MCX ''ਤੇ ਸੋਨਾ 76,000 ਤੋਂ ਪਾਰ, ਚਾਂਦੀ ''ਚ ਵੀ ਵਾਧਾ ਜਾਰੀ, ਦੇਖੋ ਅੱਜ ਦੀ ਤਾਜ਼ਾ ਕੀਮਤ

Monday, Sep 30, 2024 - 10:53 AM (IST)

ਨਵੀਂ ਦਿੱਲੀ - ਹਫਤੇ ਦੇ ਪਹਿਲੇ ਦਿਨ ਅਤੇ ਮਹੀਨੇ ਦੇ ਆਖਰੀ ਦਿਨ (30 ਸਤੰਬਰ) ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਕੋਈ ਰਾਹਤ ਨਹੀਂ ਮਿਲੀ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦੀ ਕੀਮਤ 0.43 ਫੀਸਦੀ ਦੇ ਵਾਧੇ ਨਾਲ 76,043 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੀਆਂ ਕੀਮਤਾਂ 0.33 ਫੀਸਦੀ ਦੇ ਵਾਧੇ ਨਾਲ 91,679 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਹੀਆਂ ਹਨ।

ਇਹ ਵੀ ਪੜ੍ਹੋ :      ਸਾਵਧਾਨ : 1 ਅਕਤੂਬਰ ਤੋਂ ਬਦਲਣ ਜਾ ਰਹੇ ਇਹ ਨਿਯਮ, ਇਨ੍ਹਾਂ ਬਦਲਾਅ ਬਾਰੇ ਸੁਚੇਤ ਰਹਿਣਾ ਹੈ ਜ਼ਰੂਰੀ

ਰਾਜਧਾਨੀ 'ਚ ਸ਼ੁੱਕਰਵਾਰ ਨੂੰ ਸੋਨਾ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ

ਗਹਿਣਾ ਵਿਕਰੇਤਾਵਾਂ ਦੀ ਲਗਾਤਾਰ ਖਰੀਦਦਾਰੀ ਵਿਚਾਲੇ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨਾ 50 ਰੁਪਏ ਚੜ੍ਹ ਕੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਇਹ ਲਗਾਤਾਰ ਤੀਜਾ ਕਾਰੋਬਾਰੀ ਸੈਸ਼ਨ ਹੈ ਜਦੋਂ ਸੋਨਾ ਚੜ੍ਹਿਆ ਹੈ। ਅਖਿਲ ਭਾਰਤੀ ਸਰਾਫਾ ਸੰਘ ਦੇ ਮੁਤਾਬਕ, ਲਗਾਤਾਰ ਤੀਜੇ ਕਾਰੋਬਾਰੀ ਸੈਸ਼ਨ 'ਚ ਸੋਨੇ ਦੀ ਕੀਮਤ 50 ਰੁਪਏ ਵਧ ਕੇ 78,300 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਵੀਰਵਾਰ ਨੂੰ ਸੋਨਾ 78,250 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।

ਇਹ ਵੀ ਪੜ੍ਹੋ :   ਨਿਰਮਲਾ ਸੀਤਾਰਮਨ ਖ਼ਿਲਾਫ਼ ਕੋਰਟ ਦਾ ਵੱਡਾ ਫੈਸਲਾ, FIR ਦਰਜ ਕਰਨ ਦਾ ਆਦੇਸ਼

ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦੀ ਤਾਜ਼ਾ ਮੰਗ ਕਾਰਨ ਚਾਂਦੀ ਵੀ 500 ਰੁਪਏ ਚੜ੍ਹ ਕੇ 94,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਕਾਰੋਬਾਰ 'ਚ ਇਹ 94,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। 

ਬਾਜ਼ਾਰ ਸੂਤਰਾਂ ਨੇ ਕਿਹਾ ਕਿ ਤਿਉਹਾਰਾਂ ਅਤੇ ਵਿਆਹ ਦੀ ਮੰਗ ਨੂੰ ਪੂਰਾ ਕਰਨ ਲਈ ਸਥਾਨਕ ਗਹਿਣਾ ਵਿਕਰੇਤਾਵਾਂ ਵੱਲੋਂ ਵਧੀ ਹੋਈ ਖਰੀਦਦਾਰੀ ਅਤੇ ਵਿਦੇਸ਼ੀ ਬਾਜ਼ਾਰਾਂ 'ਚ ਮਜ਼ਬੂਤ ​​ਰੁਝਾਨ ਨੇ ਇਸ ਸਾਲ ਸੋਨੇ ਦੀਆਂ ਕੀਮਤਾਂ ਨੂੰ ਆਪਣੇ ਉੱਚੇ ਪੱਧਰ 'ਤੇ ਪਹੁੰਚਾਇਆ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅਮਰੀਕੀ ਫੈਡਰਲ ਰਿਜ਼ਰਵ ਦੇ ਇਸ ਰੁਖ ਕਾਰਨ ਸਰਾਫਾ ਦੀਆਂ ਕੀਮਤਾਂ ਵੀ ਵਧੀਆਂ ਹਨ ਕਿ ਉਹ ਇਸ ਸਾਲ ਵਿਆਜ ਦਰ ਵਿਚ ਕਟੌਤੀ ਦੀ ਹਮਲਾਵਰ ਰਫ਼ਤਾਰ ਨੂੰ ਬਰਕਰਾਰ ਰੱਖਣਗੇ। 

ਇਹ ਵੀ ਪੜ੍ਹੋ :     ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬੀਬੀ ਜਗੀਰ ਕੌਰ ਨੂੰ ਨੋਟਿਸ ਜਾਰੀ, ਧੀ ਦੇ ਕਤਲ ਸਬੰਧੀ ਮੰਗਿਆ ਸਪੱਸ਼ਟੀਕਰਨ

ਪਿਛਲੇ ਹਫਤੇ 1,547 ਰੁਪਏ ਮਹਿੰਗਾ ਹੋਇਆ ਸੀ ਸੋਨਾ

ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਦੀ ਵੈੱਬਸਾਈਟ ਮੁਤਾਬਕ ਪਿਛਲੇ ਸ਼ਨੀਵਾਰ ਯਾਨੀ 21 ਸਤੰਬਰ ਨੂੰ ਸੋਨਾ 74,093 ਰੁਪਏ 'ਤੇ ਸੀ, ਜੋ 28 ਸਤੰਬਰ ਨੂੰ 75,640 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਯਾਨੀ ਪਿਛਲੇ ਹਫਤੇ ਸੋਨੇ ਦੀ ਕੀਮਤ 'ਚ 1,547 ਰੁਪਏ ਦਾ ਵਾਧਾ ਹੋਇਆ ਹੈ।

ਉਥੇ ਹੀ ਜੇਕਰ ਚਾਂਦੀ ਦੀ ਗੱਲ ਕਰੀਏ ਤਾਂ ਇਹ ਪਿਛਲੇ ਸ਼ਨੀਵਾਰ 88,917 ਰੁਪਏ 'ਤੇ ਸੀ, ਜੋ ਕਿ 28 ਸਤੰਬਰ ਨੂੰ 91,448 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਸੀ। ਇਸ ਦੌਰਾਨ ਇਸ ਦੀ ਕੀਮਤ 'ਚ 2,531 ਰੁਪਏ ਦਾ ਵਾਧਾ ਹੋਇਆ ਹੈ। ਇਸ ਸਾਲ ਚਾਂਦੀ 29 ਮਈ ਨੂੰ 94,280 ਰੁਪਏ ਪ੍ਰਤੀ ਸ਼ੇਅਰ ਦੇ ਆਪਣੇ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਈ ਸੀ।

ਇਹ ਵੀ ਪੜ੍ਹੋ :      ਪੰਜਾਬ ’ਚ 100 ਕਰੋੜ ਰੁਪਏ ਦੇ ਸਾਈਬਰ ਫਰਾਡ ਕੇਸ ’ਚ ED ਦੀ ਐਂਟਰੀ, ਪੁਲਸ ਤੋਂ ਮੰਗਿਆ ਰਿਕਾਰਡ

ਇਸ ਸਾਲ ਹੁਣ ਤੱਕ 12 ਹਜ਼ਾਰ ਰੁਪਏ ਤੋਂ ਵੱਧ ਵਧ ਚੁੱਕਾ ਹੈ ਸੋਨਾ

ਆਈਬੀਜੇਏ ਮੁਤਾਬਕ ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ 12,288 ਰੁਪਏ ਵਧ ਚੁੱਕੀ ਹੈ। 1 ਜਨਵਰੀ ਨੂੰ ਸੋਨਾ 63,352 ਰੁਪਏ 'ਤੇ ਸੀ, ਜੋ ਹੁਣ 75,640 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਜਦਕਿ ਇਕ ਕਿਲੋ ਚਾਂਦੀ ਦੀ ਕੀਮਤ 73,395 ਰੁਪਏ ਤੋਂ ਵਧ ਕੇ 91,448 ਰੁਪਏ ਹੋ ਗਈ।

ਇਹ ਵੀ ਪੜ੍ਹੋ :     CBI ਅਫ਼ਸਰ ਬਣ ਕੇ ਠੱਗਾਂ ਨੇ ਔਰਤ ਨੂੰ ਕੀਤਾ 'ONLINE ARREST', ਫਰਜ਼ੀ ਵਾਰੰਟ ਦਿਖਾ ਲੁੱਟੇ 9 ਲੱਖ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News