PLI 2.0 ਦੇ ਤਹਿਤ ਭਾਰਤ ਦੇ ਨਿਰਮਾਣ ਨੂੰ ਦੁੱਗਣਾ ਕਰੇਗਾ HP, ਅਗਲੇ ਸਾਲਾਂ ''ਚ 35% ਵਾਧੇ ਦਾ ਟੀਚਾ

Monday, Aug 18, 2025 - 11:26 AM (IST)

PLI 2.0 ਦੇ ਤਹਿਤ ਭਾਰਤ ਦੇ ਨਿਰਮਾਣ ਨੂੰ ਦੁੱਗਣਾ ਕਰੇਗਾ HP, ਅਗਲੇ ਸਾਲਾਂ ''ਚ 35% ਵਾਧੇ ਦਾ ਟੀਚਾ

ਨੈਸ਼ਨਲ ਡੈਸਕ :  ਭਾਰਤ ਦੇ PC ਬਾਜ਼ਾਰ 'ਚ HP ਨੇ ਇੱਕ ਵਾਰ ਫਿਰ ਆਪਣੀ ਲੀਡਰਸ਼ਿਪ ਕਾਇਮ ਰੱਖੀ ਹੈ। HP ਇੰਡੀਆ, ਬੰਗਲਾਦੇਸ਼ ਤੇ ਸ੍ਰੀਲੰਕਾ ਦੀ SVP ਅਤੇ MD ਇਪਸੀਤਾ ਦਾਸਗੁਪਤਾ ਨੇ ਦੱਸਿਆ ਕਿ ਕੰਪਨੀ PLI 2.0 ਸਕੀਮ ਅਧੀਨ ਭਾਰਤ ਵਿੱਚ ਆਪਣੀ ਮੈਨੂਫੈਕਚਰਿੰਗ ਸਮਰੱਥਾ ਦੋਗੁਣੀ ਕਰ ਰਹੀ ਹੈ। ਹੁਣ ਇਹ 6% ਤੋਂ ਵੱਧ ਕੇ ਪਹਿਲੇ ਸਾਲ ਵਿੱਚ ਲਗਭਗ 13% ਤੱਕ ਪਹੁੰਚੇਗੀ ਅਤੇ ਅਗਲੇ ਚਾਰ-ਪੰਜ ਸਾਲਾਂ ਵਿੱਚ ਇਸਨੂੰ 35% ਤੱਕ ਵਧਾਇਆ ਜਾਵੇਗਾ।ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ (IDC) ਦੇ ਅੰਕੜਿਆਂ ਅਨੁਸਾਰ 2025 ਦੀ ਪਹਿਲੀ ਤਿਮਾਹੀ ਵਿੱਚ ਭਾਰਤ ਦਾ ਪਰੰਪਰਾਗਤ PC ਬਾਜ਼ਾਰ 8.1% ਵੱਧ ਕੇ 3.3 ਮਿਲੀਅਨ ਯੂਨਿਟਸ ਤੱਕ ਪਹੁੰਚ ਗਿਆ ਹੈ। ਇਸੇ ਦੌਰਾਨ HP ਨੇ 29.1% ਮਾਰਕੀਟ ਹਿੱਸੇਦਾਰੀ ਨਾਲ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਵਰਗੇ ਬਾਜ਼ਾਰਾਂ ਵਿੱਚ PC ਪੇਨੇਟ੍ਰੇਸ਼ਨ ਹਾਲੇ ਵੀ 20% ਤੋਂ ਘੱਟ ਹੈ, ਇਸ ਕਰਕੇ ਵਿਕਾਸ ਦੀਆਂ ਬੇਹੱਦ ਸੰਭਾਵਨਾਵਾਂ ਮੌਜੂਦ ਹਨ। ਖ਼ਾਸ ਤੌਰ 'ਤੇ ਟਾਇਰ-2 ਅਤੇ ਟਾਇਰ-3 ਸ਼ਹਿਰਾਂ ਅਤੇ MSMEs ਸੈਕਟਰ ਵਿੱਚ ਵੱਡੇ ਮੌਕੇ ਹਨ। HP ਦੇ ਵਪਾਰਕ ਕਾਰੋਬਾਰ ਵਿੱਚ MSMEs ਦਾ ਹਿੱਸਾ 30% ਹੈ, ਜੋ ਤੇਜ਼ੀ ਨਾਲ ਵੱਧ ਰਿਹਾ ਹੈ।
ਦਾਸਗੁਪਤਾ ਨੇ ਇਹ ਵੀ ਖੁਲਾਸਾ ਕੀਤਾ ਕਿ AI PC ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਪਿਛਲੇ ਛੇ ਮਹੀਨਿਆਂ ਵਿੱਚ AI PCs ਦੀ ਵਿਕਰੀ 5% ਤੋਂ ਵੱਧ ਕੇ 25% ਤੱਕ ਪਹੁੰਚ ਗਈ ਹੈ। ਕੰਪਨੀ ਅਨੁਮਾਨ ਲਗਾ ਰਹੀ ਹੈ ਕਿ 2029 ਤੱਕ ਬਾਜ਼ਾਰ ਦੇ 90% PCs AI ਸੰਚਾਲਿਤ ਹੋਣਗੇ।
ਭਾਰਤ ਸਰਕਾਰ ਨਾਲ ਭਾਗੀਦਾਰੀ ਕਰਕੇ HP ਨੇ Dixon Technologies ਨਾਲ ਮਿਲ ਕੇ ਮੈਨੂਫੈਕਚਰਿੰਗ ਸ਼ੁਰੂ ਕੀਤੀ ਹੈ ਅਤੇ ਪਹਿਲੇ PCs, ਜਿਸ ਵਿੱਚ ਨੋਟਬੁੱਕਸ, ਡੈਸਕਟਾਪਸ ਅਤੇ ਆਲ-ਇਨ-ਵਨ ਸ਼ਾਮਲ ਹਨ,ਮਈ 2025 ਵਿੱਚ ਲਾਂਚ ਕੀਤੇ ਜਾ ਚੁੱਕੇ ਹਨ।
HP ਨੇ MSMEs ਲਈ CII HP Centre for AI ਵੀ ਸ਼ੁਰੂ ਕੀਤਾ ਹੈ, ਜਿਸ ਰਾਹੀਂ ਹੁਣ ਤੱਕ ਦੇਸ਼ ਦੇ 20 ਸ਼ਹਿਰਾਂ ਵਿੱਚ 7,000 ਤੋਂ ਵੱਧ MSMEs ਨੂੰ AI ਦੀ ਟ੍ਰੇਨਿੰਗ ਦਿੱਤੀ ਗਈ ਹੈ। ਕੰਪਨੀ ਦਾ ਮੰਨਣਾ ਹੈ ਕਿ ਛੋਟੇ ਕਾਰੋਬਾਰਾਂ ਨੂੰ ਡਿਜ਼ੀਟਲ ਬਣਾਉਣ ਨਾਲ ਉਹਨਾਂ ਦੀ ਲਾਭਕਾਰੀ ਵਾਧਾ ਦੁੱਗਣਾ ਹੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shubam Kumar

Content Editor

Related News