ਡਾਲਰ ਦੀ ਮਜ਼ਬੂਤੀ ਨੇ ਕੌਮਾਂਤਰੀ ਬਾਜ਼ਾਰ ''ਚ ਸੋਨਾ ਕੀਤਾ ਸਸਤਾ!
Thursday, Aug 31, 2017 - 08:47 AM (IST)

ਨਵੀਂ ਦਿੱਲੀ— ਅਮਰੀਕੀ ਆਰਥਿਕ ਅੰਕੜੇ ਮਜ਼ਬੂਤ ਹੋਣ ਦੇ ਮੱਦੇਨਜ਼ਰ ਡਾਲਰ ਨੂੰ ਮਿਲੇ ਹਾਂ-ਪੱਖੀ ਹੁੰਗਾਰੇ ਨਾਲ ਸ਼ੁਰੂਆਤੀ ਕਾਰੋਬਾਰ 'ਚ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਕੌਮਾਂਤਰੀ ਬਾਜ਼ਾਰਾਂ 'ਚ ਸੋਨਾ ਹਾਜ਼ਰ 0.1 ਫੀਸਦੀ ਘੱਟ ਕੇ 1,307.20 ਪ੍ਰਤੀ ਔਂਸ 'ਤੇ ਰਿਹਾ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ 0.1 ਫੀਸਦੀ ਡਿੱਗ ਕੇ 1,312.70 ਡਾਲਰ 'ਤੇ ਰਿਹਾ। ਮਾਹਰਾਂ ਨੇ ਕਿਹਾ ਕਿ ਵੀਰਵਾਰ ਨੂੰ ਨਿਵੇਸ਼ਕਾਂ ਨੇ ਮੁੜ ਡਾਲਰ ਦਾ ਰੁਖ਼ ਕੀਤਾ ਅਤੇ ਏਸ਼ੀਅਨ ਬਾਜ਼ਾਰ ਚੜ੍ਹ ਗਏ, ਜਦੋਂ ਕਿ ਉੱਤਰੀ ਕੋਰੀਆ ਨੂੰ ਲੈ ਕੇ ਅਜੇ ਤਣਾਅ ਬਰਕਰਾਰ ਹੈ।
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਟੈਕਸ ਸੁਧਾਰਾਂ ਨੂੰ ਲੈ ਕੇ ਵੀ ਬੁੱਧਵਾਰ ਨੂੰ ਵੱਡਾ ਬਿਆਨ ਦਿੱਤਾ। ਜਿਸ 'ਚ ਉਨ੍ਹਾਂ ਕਿਹਾ ਕਿ ਅਮਰੀਕੀ ਨਾਗਰਿਕਾਂ ਨੂੰ ਰੁਜ਼ਗਾਰ ਦੇ ਜ਼ਿਆਦਾ ਮੌਕੇ ਉਪਲੱਬਧ ਕਰਾਉਣ ਲਈ ਕਾਰੋਬਾਰੀ ਟੈਕਸਾਂ 'ਚ ਕਟੌਤੀ ਕੀਤੀ ਜਾਵੇਗੀ। ਦੂਜੇ ਪਾਸੇ ਵਣਜ ਵਿਭਾਗ ਨੇ ਕਿਹਾ ਕਿ ਉਸ ਦੇ ਦੂਜੇ ਅੰਦਾਜ਼ੇ ਮੁਤਾਬਕ, ਅਮਰੀਕੀ ਵਿਕਾਸ ਦਰ ਦੂਜੀ ਤਿਮਾਹੀ 'ਚ 3.0 ਫੀਸਦੀ ਵਧੇਗੀ। ਜਿਸ ਨਾਲ ਡਾਲਰ ਨੂੰ ਮਜ਼ਬੂਤੀ ਮਿਲੀ