦਿਨ ਮਜਬੂਤੀ ਜਾਰੀ ਰਹੀ।

ਹਾਲਾਂਕਿ, ਸੋਨਾ 39 ਰੁਪਏ ਦੀ ਮਾਮੂਲੀ ਬੜ੍ਹਤ ਨਾਲ 49,610 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਇਸ ਤੋਂ ਪਿਛਲੇ ਕਾਰੋਬਾਰੀ ਦਿਨ ਸੋਨੇ ਦੀ ਕੀਮਤ 49,571 ਰੁਪਏ ਪ੍ਰਤੀ ਦਸ ਗ੍ਰਾਮ ਰਹੀ ਸੀ। ਉੱਥੇ ਹੀ, ਚਾਂਦੀ ਵੀ ਮਾਮੂਲੀ ਤੇਜ਼ੀ ਨਾਲ ਅੱਜ ਚੜ੍ਹੀ। ਇਸ ਦੀ ਕੀਮਤ 36 ਰੁਪਏ ਵੱਧ ਕੇ 66,156 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਪਿਛਲੇ ਦਿਨ ਚਾਂਦੀ ਦੀ ਕੀਮਤ 66,120 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ ਸੀ।

ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਕਾਮੈਕਸ ਵਿਚ ਸੋਨੇ ਦੀਆਂ ਕੀਮਤਾਂ ਵਿਚ ਸੁਧਾਰ ਦੇ ਮੱਦੇਨਜ਼ਰ ਇੱਥੇ ਵੀ ਸੋਨੇ ਦੀ ਕੀਮਤ ਵਿਚ ਲਗਾਤਾਰ ਤੀਜੇ ਦਿਨ ਤੇਜ਼ੀ ਕਾਇਮ ਰਹੀ। ਦਿੱਲ ਵਿਚ 24 ਕੈਰੇਟ ਸੋਨੇ ਦੀ ਕੀਮਤ 39 ਰੁਪਏ ਵਧੀ ਪਰ ਰੁਪਏ ਦੇ ਮਜਬੂਤ ਹੋਣ ਨਾਲ ਸੋਨੇ ਦੀ ਤੇਜ਼ੀ ਰੁਕ ਗਈ।'' ਮੰਗਲਵਾਰ ਨੂੰ ਭਾਰਤੀ ਕਰੰਸੀ ਦੀ ਕੀਮਤ ਕਾਰੋਬਾਰ ਦੌਰਾਨ 11 ਪੈਸੇ ਚੜ੍ਹ ਕੇ 73.38 ਰੁਪਏ ਪ੍ਰਤੀ ਡਾਲਰ ਹੋ ਗਈ ਸੀ। ਉੱਥੇ ਹੀ, ਕੌਮਾਂਤਰੀ ਬਾਜ਼ਾਰ ਵਿਚ ਸੋਨਾ ਤੇਜ਼ੀ ਨਾਲ 1,883 ਡਾਲਰ ਪ੍ਰਤੀ ਔਂਸ 'ਤੇ ਰਿਹਾ। ਚਾਂਦੀ 26.26 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਰਹੀ।


author

Sanjeev

Content Editor

Related News