ਸੋਨੇ ਦੀ ਕੀਮਤ ਉਛਲੀ, ਚਾਂਦੀ ਹੋਈ ਸਸਤੀ

03/25/2019 3:02:50 PM

ਨਵੀਂ ਦਿੱਲੀ— ਸੋਮਵਾਰ ਸੋਨਾ ਮਹਿੰਗਾ ਰਿਹਾ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 170 ਰੁਪਏ ਚੜ੍ਹ ਕੇ 33,220 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ। ਹਾਲਾਂਕਿ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਸੁਸਤ ਹੋਣ ਕਾਰਨ ਚਾਂਦੀ 70 ਰੁਪਏ ਡਿੱਗ ਕੇ 39,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।
 

ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਸਥਾਨਕ ਜਿਊਲਰਾਂ ਅਤੇ ਪ੍ਰਚੂਨ ਗਾਹਕਾਂ ਦੀ ਖਰੀਦਦਾਰੀ ਕਾਰਨ ਸੋਨੇ ਦੀ ਮੰਗ ਨੂੰ ਸਮਰਥਨ ਰਿਹਾ। ਉੱਥੇ ਹੀ, ਵਿਦੇਸ਼ੀ ਬਾਜ਼ਾਰਾਂ 'ਚ ਸੋਨੇ ਅਤੇ ਚਾਂਦੀ ਦੀ ਕੀਮਤ 'ਚ ਤੇਜ਼ੀ ਦਰਜ ਕੀਤੀ ਗਈ। ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਅਮਰੀਕੀ ਮੰਦੀ ਦੇ ਖਦਸ਼ੇ ਕਾਰਨ ਨਿਵੇਸ਼ਕਾਂ 'ਚ ਸੁਰੱਖਿਅਤ ਨਿਵੇਸ਼ ਵੱਲ ਰੁਝਾਨ ਵਧਿਆ ਹੈ।
ਗਲੋਬਲ ਪੱਧਰ 'ਤੇ ਨਿਊਯਾਰਕ 'ਚ ਸੋਨੇ ਦੀ ਕੀਮਤ 0.19 ਫੀਸਦੀ ਚੜ੍ਹ ਕੇ 1,316.90 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਚਾਂਦੀ ਵੀ 0.12 ਫੀਸਦੀ ਮਜਬੂਤ ਹੋ ਕੇ 15.54 ਪ੍ਰਤੀ ਔਂਸ 'ਤੇ ਪਹੁੰਚ ਗਈ। ਉੱਥੇ ਹੀ ਰਾਸ਼ਟਰੀ ਰਾਜਧਾਨੀ 'ਚ ਸੋਨਾ ਭਟੂਰ ਵੀ 170 ਰੁਪਏ ਮਹਿੰਗਾ ਹੋ ਕੇ 33,050 ਰੁਪਏ 'ਤੇ ਵਿਕਿਆ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 26,400 ਰੁਪਏ 'ਤੇ ਟਿਕੀ ਰਹੀ।


Related News