ਸੋਨੇ ਦੀ ਫਿਰ ਵਧਣ ਲੱਗੀ ਚਮਕ, 50 ਹਜ਼ਾਰ ਤੋਂ ਪਾਰ ਜਾ ਸਕਦਾ ਹੈ 10 ਗ੍ਰਾਮ

Wednesday, Mar 17, 2021 - 04:47 PM (IST)

ਸੋਨੇ ਦੀ ਫਿਰ ਵਧਣ ਲੱਗੀ ਚਮਕ, 50 ਹਜ਼ਾਰ ਤੋਂ ਪਾਰ ਜਾ ਸਕਦਾ ਹੈ 10 ਗ੍ਰਾਮ

ਨਵੀਂ ਦਿੱਲੀ- ਪਿਛਲੇ ਸਾਲ ਸੋਨੇ ਨੇ ਨਿਵੇਸ਼ਕਾਂ ਨੂੰ ਤਕੜਾ ਮੁਨਾਫਾ ਦਿੱਤਾ ਅਤੇ ਇਸ ਸਾਲ ਕੀਮਤਾਂ ਡਿੱਗਣ ਪਿੱਛੋਂ ਇਕ ਵਾਰ ਫਿਰ ਇਸ ਦੀ ਚਮਕ ਵਧਣ ਲੱਗੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਤੇ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਸੋਨੇ ਦੀ ਮੰਗ ਵਧਣ ਲੱਗੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਸਾਲ ਦੇ ਆਖ਼ੀਰ ਤੱਕ ਸੋਨਾ ਇਕ ਵਾਰ ਫਿਰ 52 ਹਜ਼ਾਰ ਰੁਪਏ ਤੱਕ ਪਹੁੰਚ ਸਕਦਾ ਹੈ।

ਮੌਜੂਦਾ ਸਮੇਂ ਸੋਨਾ ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ 45 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਦੇ ਆਸਪਾਸ ਹੀ ਘੁੰਮ ਰਿਹਾ ਹੈ।

ਇਹ ਵੀ ਪੜ੍ਹੋ- ਨਜ਼ਾਰਾ ਟੈਕਨਾਲੋਜੀਜ਼ ਦਾ ਆਈ. ਪੀ. ਓ. ਖੁੱਲ੍ਹਾ, ਹੋ ਸਕਦੀ ਹੈ ਬੰਪਰ ਕਮਾਈ!

ਇਸ ਤੋਂ ਪਹਿਲਾਂ 8 ਮਾਰਚ ਨੂੰ ਸੋਨਾ 44,218 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਸੀ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ, ਇਸ ਕਾਰਨ ਸੋਨੇ ਦੀ ਮੰਗ ਵਧਣ ਲੱਗੀ ਹੈ। ਉੱਥੇ ਹੀ, ਕੌਮਾਂਤਰੀ ਪੱਧਰ 'ਤੇ ਵੀ ਸੋਨੇ ਦੀ ਕੀਮਤ 1,734 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ ਹੈ। ਇਕ ਸਮੇਂ ਇਹ 1,720 ਡਾਲਰ ਪ੍ਰਤੀ ਔਂਸ ਦੇ ਪੱਧਰ ਤੋਂ ਹੇਠਾਂ ਆ ਗਈ ਸੀ। ਇਸ ਤੋਂ ਇਲਾਵਾ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਮਈ ਮਹੀਨੇ ਅਕਸ਼ੈ ਤ੍ਰਿਤਿਆ ਵੀ ਹੈ, ਉਸ ਨਾਲ ਵੀ ਸੋਨੇ ਦੀ ਮੰਗ ਵਧੇਗੀ। ਇਸ ਤੋਂ ਪਹਿਲਾਂ ਪਿਛਲੇ ਸਾਲ ਸੋਨਾ ਰਿਕਾਰਡ ਤੋੜ 56,200 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਸੀ ਪਰ ਕੋਰੋਨਾ ਟੀਕਾ ਆਉਣ ਤੋਂ ਬਾਅਦ ਇਸ ਦੀਆਂ ਕੀਮਤਾਂ ਵਿਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ ਅਤੇ ਇਹ ਇਕ ਸਮੇਂ 44 ਹਜ਼ਾਰ ਤੋਂ ਹੇਠਾਂ ਆ ਗਈਆਂ ਸਨ।

ਇਹ ਵੀ ਪੜ੍ਹੋ- 1 ਅਪ੍ਰੈਲ ਤੋਂ ਬਦਲ ਜਾਣਗੇ ਨਿਯਮ, 31 ਮਾਰਚ ਤੋਂ ਪਹਿਲਾਂ ਕਰ ਲਓ ਇਹ ਕੰਮ

ਸਾਲ ਦੇ ਆਖੀਰ ਤੱਕ ਕੀਮਤਾਂ ਵਧਣ ਦੀ ਸੰਭਾਵਨਾ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News