ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਮੁੜ ਉਛਾਲ, ਜਾਣੋ ਕਿੰਨੇ ਵਧੇ ਕੀਮਤੀ ਧਾਤੂਆਂ ਦੇ ਭਾਅ

Tuesday, Apr 06, 2021 - 12:32 PM (IST)

ਨਵੀਂ ਦਿੱਲੀ - ਮਲਟੀ ਕਮੋਡਿਟੀ ਐਕਸਚੇਂਜ (ਐਮ.ਸੀ.ਐਕਸ.) 'ਤੇ ਅੱਜ ਸੋਨੇ-ਚਾਂਦੀ ਦੀ ਕੀਮਤ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਅੱਜ ਸਵੇਰੇ ਡਿਲੀਵਰੀ ਫਿਊਚਰਜ਼ ਸੋਨਾ 0.40% ਦੀ ਤੇਜ਼ੀ ਨਾਲ 45,530 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਹੀ ਮਈ ਡਲਿਵਰੀ ਵਾਲੀ ਫਿਊਚਰ ਚਾਂਦੀ 0.68% ਦੀ ਤੇਜ਼ੀ ਨਾਲ 65,003 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਪਿਛਲੇ ਸੈਸ਼ਨ 'ਚ ਸੋਨੇ ਅਤੇ ਚਾਂਦੀ 'ਚ ਕ੍ਰਮਵਾਰ 0.15% ਅਤੇ 0.9% ਦੀ ਗਿਰਾਵਟ ਦਰਜ ਕੀਤੀ ਗਈ ਹੈ। ਸੋਨਾ ਪਿਛਲੇ ਇਕ ਮਹੀਨੇ ਤੋਂ 45,700 ਤੋਂ 44,100 ਰੁਪਏ ਦੇ ਵਿਚਾਲੇ ਕਾਰੋਬਾਰ ਕਰ ਰਿਹਾ ਹੈ। 

ਅੱਜ ਦਾ ਸੋਨੇ ਦਾ ਰੇਟ

ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ ਤੇਜ਼ੀ ਦੇਖਣ ਨੂੰ ਮਿਲੀ। ਅੱਜ ਸੋਨਾ 0.40% ਚੜ੍ਹ ਕੇ 45,530 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ 0.3% ਦੀ ਤੇਜ਼ੀ ਨਾਲ 1,733.31 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ : ਜਾਣੋ ਕੀ ਹੈ ਸੋਨੇ ’ਚ ਨਿਵੇਸ਼ ਕਰਨ ਦਾ ਸਹੀ ਸਮਾਂ, ਅਗਲੇ 5 ਮਹੀਨਿਆਂ ’ਚ ਹੋ ਸਕਦੈ ‘ਵੱਡਾ ਮੁਨਾਫਾ’

ਚਾਂਦੀ ਦੀ ਕੀਮਤ

ਐਮ.ਸੀ.ਐਕਸ. 'ਤੇ ਵੀ ਅੱਜ ਸਿਲਵਰ ਦੀ ਕੀਮਤ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਚਾਂਦੀ 0.68% ਚੜ੍ਹ ਕੇ 65,003 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਅੰਤਰਰਾਸ਼ਟਰੀ ਬਾਜ਼ਾਰ ਵਿਚ ਚਾਂਦੀ 0.3% ਦੀ ਤੇਜ਼ੀ ਨਾਲ 24.96 ਡਾਲਰ ਪਹੁੰਚ ਗਈ, ਜਦੋਂਕਿ ਪੈਲੇਡੀਅਮ 0.3% ਦੀ ਗਿਰਾਵਟ ਦੇ ਨਾਲ 2,657.66 ਡਾਲਰ ਪ੍ਰਤੀ ਔਂਸ 'ਤੇ ਰਿਹਾ।

ਇਹ ਵੀ ਪੜ੍ਹੋ : ਹੁਣ ਸਿਰਫ 9 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਅੱਜ ਉਠਾਓ ਇਸ ਸ਼ਾਨਦਾਰ ਪੇਸ਼ਕਸ਼ ਦਾ ਲਾਭ

ਜਾਣੋ ਕੱਲ ਸੋਨੇ ਅਤੇ ਚਾਂਦੀ ਦੀ ਕੀਮਤ ਕਿੰਨੀ ਸੀ

ਸੋਮਵਾਰ ਨੂੰ ਦੇਸ਼ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਕਮਜ਼ੋਰੀ ਦੇਖਣ ਨੂੰ ਮਿਲੀ। ਮਲਟੀ ਕਮੋਡਿਟੀ ਐਕਸਚੇਂਜ 'ਤੇ ਜੂਨ ਫਿਊਚਰਜ਼ ਸੋਨੇ ਦੀ ਕੀਮਤ 0.15 ਪ੍ਰਤੀਸ਼ਤ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੀ ਹੈ। ਇਸ ਦੇ ਨਾਲ ਹੀ ਮਈ ਚਾਂਦੀ ਦੀ ਕੀਮਤ 0.44 ਪ੍ਰਤੀਸ਼ਤ ਘੱਟੀ ਹੈ। ਰੁਪਿਆ ਦੇ ਮੁਕਾਬਲੇ ਡਾਲਰ ਨੂੰ ਮਜ਼ਬੂਤੀ ਅਤੇ ਯੂ.ਐਸ. ਦੇ ਖਜ਼ਾਨੇ ਦੀ ਪੈਦਾਵਾਰ ਵਿਚ ਤੇਜ਼ੀ ਨਾਲ ਵਾਧੇ ਕਾਰਨ ਸੋਨਾ ਦਬਾਅ ਵਿਚ ਰਿਹਾ ਹੈ। 

ਇਹ ਵੀ ਪੜ੍ਹੋ : SBI ਦੀ ਬੰਪਰ ਛੋਟ, ਖ਼ਰੀਦਦਾਰੀ 'ਤੇ ਮਿਲੇਗਾ 50 ਫ਼ੀਸਦ ਡਿਸਕਾਊਂਟ ਅਤੇ ਕੈਸ਼ਬੈਕ ਆਫ਼ਰ

ਰਿਕਾਰਡ ਪੱਧਰ ਨਾਲੋਂ 22 ਪ੍ਰਤੀਸ਼ਤ ਸਸਤਾ ਹੋਇਆ ਸੋਨਾ

ਅਗਸਤ 2020 ਵਿਚ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਸਪਾਟ ਕੀਮਤ 57008 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਪਹੁੰਚ ਗਈ ਸੀ। ਇਹ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਹੁਣ ਸਪਾਟ ਮਾਰਕੀਟ ਵਿਚ ਸੋਨੇ ਦੀ ਕੀਮਤ 22 ਪ੍ਰਤੀਸ਼ਤ ਘੱਟ ਗਈ ਹੈ। 

ਇਹ ਵੀ ਪੜ੍ਹੋ : ATM 'ਚੋਂ ਨਿਕਲਣ 'ਪਾਟੇ' ਨੋਟ ਤਾਂ ਕਰੋ ਇਹ ਕੰਮ, ਬੈਂਕ ਵੀ ਨਹੀਂ ਕਰ ਸਕਦਾ ਨਜ਼ਰਅੰਦਾਜ਼

ਇਸ ਕਾਰਨ ਕੀਮਤਾਂ ਵਿਚ ਆਈ ਕਮੀ

ਐਚ.ਡੀ.ਐਫ.ਸੀ. ਸਿਕਿਓਰਟੀਜ਼ ਦੇ ਸੀਨੀਅਰ ਐਨਾਲਿਸਟ (ਕਮੋਡਿਟੀਜ਼) ਤਪਨ ਪਟੇਲ ਦੇ ਅਨੁਸਾਰ ਅੰਤਰਰਾਸ਼ਟਰੀ ਬਾਜ਼ਾਰ ਵਿਚ ਚੱਲ ਰਹੇ ਸੋਨੇ ਦੀਆਂ ਕੀਮਤਾਂ ਦੇ ਉਤਰਾਅ-ਚੜ੍ਹਾਅ ਦਾ ਅਸਰ ਭਾਰਤੀ ਸਰਾਫਾ ਬਾਜ਼ਾਰਾਂ ਤੇ ਵੀ ਦਿਖਾਈ ਦੇ ਰਿਹਾ ਹੈ। ਉਸੇ ਸਮੇਂ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਵਾਧੇ ਕਾਰਨ ਸਟਾਕ ਬਾਜ਼ਾਰਾਂ ਵਿੱਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਅੱਜ ਨਿਊਯਾਰਕ ਦੇ ਕਮੋਡਿਟੀ ਐਕਸਚੇਂਜ ਵਿਚ ਸੋਨਾ ਹੇਠਲੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਅਜਿਹੀ ਸਥਿਤੀ ਵਿਚ ਭਾਰਤੀ ਬਾਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿੱਚ ਥੋੜ੍ਹੀ ਜਿਹੀ ਗਿਰਾਵਟ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ : ਸਲਮਾਨ ਖ਼ਾਨ ਨੇ ਇਸ ਸ਼ਾਰਟ ਵੀਡੀਓ ਐਪ 'ਚ ਕੀਤਾ ਵੱਡਾ ਨਿਵੇਸ਼, ਹੋਣਗੇ ਬ੍ਰਾਂਡ ਅੰਬੈਸਡਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News