ਅਕਤੂਬਰ ''ਚ ਫਿੱਕੀ ਰਹੀ ਸੋਨੇ ਦੀ ਚਮਕ, 33 ਫੀਸਦੀ ਘੱਟ ਹੋਇਆ ਆਯਾਤ

11/05/2019 11:34:35 AM

ਨਵੀਂ ਦਿੱਲੀ—ਇਸ ਤਿਉਹਾਰੀ ਸੀਜ਼ਨ 'ਚ ਭਾਰਤ 'ਚ ਸੋਨੇ ਦੀ ਚਮਕ ਫਿੱਕੀ ਰਹੀ। ਲਗਾਤਾਰ ਚੌਥੇ ਮਹੀਨੇ ਸੋਨੇ ਦੇ ਆਯਾਤ 'ਚ ਕਮੀ ਆਈ ਹੈ। ਸੋਨੇ ਦੀਆਂ ਵਧਦੀਆਂ ਕੀਮਤਾਂ ਦੀ ਵਜ੍ਹਾ ਨਾਲ ਇਸ ਦੀ ਮੰਗ ਵੀ ਘੱਟ ਹੋਈ ਹੈ। ਅੰਕੜਿਆਂ ਮੁਤਾਬਕ ਅਕਤੂਬਰ ਮਹੀਨੇ 'ਚ ਨਵੀਂ ਦਿੱਲੀ 'ਚ 38 ਟਨ ਸੋਨੇ ਦਾ ਆਯਾਤ ਹੋਇਆ ਹੈ। ਪਿਛਲੇ ਸਾਲ ਨਾਲ ਤੁਲਨਾ ਕਰੀਏ ਤਾਂ ਇਹ 33 ਫੀਸਦੀ ਘੱਟ ਹੈ। ਅਕਤੂਬਰ 2018 'ਚ 57 ਟਨ ਸੋਨੇ ਦਾ ਆਯਾਤ ਹੋਇਆ ਸੀ।
ਹਾਲਾਂਕਿ ਸੋਨੇ ਦੀ ਕੀਮਤ ਦੇ ਆਧਾਰ 'ਤੇ ਤੁਲਨਾ ਕਰੀਏ ਤਾਂ ਇਸ ਸਾਲ ਅਕਤੂਬਰ 'ਚ 184 ਕਰੋੜ ਡਾਲਰ ਦੇ ਸੋਨੇ ਦਾ ਆਯਾਤ ਹੋਇਆ ਹੈ ਜਦੋਂਕਿ ਪਿਛਲੇ ਸਾਲ ਦੀ ਸਮਾਨ ਸਮੇਂ 'ਚ 176 ਕਰੋੜ ਡਾਲਰ ਦਾ ਆਯਾਤ ਹੋਇਆ ਸੀ।
ਸੋਨਾ 115 ਰੁਪਏ ਮਜ਼ਬੂਤ
ਸੰਸਾਰਕ ਪੱਧਰ 'ਤੇ ਪੀਲੀ ਧਾਤੂ 'ਚ ਰਹੀ ਗਿਰਾਵਟ ਦੇ ਦੌਰਾਨ ਸਥਾਨਕ ਗਾਹਕੀ ਆਉਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 115 ਰੁਪਏ ਚਮਕ ਕੇ 40,085 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ ਵੀ 200 ਰੁਪਏ ਦੇ ਵਾਧੇ ਨਾਲ 48,100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਵਿਦੇਸ਼ਾਂ 'ਚ ਸੋਨੇ 'ਚ ਗਿਰਾਵਟ ਰਹੀ। ਸੋਨਾ ਹਾਜ਼ਿਰ 3.30 ਡਾਲਰ ਟੁੱਟ ਕੇ 1510.60 ਡਾਲਰ ਪ੍ਰਤੀ ਔਂਸ ਦੇ ਭਾਅ ਵਿਕਿਆ। ਚਾਂਦੀ ਹਾਜ਼ਿਰ 0.04 ਡਾਲਰ ਦੇ ਵਾਧੇ 'ਚ 18.10 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਸੋਨੇ 'ਚ ਘੱਟ ਹੋਇਆ ਨਿਵੇਸ਼ਕਾਂ ਦਾ ਆਕਰਸ਼ਣ
ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕਾ ਅਤੇ ਚੀਨ ਦੇ ਵਿਚਕਾਰ ਪਿਛਲੇ 16 ਮਹੀਨੇ ਤੋਂ ਜਾਰੀ ਵਪਾਰ ਯੁੱਧ ਦੇ ਸੰਬੰਧ ਸਮਝੌਤੇ ਦੀ ਉਮੀਦ ਨਾਲ ਸੁਰੱਖਿਅਤ ਨਿਵੇਸ਼ ਦੇ ਰੂਪ 'ਚ ਸੋਨੇ ਦਾ ਆਕਰਸ਼ਣ ਘੱਟ ਹੋਇਆ ਹੈ। ਦੋਵਾਂ ਦੇਸ਼ਾਂ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਵਪਾਰ ਯੁੱਧ ਨੂੰ ਲੈ ਕੇ ਜਾਰੀ ਵਾਰਤਾ 'ਚ ਚੰਗਾ ਵਾਧਾ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਕ ਮਹੀਨੇ ਦੇ ਅੰਦਰ ਕਿਸੇ ਸਮਝੌਤੇ 'ਤੇ ਹਸਤਾਖਰ ਹੋ ਸਕਦਾ ਹੈ।
ਸਤੰਬਰ 'ਚ ਵੀ ਆਈ ਸੀ ਆਯਾਤ 'ਚ ਕਮੀ
ਸਤੰਬਰ 'ਚ ਭਾਰਤ ਦੇ ਸੋਨੇ ਦਾ ਆਯਾਤ ਉਸ ਤੋਂ ਪਿਛਲੇ 3 ਮਹੀਨੇ ਦੇ ਹੇਠਲੇ ਪੱਧਰ 'ਤੇ ਆ ਗਿਆ ਸੀ। ਅਜਿਹਾ ਇਸ ਲਈ ਕਿਉਂਕਿ ਜਿਊਲਰਸ ਨੇ ਮੰਗ ਘੱਟ ਹੋਣ ਦੇ ਕਾਰਨ ਆਪਣੀ ਖਰੀਦਾਰੀ 'ਚ ਕਟੌਤੀ ਕੀਤੀ ਸੀ। ਆਮ ਤੌਰ 'ਤੇ ਭਾਰਤ 'ਚ ਧਨਤੇਰਸ ਅਤੇ ਦੀਵਾਲੀ ਦੇ ਆਲੇ-ਦੁਆਲੇ ਸੋਨੇ ਦੀ ਵਿਕਰੀ ਜ਼ਿਆਦਾ ਹੁੰਦੀ ਹੈ ਪਰ ਇਕ ਅਨੁਮਾਨ ਮੁਤਾਬਕ ਇਸ ਸਾਲ ਧਨਤੇਰਸ 'ਚ ਸੋਨੇ ਦੀ ਵਿਕਰੀ 40 ਫੀਸਦੀ ਘੱਟ ਹੋਈ ਹੈ।


Aarti dhillon

Content Editor

Related News