ਮਿਊਚੁਅਲ ਫੰਡ ਯੋਜਨਾਵਾਂ ’ਚ ਨਵੀਆਂ ਮਹਿਲਾ ਨਿਵੇਸ਼ਕਾਂ ਨੂੰ ਵਾਧੂ ਇਨਸੈਂਟਿਵ ਦੇਣ ਦੀ ਤਿਆਰੀ : ਤੁਹਿਨ ਕਾਂਤ ਪਾਂਡੇ

Saturday, Aug 23, 2025 - 12:25 PM (IST)

ਮਿਊਚੁਅਲ ਫੰਡ ਯੋਜਨਾਵਾਂ ’ਚ ਨਵੀਆਂ ਮਹਿਲਾ ਨਿਵੇਸ਼ਕਾਂ ਨੂੰ ਵਾਧੂ ਇਨਸੈਂਟਿਵ ਦੇਣ ਦੀ ਤਿਆਰੀ : ਤੁਹਿਨ ਕਾਂਤ ਪਾਂਡੇ

ਮੁੰਬਈ (ਭਾਸ਼ਾ) - ਬਾਜ਼ਾਰ ਰੈਗੂਲੇਟਰ ਸੇਬੀ ਮਿਊਚੁਅਲ ਫੰਡ ਯੋਜਨਾਵਾਂ ’ਚ ਔਰਤਾਂ ਦੀ ਹਿੱਸੇਦਾਰੀ ਵਧਾਉਣ ਲਈ ਪਹਿਲੀ ਵਾਰ ਨਿਵੇਸ਼ ਕਰਨ ਵਾਲੀਆਂ ਮਹਿਲਾ ਨਿਵੇਸ਼ਕਾਂ ਲਈ ਵਿਸ਼ੇਸ਼ ਇਨਸੈਂਟਿਵ ਦੇਣ ਦੀ ਯੋਜਨਾ ’ਤੇ ਵਿਚਾਰ ਕਰ ਰਿਹਾ ਹੈ। ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਦੇ ਚੇਅਰਮੈਨ ਤੁਹਿਨ ਕਾਂਤ ਪਾਂਡੇ ਨੇ ਭਾਰਤੀ ਮਿਊਚੁਅਲ ਫੰਡ ਐਸੋਸੀਏਸ਼ਨ (ਐਂਫੀ) ਦੇ ਇਕ ਪ੍ਰੋਗਰਾਮ ’ਚ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ :     ਕੇਂਦਰ ਸਰਕਾਰ ਨੇ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਜਾਰੀ ਕੀਤੇ ਨਵੇਂ ਨਿਯਮ, ਜਾਣੋ ਕਿੰਨੀ ਹੋਵੇਗੀ ਫ਼ੀਸ

ਪਾਂਡੇ ਨੇ ਕਿਹਾ, ‘‘ਵਿੱਤੀ ਸਮਾਵੇਸ਼ਨ ਉਦੋਂ ਤੱਕ ਪੂਰਾ ਨਹੀਂ ਹੋਵੇਗਾ, ਜਦੋਂ ਤੱਕ ਇਸ ’ਚ ਔਰਤਾਂ ਦੀ ਬਰਾਬਰ ਹਿੱਸੇਦਾਰੀ ਨਹੀਂ ਹੋਵੇਗੀ, ਇਸ ਲਈ ਅਸੀਂ ਪਹਿਲੀ ਵਾਰ ਨਿਵੇਸ਼ ਕਰਨ ਵਾਲੀਆਂ ਮਹਿਲਾ ਨਿਵੇਸ਼ਕਾਂ ਲਈ ਵਾਧੂ ਵੰਡ ਇਨਸੈਂਟਿਵ ਲਿਆਉਣ ’ਤੇ ਵਿਚਾਰ ਕਰ ਰਹੇ ਹਾਂ।

ਇਹ ਵੀ ਪੜ੍ਹੋ :     ਤਨਖਾਹਦਾਰ ਟੈਕਸਦਾਤਾਵਾਂ ਨੂੰ ਵੱਡੀ ਰਾਹਤ, ਹੁਣ 4 ਲੱਖ ਰੁਪਏ ਤੱਕ ਦੀ ਤਨਖਾਹ 'ਤੇ ਕੋਈ Perquisites ਟੈਕਸ ਨਹੀਂ ਲੱਗੇਗਾ

ਸੇਬੀ ਮੁਖੀ ਨੇ ਕਿਹਾ ਕਿ ਨਿਵੇਸ਼ ਉਤਪਾਦਾਂ ’ਚ ਲਚਕੀਲਾਪਨ ਅਤੇ ਸਪੱਸ਼ਟਤਾ ਲਿਆਉਣ ਦੇ ਨਾਲ ਇਕ ਹੀ ਤਰ੍ਹਾਂ ਦੀਆਂ ਫੰਡ ਯੋਜਨਾਵਾਂ ’ਚ ਨਿਵੇਸ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਮਿਊਚੁਅਲ ਫੰਡ ਯੋਜਨਾਵਾਂ ਦੇ ਵਰਗੀਕਰਨ ਦੀ ਸਮੀਖਿਆ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :     ਹੈਂ! 30 ਰੁਪਏ ਵਾਪਸ ਕਰਨ ਲਈ ਸਰਕਾਰ ਨੇ ਖਰਚ ਕਰ ਦਿੱਤੇ 44 ਰੁਪਏ

ਇਹ ਵੀ ਪੜ੍ਹੋ :     ਟ੍ਰੇਨ 'ਚ ਜ਼ਿਆਦਾ ਸਾਮਾਨ ਲਿਜਾਣ 'ਤੇ ਦੇਣੇ ਪੈਣਗੇ ਵਾਧੂ ਪੈਸੇ ! ਰੇਲ ਮੰਤਰੀ ਨੇ ਦੱਸੀ ਇਕ-ਇਕ ਗੱਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News