ਟਰੰਪ ਦੀ ਧਮਕੀ ਤੋਂ ਬਾਅਦ ਗੋਲਡ ਨੇ ਤੋੜਿਆ ਰਿਕਾਰਡ, ਦੀਵਾਲੀ ’ਤੇ ਸੋਨਾ ਬਣ ਜਾਵੇਗਾ ਲੱਖਟਕੀਆ
Tuesday, Feb 11, 2025 - 10:49 AM (IST)
![ਟਰੰਪ ਦੀ ਧਮਕੀ ਤੋਂ ਬਾਅਦ ਗੋਲਡ ਨੇ ਤੋੜਿਆ ਰਿਕਾਰਡ, ਦੀਵਾਲੀ ’ਤੇ ਸੋਨਾ ਬਣ ਜਾਵੇਗਾ ਲੱਖਟਕੀਆ](https://static.jagbani.com/multimedia/2025_2image_10_49_2845460636.jpg)
ਮੁੰਬਈ (ਭਾਸ਼ਾ) – ਡੋਨਾਲਡ ਟਰੰਪ ਜਦ ਤੋਂ ਰਾਸ਼ਟਰਪਤੀ ਬਣੇ ਹਨ, ਉਦੋਂ ਤੋਂ ਉਨ੍ਹਾਂ ਨੇ ਕਈ ਹੈਰਾਨ ਕਰਨ ਵਾਲੇ ਫੈਸਲੇ ਕੀਤੇ ਹਨ। ਉਨ੍ਹਾਂ ਪਹਿਲਾਂ ਮੈਕਸੀਕੋ ਅਤੇ ਚੀਨ ’ਤੇ ਟੈਰਿਫ ਵਧਾ ਦਿੱਤਾ ਅਤੇ ਬਾਅਦ ’ਚ ਉਸ ਨੂੰ ਹੋਲਡ ਕਰ ਦਿੱਤਾ। ਹੁਣ ਉਨ੍ਹਾਂ ਦੇ ਕਈ ਦੇਸ਼ਾਂ ’ਤੇ ਵੱਧ ਟੈਰਿਫ ਲਗਾਉਣ ਦੇ ਖਦਸ਼ੇ ਵਿਚਾਲੇ ਭਾਰਤੀ ਰੁਪਇਆ ਕਾਫੀ ਟੁੱਟ ਗਿਆ ਹੈ। ਘਰੇਲੂ ਸ਼ੇਅਰ ਬਾਜ਼ਾਰ ਵੀ ਲਾਲ ਨਿਸ਼ਾਨ ’ਚ ਬੰਦ ਹੋਇਆ। ਉੱਧਰ ਗੋਲਡ ਨੇ ਵੀ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ।
ਇਹ ਵੀ ਪੜ੍ਹੋ : ਯੂਨੀਅਨਾਂ ਨੇ ਦੇਸ਼ ਵਿਆਪੀ ਹੜਤਾਲ ਦਾ ਕੀਤਾ ਐਲਾਨ, ਇਨ੍ਹਾਂ ਮੰਗਾਂ ਨੂੰ ਲੈ ਕੇ ਦੋ ਦਿਨ ਬੰਦ ਰਹਿਣਗੇ ਬੈਂਕ
ਸਥਾਨਕ ਸ਼ੇਅਰ ਬਾਜ਼ਾਰ ’ਚ ਸੋਮਵਾਰ ਨੂੰ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ ’ਚ ਗਿਰਾਵਟ ਜਾਰੀ ਰਹੀ ਅਤੇ ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਸੈਂਸੈਕਸ 548.39 ਅੰਕ ਭਾਵ 0.70 ਫੀਸਦੀ ਦੀ ਗਿਰਾਵਟ ਨਾਲ ਇਕ ਹਫਤੇ ਦੇ ਹੇਠਲੇ ਪੱਧਰ 77,311.80 ਅੰਕਾਂ ’ਤੇ ਬੰਦ ਹੋਇਆ।
ਉੱਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਮਾਨਕ ਸੂਚਕ ਅੰਕ ਨਿਫਟੀ ਵੀ 178.35 ਅੰਕ ਭਾਵ 0.76 ਫੀਸਦੀ ਦੀ ਗਿਰਾਵਟ ਨਾਲ 23,381.60 ਅੰਕਾਂ ’ਤੇ ਬੰਦ ਹੋਇਆ। ਜੀਓਜੀਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ,‘ਅਮਰੀਕਾ ਦੀ ਟੈਰਿਫ ਲਗਾਉਣ ਦੀ ਨਵੀਂ ਚਿਤਾਵਨੀ ਦਾ ਬਾਜ਼ਾਰ ਧਾਰਨਾ ’ਤੇ ਅਸਰ ਜਾਰੀ ਹੈ। ਨਿਵੇਸ਼ਕ ਸਾਵਧਾਨ ਰੁਖ ਅਪਨਾਉਂਦੇ ਹੋਏ ਆਪਣਾ ਪੈਸਾ ਸੋਨੇ ਵਰਗੇ ਸੁਰੱਖਿਅਤ ਨਿਵੇਸ਼ ਉਤਪਾਦਾਂ ’ਚ ਲਗਾ ਰਹੇ ਹਨ।’
ਇਹ ਵੀ ਪੜ੍ਹੋ : ਡਿਪੋਰਟ ਕੀਤੇ ਪ੍ਰਵਾਸੀ ਨਹੀਂ ਕਰ ਸਕਣਗੇ ਇਨ੍ਹਾਂ 20 ਦੇਸ਼ਾਂ ਦੀ ਯਾਤਰਾ! ਹੋ ਸਕਦੀ ਹੈ ਸਖ਼ਤ ਕਾਰਵਾਈ
ਮਾਹਿਰਾਂ ਦਾ ਮੰਨਣਾ ਹੈ ਕਿ ਦੀਵਾਲੀ ’ਤੇ ਸੋਨਾ ਲੱਖ ਤੋਂ ਪਾਰ ਹੋ ਜਾਵੇਗਾ।
ਸੋਨਾ 88,200 ਰੁਪਏ ਪ੍ਰਤੀ 10 ਗ੍ਰਾਮ ਦੇ ਸਰਬਕਾਲੀ ਉੱਚ ਪੱਧਰ ’ਤੇ
ਮਜ਼ਬੂਤ ਗਲੋਬਲ ਰੁਝਾਨਾਂ ਅਤੇ ਕਮਜ਼ੋਰ ਰੁਪਏ ਦੇ ਵਿਚਾਲੇ ਰਾਸ਼ਟਰੀ ਰਾਜਧਾਨੀ ’ਚ ਸੋਨੇ ਦੀ ਕੀਮਤ 700 ਰੁਪਏ ਵਧ ਕੇ 88,200 ਰੁਪਏ ਪ੍ਰਤੀ 10 ਗ੍ਰਾਮ ਦੇ ਸਰਬਕਾਲੀ ਉੱਚ ਪੱਧਰ ’ਤੇ ਪਹੁੰਚ ਗਈ। ਅਖਿਲ ਭਾਰਤੀ ਸਰਾਫਾ ਸੰਘ ਅਨੁਸਾਰ ਟਰੰਪ ਦੇ ਅਮਰੀਕਾ ’ਚ ਸਾਰੇ ਸਟੀਲ ਅਤੇ ਐਲੂਮੀਨੀਅਮ ਦਰਾਮਦ ’ਤੇ 25 ਫੀਸਦੀ ਦਾ ਨਵਾਂ ਟੈਰਿਫ ਲਗਾਉਣ ਦੇ ਐਲਾਨ ਤੋਂ ਬਾਅਦ ਵਿਸ਼ਵ ਪੱਧਰ ’ਤੇ ਹਾਜ਼ਰ ਬਾਜ਼ਾਰਾਂ ’ਚ ਸੋਨੇ ਨੇ 2,900 ਡਾਲਰ ਪ੍ਰਤੀ ਅੌਂਸ ਦੇ ਰਿਕਾਰਡ ਪੱਧਰ ਨੂੰ ਪਾਰ ਕਰ ਲਿਆ। ਗਹਿਣਾ ਨਿਰਮਾਤਾਵਾਂ ਅਤੇ ਖੁਦਰਾ ਕਾਰੋਬਾਰੀਆਂ ਦੀ ਭਾਰੀ ਖਰੀਦਦਾਰੀ ਨਾਲ ਵੀ ਕੀਮਤਾਂ ’ਚ ਤੇਜ਼ੀ ਆਈ।
ਇਹ ਵੀ ਪੜ੍ਹੋ : OMG!...ਤਾਂ ਕੀ ਸੋਨਾ ਇਸ ਸਾਲ 1 ਲੱਖ ਨੂੰ ਕਰੇਗਾ ਪਾਰ? ਜਾਣੋ ਮਾਹਿਰਾਂ ਦੀ ਕੀ ਹੈ ਭਵਿੱਖਵਾਣੀ
ਇਕ ਲੱਖ ਤੋਂ ਪਾਰ ਜਾਵੇਗਾ ਸੋਨਾ
ਪੀ. ਸੀ. ਜਿਊਲਰਜ਼ ਦੇ ਸੀ. ਐੱਮ. ਡੀ. ਨੇ ਕਿਹਾ ਕਿ ਗੋਲਡ ਦੀਆਂ ਕੀਮਤਾਂ ਮੌਜੂਦਾ ਸਾਲ ’ਚ 1 ਲੱਖ ਰੁਪਏ ਦੇ ਪਾਰ ਜਾ ਸਕਦੀਆਂ ਹਨ। ਇਕ ਸਵਾਲ ਕਿ ਸੋਨਾ ਲੱਖਟਕੀਆ ਕਦੋਂ ਤੱਕ ਹੋ ਸਕਦਾ ਹੈ ਤਾਂ ਉਨ੍ਹਾਂ ਕਿਹਾ ਕਿ ਜੇ ਇੰਟਰਨੈਸ਼ਨਲ ਮਾਰਕੀਟ ’ਚ ਜੋ ਫੈਕਟਰ ਅਜੇ ਕੰਮ ਕਰ ਰਹੇ ਹਨ ਭਾਵ ਟਰੰਪ ਟਰੇਡ ਵਾਰ, ਡਾਲਰ ’ਚ ਤੇਜ਼ੀ ਜਾਰੀ ਰਹੀ ਤਾਂ ਦੀਵਾਲੀ ਤੱਕ ਸੋਨੇ ਦੀ ਕੀਮਤ 1 ਲੱਖ ਰੁਪਏ ਤੱਕ ਜਾ ਸਕਦੀ ਹੈ। ਹਾਲਾਂਕਿ ਮੌਜੂਦਾ ਸਾਲ ਦੇ ਅਖੀਰ ਤੱਕ ਸੋਨਾ ਲੱਖ ਰੁਪਏ ਨੂੰ ਛੋਹ ਹੀ ਲਵੇਗਾ।
ਮੌਜੂਦਾ ਸਾਲ ’ਚ ਦੀਵਾਲੀ 20 ਅਕਤੂਬਰ ਨੂੰ ਹੈ। ਇਸ ਦਾ ਮਤਲਬ ਹੈ ਕਿ ਅਗਲੇ 40 ਦਿਨਾਂ ’ਚ ਗੋਲਡ ਦੀਆਂ ਕੀਮਤਾਂ ’ਚ ਮੌਜੂਦਾ ਲੈਵਲ ਤੋਂ 15 ਹਜ਼ਾਰ ਰੁਪਏ ਤੱਕ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਭਾਵ ਐੱਮ. ਸੀ. ਐਕਸ ਦੇ ਹਿਸਾਬ ਨਾਲ ਗੋਲਡ ’ਚ ਲੱਗਭਗ 18 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ। ਉੱਧਰ ਦਿੱਲੀ ਸਰਾਫਾ ਬਾਜ਼ਾਰ ਦੇ ਹਿਸਾਬ ਨਾਲ ਗੋਲਡ ਨੂੰ 16 ਫੀਸਦੀ ਦੀ ਲੋੜ ਹੋਵੇਗੀ।
ਇਹ ਵੀ ਪੜ੍ਹੋ : ਮਹਿੰਗਾਈ ਤੋਂ ਪਰੇਸ਼ਾਨ ਆਮ ਜਨਤਾ, ਹਵਾਈ ਯਾਤਰਾ ਤੋਂ ਲੈ ਕੇ ਵਾਲ ਕੱਟਣ ਤੱਕ ਸਭ ਕੁਝ ਹੋ ਗਿਆ ਮਹਿੰਗਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8