ਹੁਣ ਤੱਕ 11,550 ਰੁ: ਡਿੱਗਾ ਸੋਨਾ, 41 ਹਜ਼ਾਰ ਦੇ ਨਜ਼ਦੀਕ ਆ ਸਕਦੀ ਹੈ ਕੀਮਤ

Saturday, Mar 06, 2021 - 04:11 PM (IST)

ਹੁਣ ਤੱਕ 11,550 ਰੁ: ਡਿੱਗਾ ਸੋਨਾ, 41 ਹਜ਼ਾਰ ਦੇ ਨਜ਼ਦੀਕ ਆ ਸਕਦੀ ਹੈ ਕੀਮਤ

ਨਵੀਂ ਦਿੱਲੀ- ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ ਜਾਰੀ ਹੈ। ਪਿਛਲੇ 8 ਮਹੀਨਿਆਂ ਵਿਚ ਸੋਨਾ ਲਗਭਗ 11,550 ਰੁਪਏ ਸਸਤਾ ਹੋ ਚੁੱਕਾ ਹੈ। ਪਿਛਲੇ ਸਾਲ 7 ਅਗਸਤ ਨੂੰ ਇਸ ਦੀ ਕੀਮਤ 56,200 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ ਸੀ, ਜੋ ਇਸ ਦਾ ਰਿਕਾਰਡ ਸੀ। ਉਸ ਤੋਂ ਪਿੱਛੋਂ ਸੋਨੇ ਦੀ ਚਮਕ ਮੱਧਮ ਪਈ ਹੈ। ਹਾਲ ਹੀ ਵਿਚ ਅਮਰੀਕੀ ਬਾਂਡ ਯੀਲਡ ਚੜ੍ਹਨ ਤੇ ਡਾਲਰ ਮਹਿੰਗਾ ਹੋਣ ਕਾਰਨ ਸੋਨਾ 44,640 ਰੁਪਏ ਪ੍ਰਤੀ ਦਸ ਗ੍ਰਾਮ ਦੇ ਪੱਧਰ 'ਤੇ ਆ ਚੁੱਕਾ ਹੈ।

ਸ਼ੁੱਕਰਵਾਰ ਨੂੰ ਕੌਮਾਂਤਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ 1,700 ਡਾਲਰ ਪ੍ਰਤੀ ਔਂਸ ਤੋਂ ਘੱਟ ਗਈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਬਾਂਡ ਯੀਲਡ ਵਿਚ ਵਾਧਾ ਜਾਰੀ ਰਿਹਾ ਅਤੇ ਕੌਮਾਂਤਰੀ ਬਾਜ਼ਾਰ ਵਿਚ ਸੋਨਾ 1,665 ਡਾਲਰ ਪ੍ਰਤੀ ਔਂਸ ਦੇ ਪੱਧਰ ਤੋਂ ਉਤਰਦਾ ਹੈ ਤਾਂ ਕੀਮਤਾਂ ਸਥਿਰ ਹੋਣ ਤੋਂ ਪਹਿਲਾਂ ਐੱਮ. ਸੀ. ਐਕਸ. 'ਤੇ ਸੋਨਾ 42,000-41,500 ਰੁਪਏ ਪ੍ਰਤੀ ਦਸ ਗ੍ਰਾਮ ਤੱਕ ਡਿੱਗ ਸਕਦਾ ਹੈ।

ਇਹ ਵੀ ਪੜ੍ਹੋ- ਮਿਲੇਗਾ ਕਮਾਈ ਦਾ ਮੌਕਾ, 8 ਮਾਰਚ ਨੂੰ ਖੁੱਲ੍ਹ ਰਿਹੈ ਹੈ 510 ਕਰੋੜ ਰੁਪਏ ਦਾ IPO

ਕਿਉਂ ਡਿੱਗ ਰਿਹੈ ਸੋਨਾ-
ਗਿਰਾਵਟ ਪਿੱਛੇ ਦਾ ਹੋਰ ਕਾਰਕ ਘੱਟ ਮੰਗ ਅਤੇ ਸਪਲਾਈ ਵਿਚ ਵਾਧਾ ਵੀ ਹੈ ਕਿਉਂਕਿ ਗੋਲਡ ਮਾਈਨਿੰਗ ਦਾ ਉਤਪਾਦਨ ਕੋਵਿਡ-19 ਤੋਂ ਪਹਿਲਾਂ ਦੇ ਪੱਧਰ 'ਤੇ ਵਾਪਸ ਆ ਗਿਆ ਹੈ। ਗਲੋਬਲ ਆਰਥਿਕਤਾ ਲਈ ਸਕਾਰਾਤਮਕ ਮਾਹੌਲ ਅਤੇ ਇਸ ਵਿਚਕਾਰ ਵਿਆਜ ਦਰਾਂ ਸਥਿਰ ਹੋਣ ਨਾਲ ਨਿਵੇਸ਼ਕ ਬਿਹਤਰ ਮੁਨਾਫੇ ਲਈ ਹੋਰ ਜਗ੍ਹਾ ਪੈਸਾ ਲਾ ਰਹੇ ਹਨ। ਅਮਰੀਕੀ ਬਾਂਡ ਯੀਲਡ 1.57 ਫ਼ੀਸਦੀ 'ਤੇ ਫਿਰ ਪਹੁੰਚ ਗਈ ਹੈ, ਇਸ ਤੋਂ ਪਹਿਲਾਂ ਫਰਵਰੀ ਦੇ ਆਖ਼ਰੀ ਹਫ਼ਤੇ ਇਹ 1.61 ਫ਼ੀਸਦੀ ਨੂੰ ਛੂਹ ਗਈ ਸੀ। ਵਿਸ਼ਲੇਸ਼ਕਾਂ ਮੁਤਾਬਕ, ਬਾਂਡ ਯੀਲਡ ਵਿਚ ਹੋਰ ਵਾਧਾ ਹੁੰਦਾ ਤਾਂ ਇਹ ਸੋਨੇ ਲਈ ਨਾਕਾਰਤਮਕ ਹੋਵੇਗਾ ਕਿਉਂਕਿ ਯੀਲਡ ਵਧਣ ਨਾਲ ਡਾਲਰ ਇੰਡੈਕਸ ਨੂੰ ਮਜਬੂਤੀ ਮਿਲੇਗੀ, ਜੋ ਸਰਾਫਾ ਲਈ ਨਾਂ-ਪੱਖੀ ਹੋਵੇਗਾ।

ਇਹ ਵੀ ਪੜ੍ਹੋ- 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ

2021 'ਚ ਹੁਣ ਤੱਕ ਕੀਮਤਾਂ ਡਿੱਗਣ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News