ਸੋਨਾ ਹੋਇਆ ਮਹਿੰਗਾ, ਚਾਂਦੀ ਦੇ ਭਾਅ ਡਿੱਗੇ, ਜਾਣੋ ਕੀਮਤੀ ਧਾਤਾਂ ਦੇ ਨਵੇਂ ਭਾਅ

Monday, Sep 23, 2024 - 11:07 AM (IST)

ਸੋਨਾ ਹੋਇਆ ਮਹਿੰਗਾ, ਚਾਂਦੀ ਦੇ ਭਾਅ ਡਿੱਗੇ, ਜਾਣੋ ਕੀਮਤੀ ਧਾਤਾਂ ਦੇ ਨਵੇਂ ਭਾਅ

ਨਵੀਂ ਦਿੱਲੀ - ਹਫਤੇ ਦੇ ਪਹਿਲੇ ਦਿਨ ਯਾਨੀ 23 ਸਤੰਬਰ ਨੂੰ ਸੋਨੇ ਦੀਆਂ ਕੀਮਤਾਂ 'ਚ ਵਾਧਾ ਜਾਰੀ ਰਿਹਾ ਪਰ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਲਿਖਣ ਦੇ ਸਮੇਂ, ਸੋਨਾ ਵਾਇਦਾ 0.35 ਫੀਸਦੀ ਦੇ ਵਾਧੇ ਨਾਲ 74,300 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ, ਜਦਕਿ ਚਾਂਦੀ ਵਾਇਦਾ ਮਾਮੂਲੀ ਗਿਰਾਵਟ ਨਾਲ ਲਗਭਗ 90,124 ਰੁਪਏ 'ਤੇ ਕਾਰੋਬਾਰ ਕਰ ਰਹੀ ਸੀ। ਕੌਮਾਂਤਰੀ ਬਾਜ਼ਾਰ 'ਚ ਭਵਿੱਖ 'ਚ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਅਤੇ ਚਾਂਦੀ ਦੀਆਂ ਕੀਮਤਾਂ 'ਚ ਨਰਮੀ ਦੇਖਣ ਨੂੰ ਮਿਲ ਰਹੀ ਹੈ।

ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨਾ ਤੇਜ਼, ਚਾਂਦੀ 'ਚ ਗਿਰਾਵਟ

ਕੌਮਾਂਤਰੀ ਬਾਜ਼ਾਰ 'ਚ ਅੱਜ ਚਾਂਦੀ ਦੀਆਂ ਕੀਮਤਾਂ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ ਹੈ। ਪਰ ਬਾਅਦ ਵਿੱਚ ਕੀਮਤਾਂ ਡਿੱਗ ਗਈਆਂ। ਸੋਨਾ ਪਿਛਲੇ ਬੰਦ ਮੁੱਲ 'ਤੇ ਹੀ ਖੁੱਲ੍ਹਿਆ। ਕਾਮੈਕਸ 'ਤੇ ਸੋਨਾ 2,646.20 ਡਾਲਰ ਪ੍ਰਤੀ ਔਂਸ 'ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ 2,646.20 ਡਾਲਰ ਪ੍ਰਤੀ ਔਂਸ ਸੀ। ਲਿਖਣ ਦੇ ਸਮੇਂ, ਇਹ  7.90 ਡਾਲਰ ਦੇ ਵਾਧੇ ਦੇ ਨਾਲ  2,654.10 ਡਾਲਰ ਪ੍ਰਤੀ ਔਂਸ 'ਤੇ ਵਪਾਰ ਕਰ ਰਿਹਾ ਸੀ। ਕਾਮੈਕਸ 'ਤੇ ਚਾਂਦੀ ਦਾ ਫਿਊਚਰਜ਼ 31.53 ਡਾਲਰ 'ਤੇ ਖੁੱਲ੍ਹਿਆ, ਪਿਛਲੀ ਬੰਦ ਕੀਮਤ 31.50 ਡਾਲਰ ਸੀ। ਹਾਲਾਂਕਿ ਖਬਰ ਲਿਖੇ ਜਾਣ ਦੇ ਸਮੇਂ ਇਹ 0.08 ਡਾਲਰ ਦੀ ਗਿਰਾਵਟ ਦੇ ਨਾਲ 31.42 ਡਾਲਰ ਪ੍ਰਤੀ ਔਂਸ ਦੇ ਭਾਅ 'ਤੇ ਕਾਰੋਬਾਰ ਕਰ ਰਿਹਾ ਸੀ।

ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਨਾ 700 ਰੁਪਏ ਚੜ੍ਹਿਆ 

ਵਿਸ਼ਵ ਪੱਧਰ 'ਤੇ ਕੀਮਤੀ ਧਾਤਾਂ ਦੀਆਂ ਕੀਮਤਾਂ 'ਚ ਤੇਜ਼ੀ ਦੇ ਵਿਚਕਾਰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 700 ਰੁਪਏ ਵਧ ਕੇ 76,350 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਵੀਰਵਾਰ ਨੂੰ ਆਖਰੀ ਕਾਰੋਬਾਰੀ ਸੈਸ਼ਨ 'ਚ 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ 75,650 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਹਾਲਾਂਕਿ ਸ਼ੁੱਕਰਵਾਰ ਨੂੰ ਚਾਂਦੀ ਦੀ ਕੀਮਤ 91,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ ਰਹੀ।

ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਮੁਤਾਬਕ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਲਗਾਤਾਰ ਤੀਜੇ ਸੈਸ਼ਨ 'ਚ ਵਧੀ ਅਤੇ ਸ਼ੁੱਕਰਵਾਰ ਨੂੰ ਇਹ 700 ਰੁਪਏ ਵਧ ਕੇ 76,000 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਇਸ ਤੋਂ ਪਹਿਲਾਂ ਇਹ 75,300 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। 

ਇਸ ਸਾਲ ਹੁਣ ਤੱਕ ਸਾਢੇ 10 ਹਜ਼ਾਰ ਰੁਪਏ ਤੋਂ ਵੱਧ ਵਧ ਚੁੱਕਾ ਹੈ ਸੋਨਾ

ਆਈਬੀਜੇਏ ਮੁਤਾਬਕ ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ 10,741 ਰੁਪਏ ਵਧ ਚੁੱਕੀ ਹੈ। 1 ਜਨਵਰੀ ਨੂੰ ਸੋਨਾ 63,352 ਰੁਪਏ 'ਤੇ ਸੀ, ਜੋ ਹੁਣ 74,093 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਇਕ ਕਿਲੋ ਚਾਂਦੀ ਦੀ ਕੀਮਤ 73,395 ਰੁਪਏ ਤੋਂ ਵਧ ਕੇ 88,917 ਰੁਪਏ ਹੋ ਗਈ।
 


author

Harinder Kaur

Content Editor

Related News