ਸੋਨੇ ਨੇ 45 ਹਜ਼ਾਰ ਦਾ ਪੱਧਰ ਤੋੜਿਆ, ਚਾਂਦੀ 'ਚ ਵੀ ਵੱਡਾ ਉਛਾਲ, ਜਾਣੋ ਮੁੱਲ

03/18/2021 10:12:04 AM

ਨਵੀਂ ਦਿੱਲੀ- ਗਲੋਬਲ ਪੱਧਰ 'ਤੇ ਬਹੁਮੁੱਲੀ ਧਾਤਾਂ ਦੀ ਕੀਮਤ ਵਿਚ ਉਛਾਲ ਵਿਚਕਾਰ ਵੀਰਵਾਰ ਨੂੰ ਐੱਮ. ਸੀ. ਐਕਸ. 'ਤੇ ਵੀ ਸੋਨੇ-ਚਾਂਦੀ ਵਿਚ ਤੇਜ਼ੀ ਦਰਜ ਕੀਤੀ ਜਾ ਰਹੀ ਹੈ। ਸੋਨੇ ਨੇ 45 ਹਜ਼ਾਰ ਰੁਪਏ ਦਾ ਪੱਧਰ ਤੋੜ ਦਿੱਤਾ ਹੈ। ਐੱਮ. ਸੀ. ਐਕਸ. 'ਤੇ ਸੋਨੇ ਦੀ ਵਾਇਦਾ ਕੀਮਤ ਕਾਰੋਬਾਰ ਦੇ ਸ਼ੁਰੂ ਵਿਚ 344 ਰੁਪਏ ਦੀ ਛਲਾਂਗ ਲਾ ਕੇ 45,184 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਪਿਛਲੇ ਸੈਸ਼ਨ ਵਿਚ ਇਹ 44,840 ਰੁਪਏ 'ਤੇ ਬੰਦ ਹੋਈ ਸੀ। 

ਉੱਥੇ ਹੀ, ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਚਾਂਦੀ ਵਾਇਦਾ ਇਸ ਦੌਰਾਨ 815 ਰੁਪਏ ਦੀ ਮਜਬੂਤੀ ਨਾਲ 68,042 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਇਹ 67,227 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।

ਇਹ ਵੀ ਪੜ੍ਹੋ- ਵੋਡਾਫੋਨ-Idea, Airtel ਦੇ ਪਲਾਨ ਲਈ MRP ਤੋਂ ਵੱਖਰਾ ਦੇਣਾ ਪੈ ਸਕਦੈ GST!

ਗਲੋਬਲ ਪੱਧਰ 'ਤੇ ਸੋਨਾ 20 ਡਾਲਰ ਚੜ੍ਹ ਕੇ 1,747.10 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਹੈ, ਜਦੋਂ ਕਿ ਚਾਂਦੀ 0.4 ਡਾਲਰ ਦੀ ਤੇਜ਼ੀ ਨਾਲ 26.52 ਡਾਲਰ ਪ੍ਰਤੀ ਔਂਸ 'ਤੇ ਚੱਲ ਰਹੀ ਸੀ। ਯੂ. ਐੱਸ. ਫੈਡਰਲ ਰਿਜ਼ਰਵ ਨੇ ਇਸ ਸਾਲ ਉੱਚ ਮਹਿੰਗਾਈ ਦੇ ਬਾਵਜੂਦ 2023 ਤੱਕ ਵਿਆਜ ਦਰਾਂ ਵਿਚ ਵਾਧਾ ਨਾ ਕਰਨ ਦੇ ਸੰਕੇਤ ਦਿੱਤੇ ਹਨ। ਇਸ ਨਾਲ ਬਾਂਡ ਯੀਲਡ ਵਿਚ ਨਰਮੀ ਆਈ ਹੈ, ਜਿਸ ਦੇ ਪਿੱਛੇ ਜਿਹੇ ਵਧਣ ਕਾਰਨ ਨਿਵੇਸ਼ਕ ਸੋਨੇ ਨੂੰ ਛੱਡ ਕੇ ਬਾਂਡ ਦਾ ਰੁਖ਼ ਕਰਨ ਲੱਗ ਗਏ ਸਨ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਤਕਨੀਕੀ ਤੌਰ 'ਤੇ ਸੋਨਾ ਜੇਕਰ 1,740 ਡਾਲਰ ਪ੍ਰਤੀ ਔਂਸ ਤੋਂ ਉੱਪਰ ਬਣਿਆ ਰਹਿੰਦਾ ਹੈ ਤਾਂ ਇਸ ਵਿਚ ਹੋਰ ਤੇਜ਼ੀ ਦੇ ਆਸਾਰ ਹੋਣਗੇ।

ਇਹ ਵੀ ਪੜ੍ਹੋ- ਸੈਂਸੈਕਸ 468 ਅੰਕ ਚੜ੍ਹ ਕੇ 50,200 ਤੋਂ ਪਾਰ, ਨਿਫਟੀ 14,800 ਤੋਂ ਉਪਰ ਪੁੱਜਾ

ਸੋਨੇ 'ਚ ਫਿਰ ਤੇਜ਼ੀ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News