ਇਕ ਸਾਲ ''ਚ ਦੋਗੁਣੇ ਹੋਏ Gold Loan : ਵਿਦੇਸ਼ਾਂ ''ਚ ਪੜ੍ਹਾਈ ਲਈ ਲੋਨ ਲੈਣ ''ਚ ਆਈ ਭਾਰੀ ਕਮੀ
Tuesday, Jul 29, 2025 - 04:14 PM (IST)

ਨਵੀਂ ਦਿੱਲੀ : ਦੇਸ਼ ਭਰ ਵਿੱਚ ਗੋਲਡ ਉੱਤੇ ਲੋਨ ਇਕ ਸਾਲ ਵਿੱਚ ਦੋਗੁਣਾ ਹੋ ਗਏ ਹਨ । ਮਈ 2024 ਤੱਕ ਦੇਸ਼ ਵਿੱਚ ਕੁਲ ਗੋਲਡ ਲੋਨ 1.16 ਲੱਖ ਕਰੋੜ ਰੁਪਏ ਹੋ ਚੁੱਕਾ ਹੈ । ਇਸ ਬਾਰੇ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਸੰਸਦ ਵਿੱਚ ਕੀਤੇ ਇਕ ਲਿਖਿਤ ਜਵਾਬ ਵਿੱਚ ਦੱਸਿਆ,ਜਦਕਿ ਵਿਦੇਸ਼ਾਂ ਵਿੱਚ ਪੜਾਈ ਲਈ ਲੋਨ ਵਿੱਚ 25.2 ਫੀਸਦੀ ਦੀ ਕਮੀ ਆਈ ਹੈ । ਆਰ.ਬੀ.ਆਈ, ਦੇ ਐੱਲ.ਆਰ.ਐੱਸ, ਰੂਟ ਨਾਲ ਵਿਦੇਸ਼ਾਂ ਵਿੱਚ ਪੜਾਈ ਲਈ 2025-26 ਦੇ ਪਹਿਲਾ ਦੋ ਮਹੀਨੇ ਵਿੱਚ ਕੁੱਲ 2,663.05 ਕਰੋੜ ਰੁਪਏ ਭੇਜੇ ਗਏ, ਜਦਕਿ ਪਿਛਲੇ ਸਾਲ ਦੇ ਪਹਿਲੇ ਦੋ ਮਹੀਨਿਆਂ ਵਿੱਚ 3,561.5 ਕਰੋੜ ਰੁਪਏ ਦਾ ਐਜੁਕੇਂਸ਼ਨ ਲੋਨ ਵਿਦੇਸ਼ਾਂ ਵਿੱਚ ਭੇਜਿਆ ਗਿਆ।
ਇਹ ਵੀ ਪੜ੍ਹੋ : YouTube, ਸੋਸ਼ਲ ਮੀਡੀਆ Influencer ਤੇ ਵਪਾਰੀਆਂ ਲਈ ਬਦਲ ਗਏ ਹਨ ITR ਨਿਯਮ, ਜਾਣੋ ਪੂਰੀ ਡਿਟੇਲ
ਮਾਹਰਾਂ ਮੁਤਾਬਕ ਜਦੋਂ ਮਹਿੰਗਾਈ ਜ਼ਿਆਦਾ ਹੁੰਦੀ ਹੈ ਤਾਂ ਗੋਲਡ ਲੋਨ ਵਧਦੇ ਹਨ । ਵਧਦੀ ਆਰਥਿਕ ਅਨਿਸ਼ਚਿਤਤਾ ਕਾਰਨ ਵੀ ਗੋਲਡ ਲੋਨ ਦੀ ਸੰਖਿਆ ਵਧਦੀ ਹੈ । ਕਰਜ ਲੈਣ ਵਾਲਿਆਂ ਨੂੰ ਘੱਟ ਸੋਨੇ ਬਦਲੇ ਜ਼ਿਆਦਾ ਰਾਸ਼ੀ ਮਿਲ ਰਹੀ ਹੈ। ਨਵੇਂ ਫਿਨਟੈੱਕ ਨੇ ਲੋਨ ਦੀ ਪ੍ਰਕਿਰਿਆ ਨੂੰ ਆਸਾਨ ਕੀਤਾ ਹੈ ।
ਇਹ ਵੀ ਪੜ੍ਹੋ : Credit Card ਤੋਂ ਲੈ ਕੇ UPI ਤੱਕ, 4 ਦਿਨਾਂ ਬਾਅਦ ਬਦਲ ਜਾਣਗੇ ਕਈ ਨਿਯਮ
ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਸੰਖਿਆ ਘੱਟ
ਵਿਦੇਸ਼ਾਂ ਵਿੱਚ ਪੜ੍ਹਨ ਦਾ ਰਹੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਕਮੀ ਆ ਰਹੀ ਹੈ । 2024 ਵਿੱਚ ਕੁਲ 13.5 ਲੱਖ ਵਿਦਿਆਰਥੀ ਵਿਦੇਸ਼ ਗਏ ਸਨ । ਇਸ ਵਾਰ ਇਹ ਗਿਣਤੀ ਘੱਟ ਕੇ 10 ਲੱਖ ਦੇ ਨੇਡ਼ੇ ਰਹਿ ਸਕਦੀ ਹੈ। ਅੰਕੜਿਆਂ ਅਨੁਸਾਰ ਅਮਰੀਕਾ ਜਾਣ ਵਾਲੇ ਵਿਦਿਆਰਥੀਂ ਦੀ ਗਿਣਤੀ ਇਸ ਸਾਲ 3.48 ਲੱਖ ਤੋਂ ਘੱਟ ਕੇ 2.55 ਲੱਖ ਰਹਿ ਸਕਦੀ ਹੈ । ਐਜੁਕੇਂਸ਼ਨ ਲੋਨ ਦੀ ਮੰਗ ਵਧ ਸਕਦੀ ਹੈ । ਇਸ ਸਾਲ ਜਰਮਨੀ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 40 ਫੀਸਦੀ ਜਦਕਿ ਰੂਸ ਜਾਣ ਵਾਲੇ 33 ਫੀਸਦੀ ਤੱਕ ਵਧੀ ਹੈ ।
ਇਹ ਵੀ ਪੜ੍ਹੋ : Black Money ਤਾਂ ਸੁਣਿਆ ਹੋਵੇਗਾ, ਪਰ ਕੀ ਤੁਸੀਂ ਜਾਣਦੇ ਹੋ Red ਅਤੇ Pink Money ਦਾ ਰਾਜ਼?
ਇਹ ਵੀ ਪੜ੍ਹੋ : Ration Card ਧਾਰਕਾਂ ਲਈ Alert! ...ਬੰਦ ਹੋ ਸਕਦਾ ਹੈ ਮੁਫ਼ਤ ਰਾਸ਼ਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8