ਸਰਾਫਾ ਬਾਜ਼ਾਰ ''ਚ ਸੋਨੇ ਦੀ ਚਮਕ ਵਧੀ, ਫਿਰ ਵੀ ਹੈ 47 ਹਜ਼ਾਰ ਤੋਂ ਸਸਤਾ

Tuesday, Apr 27, 2021 - 04:22 PM (IST)

ਸਰਾਫਾ ਬਾਜ਼ਾਰ ''ਚ ਸੋਨੇ ਦੀ ਚਮਕ ਵਧੀ, ਫਿਰ ਵੀ ਹੈ 47 ਹਜ਼ਾਰ ਤੋਂ ਸਸਤਾ

ਨਵੀਂ ਦਿੱਲੀ- ਸਰਾਫਾ ਬਾਜ਼ਾਰ ਵਿਚ ਮੰਗਲਵਾਰ ਨੂੰ ਸੋਨੇ-ਚਾਂਦੀ ਵਿਚ ਹਲਕੀ ਤੇਜ਼ੀ ਦੇਖਣ ਨੂੰ ਮਿਲੀ। ਰਾਸ਼ਟਰੀ ਰਾਜਧਾਨੀ ਵਿਚ ਸੋਨਾ 69 ਰੁਪਏ ਦੀ ਬੜ੍ਹਤ ਨਾਲ 46,906 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਉੱਥੇ ਹੀ, ਸ਼ਾਮ ਤਕਰੀਬਨ 4 ਵਜੇ ਐੱਮ. ਸੀ. ਐਕਸ. 'ਤੇ ਵਾਇਦਾ ਸੋਨਾ 60 ਰੁਪਏ ਦੀ ਗਿਰਾਵਟ ਨਾਲ 47,402 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ। ਵਾਇਦਾ ਚਾਂਦੀ ਇਸ ਦੌਰਾਨ 63 ਰੁਪਏ ਚੜ੍ਹ ਕੇ 68,743 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ।

ਉੱਥੇ ਹੀ, ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿਚ ਪਿਛਲੇ ਕਾਰੋਬਾਰੀ ਦਿਨ ਸੋਨਾ 46,837 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆਸੀ। ਚਾਂਦੀ ਅੱਜ 255 ਰੁਪਏ ਮਹਿੰਗੀਹੋ ਕੇ 67,890 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਪਿਛਲੇ ਸੈਸ਼ਨ ਵਿਚ ਚਾਂਦੀ 67,635 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ ਸੀ। ਕੌਮਾਂਤਰੀ ਬਾਜ਼ਾਰ ਵਿਚ ਸੋਨਾ ਹਲਕੀ ਗਿਰਾਵਟ ਨਾਲ 1,778 ਡਾਲਰ ਪ੍ਰਤੀ ਔਂਸ 'ਤੇ ਰਿਹਾ, ਜਦੋਂ ਕਿ ਚਾਂਦੀ 26.15 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਰਹੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ ਕਿ ਡਾਲਰ ਇੰਡੈਕਸ ਵਿਚ ਮਜਬੂਤੀ ਕਾਰਨ ਕੌਮਾਂਤਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ ਨਰਮ ਰਹੀ। ਉਨ੍ਹਾਂ ਕਿਹਾ ਕਿ ਕਾਰੋਬਾਰੀ ਅਮਰੀਕੀ ਫੈਡਰਲ ਦੀ ਓਪਨ ਮਾਰਕੀਟ ਕਮੇਟੀ ਦੀ ਬੈਠਕ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ, ਜਿਸ ਕਾਰਨ ਬਹੁਮੁੱਲੀ ਧਾਤਾਂ ਵਿਚ ਸੌਦੇ ਸੀਮਤ ਰਹੇ।


author

Sanjeev

Content Editor

Related News