ਬਜਟ ਤੋਂ ਬਾਅਦ ਮਹਿੰਗਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦਾ ਭਾਅ
Thursday, Feb 02, 2023 - 04:54 PM (IST)
ਨਵੀਂ ਦਿੱਲੀ — ਘਰੇਲੂ ਵਾਇਦਾ ਬਾਜ਼ਾਰ 'ਚ ਸੋਨੇ ਦੀ ਕੀਮਤ ਅੱਜ 57,000 ਦੇ ਪੱਧਰ ਨੂੰ ਪਾਰ ਕਰ ਗਈ ਹੈ। ਮੰਗਲਵਾਰ ਨੂੰ MCX ਐਕਸਚੇਂਜ 'ਤੇ ਸ਼ੁਰੂਆਤੀ ਕਾਰੋਬਾਰ 'ਚ ਸੋਨੇ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। 3 ਫਰਵਰੀ, 2023 ਨੂੰ ਡਿਲੀਵਰੀ ਲਈ ਸੋਨਾ, ਸ਼ੁਰੂਆਤੀ ਕਾਰੋਬਾਰ ਵਿੱਚ 0.42 ਫੀਸਦੀ ਜਾਂ 236 ਰੁਪਏ ਦੇ ਵਾਧੇ ਨਾਲ 57,051 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਇਸ ਦੇ ਨਾਲ ਹੀ ਗਲੋਬਲ ਪੱਧਰ 'ਤੇ ਵੀ ਸੋਨੇ 'ਚ ਤੇਜ਼ੀ ਦੇਖਣ ਨੂੰ ਮਿਲੀ। ਵਿਆਹਾਂ ਦੇ ਸੀਜ਼ਨ ਦੌਰਾਨ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਆ ਸਕਦੀ ਹੈ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਸਰਕਾਰ ਸੋਨੇ 'ਤੇ ਦਰਾਮਦ ਡਿਊਟੀ ਘਟਾਉਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਇਹ ਫੈਸਲਾ ਤਸਕਰੀ ਨੂੰ ਰੋਕਣ ਲਈ ਲੈ ਸਕਦੀ ਹੈ। ਜੇਕਰ ਸੋਨੇ 'ਤੇ ਦਰਾਮਦ ਡਿਊਟੀ ਘਟਾਈ ਜਾਂਦੀ ਹੈ ਤਾਂ ਕੀਮਤਾਂ ਘਟਣਗੀਆਂ ਅਤੇ ਮੰਗ ਵਧੇਗੀ।
ਇਹ ਵੀ ਪੜ੍ਹੋ : ਜਦੋਂ ਬਜਟ ਭਾਸ਼ਣ ਦੌਰਾਨ ਫਿਸਲ ਗਈ ਵਿੱਤ ਮੰਤਰੀ ਸੀਤਾਰਮਨ ਦੀ ਜ਼ੁਬਾਨ, ਸਦਨ 'ਚ ਗੂੰਜਿਆ ਹਾਸਾ
ਚਾਂਦੀ ਦਾ ਵਾਇਦਾ 68,000 ਦੇ ਪਾਰ
ਘਰੇਲੂ ਵਾਇਦਾ ਬਾਜ਼ਾਰ 'ਚ ਅੱਜ ਚਾਂਦੀ ਦੀ ਕੀਮਤ 68,000 ਨੂੰ ਪਾਰ ਕਰ ਗਈ ਹੈ। ਮੰਗਲਵਾਰ ਸਵੇਰੇ MCX ਐਕਸਚੇਂਜ 'ਤੇ ਚਾਂਦੀ ਦੀ ਕੀਮਤ 'ਚ ਵਾਧਾ ਦਰਜ ਕੀਤਾ ਗਿਆ। ਚਾਂਦੀ ਵਾਇਦਾ 0.61 ਫੀਸਦੀ ਜਾਂ 417 ਰੁਪਏ ਦੇ ਵਾਧੇ ਨਾਲ 68,381 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।
ਇਹ ਵੀ ਪੜ੍ਹੋ : Budget 2023 : ਆਮਦਨ ਕਰ ਨੂੰ ਲੈ ਕੇ ਮਿਲੀ ਵੱਡੀ ਰਾਹਤ, TV-ਮੋਬਾਇਲ ਤੇ ਇਲੈਕਟ੍ਰਿਕ ਵਾਹਨ ਹੋਣਗੇ ਸਸਤੇ
ਸੋਨੇ ਦੀ ਗਲੋਬਲ ਕੀਮਤ ਵਿੱਚ ਵਾਧਾ
ਗਲੋਬਲ ਪੱਧਰ ਦੀ ਗੱਲ ਕਰੀਏ ਤਾਂ ਮੰਗਲਵਾਰ ਸਵੇਰੇ ਸੋਨੇ ਦੇ ਫਿਊਚਰਜ਼ ਅਤੇ ਸਪਾਟ ਕੀਮਤਾਂ 'ਚ ਵਾਧੇ ਦੇ ਨਾਲ ਕਾਰੋਬਾਰ ਹੁੰਦਾ ਦੇਖਿਆ ਗਿਆ। ਬਲੂਮਬਰਗ ਅਨੁਸਾਰ ਮੰਗਲਵਾਰ ਦੀ ਸਵੇਰ ਨੂੰ ਕਾਮੈਕਸ 'ਤੇ ਸੋਨੇ ਦੀ ਗਲੋਬਲ ਫਿਊਚਰਜ਼ ਕੀਮਤ 0.25 ਫੀਸਦੀ ਜਾਂ 4.80 ਡਾਲਰ ਦੇ ਵਾਧੇ ਨਾਲ 1950.20 ਡਾਲਰ ਪ੍ਰਤੀ ਔਂਸ 'ਤੇ ਵਪਾਰ ਕਰਦੀ ਦਿਖਾਈ ਦਿੱਤੀ। ਇਸ ਦੇ ਨਾਲ ਹੀ ਇਸ ਸਮੇਂ ਸੋਨੇ ਦੀ ਗਲੋਬਲ ਸਪਾਟ ਕੀਮਤ 0.08 ਫੀਸਦੀ ਜਾਂ 1.62 ਡਾਲਰ ਦੇ ਵਾਧੇ ਨਾਲ 1932.66 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ।
ਵਿਸ਼ਵ ਪੱਧਰ 'ਤੇ ਚਾਂਦੀ ਦੀ ਕੀਮਤ ਵੀ ਵਧੀ
ਚਾਂਦੀ ਦੀ ਗਲੋਬਲ ਕੀਮਤ ਦੀ ਗੱਲ ਕਰੀਏ ਤਾਂ ਮੰਗਲਵਾਰ ਸਵੇਰੇ ਇਸ ਦੇ ਫਿਊਚਰਜ਼ ਅਤੇ ਸਪਾਟ ਕੀਮਤਾਂ ਦੋਵਾਂ ਵਿੱਚ ਵਾਧਾ ਦੇਖਿਆ ਗਿਆ। ਬਲੂਮਬਰਗ ਦੇ ਅਨੁਸਾਰ, ਮੰਗਲਵਾਰ ਸਵੇਰੇ, ਕਾਮੈਕਸ 'ਤੇ ਚਾਂਦੀ ਦੀ ਗਲੋਬਲ ਫਿਊਚਰਜ਼ ਕੀਮਤ 0.17 ਫੀਸਦੀ ਜਾਂ 0.04 ਡਾਲਰ ਦੇ ਵਾਧੇ ਨਾਲ 23.60 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਦਿਖਾਈ ਦਿੱਤੀ। ਇਸ ਦੇ ਨਾਲ ਹੀ ਚਾਂਦੀ ਦੀ ਗਲੋਬਲ ਸਪਾਟ ਕੀਮਤ ਇਸ ਸਮੇਂ 0.38 ਫੀਸਦੀ ਜਾਂ 0.09 ਡਾਲਰ ਦੇ ਵਾਧੇ ਨਾਲ 23.55 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ।
ਇਹ ਵੀ ਪੜ੍ਹੋ : Adani Group ਦੀਆਂ ਜ਼ਿਆਦਾਤਰ ਕੰਪਨੀਆਂ ਦੇ ਸ਼ੇਅਰ ਡਿੱਗੇ, ਬਾਜ਼ਾਰ ਪੂੰਜੀਕਰਣ 'ਚ ਆਈ 1.84
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।