ਸੋਨਾ ਉੱਚ ਪੱਧਰ ਤੋਂ 6,000 ਰੁਪਏ ਤੱਕ ਹੋਇਆ ਸਸਤਾ, ਤਿੰਨ ਦਿਨਾਂ ’ਚ ਦੋ ਵਾਰ ਟੁੱਟੇ ਭਾਅ

01/08/2021 1:36:57 PM

ਨਵੀਂ ਦਿੱਲੀ — ਗਲੋਬਲ ਬਾਜ਼ਾਰ ਵਿਚ ਸਪਾਟ ਕਾਰੋਬਾਰ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਅੱਜ ਫਿਰ ਗਿਰਾਵਟ ਦੇਖਣ ਨੂੰ ਮਿਲੀ ਹੈ। ਮਲਟੀ ਕਮੋਡਿਟੀ ਐਕਸਚੇਂਜ (ਐਮ.ਸੀ.ਐਕਸ.) ’ਤੇ ਫਰਵਰੀ ਦਾ ਵਾਅਦਾ ਭਾਅ 0.25% ਦੀ ਗਿਰਾਵਟ ਦੇ ਨਾਲ 50,775 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਿਆ ਹੈ। ਇਹ ਗਿਰਾਵਟ ਪਿਛਲੇ ਤਿੰਨ ਦਿਨਾਂ ਵਿਚ ਦੂਜੀ ਵਾਰ ਵੇਖੀ ਗਈ ਹੈ। ਇਸ ਤੋਂ ਪਹਿਲੇ ਦੇ ਸੈਸ਼ਨ ’ਚ ਸੋਨੇ ਦੇ ਭਾਅ ’ਚ 0.85 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ। ਹਾਲਾਂਕਿ ਇਹ ਉਛਾਲ ਇਕ ਦਿਨ ਵਿਚ 1,200 ਰੁਪਏ ਪ੍ਰਤੀ 10 ਗ੍ਰਾਮ ਤੱਕ ਡਿਗਣ ਤੋਂ ਬਾਅਦ ਆਇਆ। ਪਿਛਲੇ ਸਾਲ ਅਗਸਤ ਵਿਚ ਸਭ ਤੋਂ ਉੱਚੇ ਪੱਧਰ 56,200 ਰੁਪਏ ਤੱਕ ਪਹੁੰਚਣ ਤੋਂ ਬਾਅਦ, ਸੋਨੇ ਦੀ ਕੀਮਤ ਹੁਣ ਤਕ 6,000 ਰੁਪਏ ਪ੍ਰਤੀ 10 ਗ੍ਰਾਮ ਡਿੱਗ ਚੁੱਕੀ ਹੈ।

ਗਲੋਬਲ ਬਾਜ਼ਾਰ ਵਿਚ ਵੀ ਟੁੱਟਿਆ ਸੋਨਾ

ਗਲੋਬਲ ਬਾਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ ਸਿਰਫ ਥੋੜ੍ਹੀ ਗਿਰਾਵਟ ਦਿਖਾਈ ਦਿੱਤੀ। ਅਮਰੀਕੀ ਡਾਲਰ ਦੀ ਮਜ਼ਬੂਤੀ ਅਤੇ ਬਾਂਡ ਦੇ ਵਾਧੇ ਕਾਰਨ ਸੋਨੇ ਦੀ ਕੀਮਤ ਵਿਚ ਇਹ ਸੁਸਤੀ ਵੇਖੀ ਗਈ ਹੈ। ਹਾਲਾਂਕਿ ਬਾਇਡੇਨ ਪ੍ਰਸ਼ਾਸਨ ਵਲੋਂ ਇਕ ਹੋਰ ਰਾਹਤ ਪੈਕੇਜ ਦੀ ਉਮੀਦ ਵਧਣ ਕਾਰਨ ਸੋਨੇ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ ਤੋਂ ਬਚਾਅ ਰਿਹਾ। ਸਪਾਟ ਸੋਨਾ 0.1 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1,911.32 ਡਾਲਰ ਪ੍ਰਤੀ ਔਂਸ ’ਤੇ ਬੰਦ ਹੋਇਆ। ਹਾਲਾਂਕਿ ਪਿਛਲੇ ਇੱਕ ਹਫਤੇ ਦੇ ਅਧਾਰ ’ਤੇ ਇਸ ਵਿਚ 0.7 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ: ਜਰਮਨ ਜਾਣ ਵਾਲੇ ਯਾਤਰੀਆਂ ਲਈ ਖ਼ੁਸ਼ਖ਼ਬਰੀ, ਦਿੱਲੀ ਤੋਂ ਫ੍ਰੈਂਕਫਰਟ ਲਈ ਉਡਾਣ ਸ਼ੁਰੂ ਕਰੇਗੀ 

ਗੋਲਡ ਈਟੀਐਫ ’ਚ ਅਜੇ ਵੀ ਸੁਸਤੀ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ। ਦੁਨੀਆ ਦੇ ਸਭ ਤੋਂ ਵੱਡੇ ਐਕਸਚੇਂਜ ਟਰੇਡਡ ਫੰਡ ਭਾਵ ਈਟੀਐਫ, ਐਸਪੀਡੀਆਰ ਗੋਲਡ ਟਰੱਸਟ ਦੀ ਕੁਲ ਹੋਲਡਿੰਗ 0.4% ਦੀ ਗਿਰਾਵਟ ਦੇ ਨਾਲ 1,182.11 ਟਨ ’ਤੇ ਆ ਗਈ। ਸੋਨੇ ਤੋਂ ਇਲਾਵਾ ਚਾਂਦੀ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਇਸ ਵਿਚ 0.2 ਪ੍ਰਤੀਸ਼ਤ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ, ਜਿਸ ਤੋਂ ਬਾਅਦ ਇਹ ਇਕ ਔਂਸ 27.05 ਡਾਲਰ ’ਤੇ ਆ ਗਈ ਹੈ। ਉਦਯੋਗਿਕ ਮੰਗ ’ਤੇ ਬਿਹਤਰ ਨਜ਼ਰੀਏ ਨਾਲ ਚਾਂਦੀ ਦੀਆਂ ਕੀਮਤਾਂ ਨੂੰ ਸਮਰਥਨ ਮਿਲੇਗਾ।

ਇਹ ਵੀ ਪੜ੍ਹੋ: ਪੋਲਟਰੀ ਫਾਰਮ ਉਦਯੋਗ ’ਤੇ ਇਕ ਹੋਰ ਸੰਕਟ, ਕੋਰੋਨਾ ਆਫ਼ਤ ਤੋਂ ਬਾਅਦ ਬਰਡ ਫਲੂ ਦੀ ਪਈ ਮਾਰ

ਮਾਹਰ ਮੁਤਾਬਕ ਕੋਵਿਡ ਟੀਕੇ ਦੀ ਖ਼ਬਰ ਰਾਹਤ ਪੈਕੇਜ ਉੱਤੇ ਭਾਰੀ ਪਵੇਗੀ। ਅਜਿਹੀ ਸਥਿਤੀ ’ਚ ਅਜੇ ਵੱਡੇ ਉਤਰਾਅ-ਚੜ੍ਹਾਅ ਦਾ ਖਦਸ਼ਾ ਬਣਿਆ ਰਹੇਗਾ।

ਵੀਰਵਾਰ ਨੂੰ ਦਿੱਲੀ ਬੁਲੀਅਨ ਮਾਰਕੀਟ ਵਿਚ ਸੋਨੇ ਦੀ ਕੀਮਤ 714 ਰੁਪਏ ਘੱਟ ਗਈ ਹੈ। ਇਸ ਤੋਂ ਬਾਅਦ ਇੱਥੇ ਸੋਨੇ ਦੀ ਨਵੀਂ ਕੀਮਤ 50,335 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਈ। ਚਾਂਦੀ ਦੀ ਕੀਮਤ ਵਿਚ ਵੀ ਗਿਰਾਵਟ ਆਈ। ਵੀਰਵਾਰ ਨੂੰ ਚਾਂਦੀ 386 ਰੁਪਏ ਪ੍ਰਤੀ ਕਿੱਲੋ ਸਸਤਾ ਹੋ ਕੇ 69,708 ਰੁਪਏ ’ਤੇ ਆ ਗਈ।

ਇਹ ਵੀ ਪੜ੍ਹੋ: ਕੇਂਦਰੀ ਖੇਡ ਮੰਤਰੀ ਨੇ ਪਿਊਸ਼ ਗੋਇਲ ਨੂੰ ਲਿਖਿਆ ਪੱਤਰ, ਖਿਡਾਰੀਆਂ ਦੇ ਹਿੱਤਾਂ ਲਈ ਰੱਖੀ ਇਹ ਮੰਗ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News