ਸੋਨੇ 'ਚ ਗਿਰਾਵਟ, ਖ਼ਰੀਦਣ 'ਚ ਨਾ ਕਰੋ ਦੇਰੀ, ਜਲਦ ਹੋ ਸਕਦਾ ਹੈ 60 ਹਜ਼ਾਰ

Monday, Apr 26, 2021 - 02:04 PM (IST)

ਸੋਨੇ 'ਚ ਗਿਰਾਵਟ, ਖ਼ਰੀਦਣ 'ਚ ਨਾ ਕਰੋ ਦੇਰੀ, ਜਲਦ ਹੋ ਸਕਦਾ ਹੈ 60 ਹਜ਼ਾਰ

ਨਵੀਂ ਦਿੱਲੀ- ਸੋਨੇ-ਚਾਂਦੀ ਵਿਚ ਸੋਮਵਾਰ ਨੂੰ ਗਿਰਾਵਟ ਦੇਖਣ ਨੂੰ ਮਿਲੀ ਹੈ। ਭਾਰਤੀ ਸਰਾਫਾ ਤੇ ਜਿਊਲਰਜ਼ ਸੰਗਠਨ ਦੀ ਵੈੱਬਸਾਈਟ ਮੁਤਾਬਕ, ਸੋਨਾ ਅੱਜ ਗਿਰਾਵਟ ਨਾਲ 47,401 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਖੁੱਲ੍ਹਾ। ਸ਼ੁੱਕਰਵਾਰ ਸੋਨਾ 47,806 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ ਸੀ।

ਉੱਥੇ ਹੀ, ਚਾਂਦੀ 69,152 ਰੁਪਏ ਤੋਂ ਘੱਟ ਕੇ 68,383 ਰੁਪਏ ਪ੍ਰਤੀ ਕਿਲੋ 'ਤੇ ਆ ਗਈ ਹੈ। ਇਸ ਤੋਂ ਇਲਾਵਾ ਐੱਮ. ਸੀ. ਐਕਸ. ਦੀ ਗੱਲ ਕਰੀਏ ਤਾਂ ਸੋਨਾ ਤਕਰੀਬਨ 12.20 ਵਜੇ 47,389 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਟ੍ਰੇਡ ਕਰ ਰਿਹਾ ਸੀ। ਹਾਲਾਂਕਿ, ਉਂਝ ਇਸ ਮਹੀਨੇ ਸੋਨੇ ਅਤੇ ਚਾਂਦੀ ਵਿਚ ਕਾਫ਼ੀ ਤੇਜ਼ੀ ਦੇਖੀ ਗਈ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਵੀ ਤੇਜ਼ੀ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ICICI ਬੈਂਕ ਦੇ ਸ਼ੇਅਰਾਂ 'ਚ 6 ਫ਼ੀਸਦੀ ਤੋਂ ਵੱਧ ਉਛਾਲ, ਨਿਵੇਸ਼ਕਾਂ ਦੀ ਹੋਈ ਚਾਂਦੀ

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਭਾਰਤ ਅਤੇ ਜਾਪਾਨ ਵਿਚ ਕੋਵਿਡ-19 ਸਥਿਤੀ ਵਿਗੜ ਰਹੀ ਹੈ। ਇਸ ਲਈ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਸੋਨੇ ਦੀ ਮੰਗ ਵੱਧ ਰਹੀ ਹੈ, ਨਤੀਜੇ ਵਜੋਂ ਕੀਮਤਾਂ ਵਿਚ ਉਛਾਲ ਦੀ ਸੰਭਾਵਨਾ ਹੈ। ਡਾਲਰ ਦੀ ਨਰਮੀ ਵੀ ਕੀਮਤਾਂ ਨੂੰ ਸਮਰਥਨ ਦੇ ਰਹੀ ਹੈ। ਇਹੀ ਹਾਲ ਰਿਹਾ ਤਾਂ ਸੋਨਾ 5-6 ਮਹੀਨਿਆਂ ਜਾਂ ਦੀਵਾਲੀ ਤੱਕ 60 ਹਜ਼ਾਰ ਰੁਪਏ ਨੂੰ ਛੂਹ ਸਕਦਾ ਹੈ। ਭਾਰਤ ਵਿਚ ਕੋਰੋਨਾ ਮਾਮਲਿਆਂ ਵਿਚ ਰਿਕਾਰਡ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜਦੋਂ ਕਿ ਜਾਪਾਨ ਨੇ ਸ਼ੁੱਕਰਵਾਰ ਨੂੰ ਟੋਕਿਓ, ਓਸਾਕਾ ਅਤੇ ਦੋ ਹੋਰ ਇਲਾਕਿਆਂ ਲਈ ਐਮਰਜੈਂਸੀ ਐਲਾਨ ਦਿੱਤੀ ਹੈ। ਇਸ ਤੋਂ ਇਲਾਵਾ ਸ਼ੇਅਰ ਬਾਜ਼ਾਰਾਂ ਵਿਚ ਵੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ, ਅਜਿਹੇ ਵਿਚ ਆਉਣ ਵਾਲੇ ਸਮੇਂ ਵਿਚ ਸੋਨੇ ਵਿਚ ਨਿਵੇਸ਼ ਵਧਣ ਦੀ ਪੂਰੀ ਸੰਭਾਵਨਾ ਲੱਗ ਰਹੀ ਹੈ।

ਇਹ ਵੀ ਪੜ੍ਹੋ- 1 ਮਈ ਤੋਂ ਕੋਰੋਨਾ ਵਾਇਰਸ ਟੀਕਾ ਲਵਾਉਣ ਵਾਲੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ

►ਸੋਨੇ 'ਤੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


author

Sanjeev

Content Editor

Related News