ਯੂ. ਐੱਸ. ਫੈਡ ਰਿਜ਼ਰਵ ਦੇ ਇਕ ਕਦਮ ਨਾਲ ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਮੁੱਲ

Thursday, Jun 17, 2021 - 05:22 PM (IST)

ਯੂ. ਐੱਸ. ਫੈਡ ਰਿਜ਼ਰਵ ਦੇ ਇਕ ਕਦਮ ਨਾਲ ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਮੁੱਲ

ਵਾਸ਼ਿੰਗਟਨ- ਸੰਯੁਕਤ ਰਾਜ ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਵਲੋਂ ਬੁੱਧਵਾਰ ਦੇਰ ਰਾਤ ਮਾਨਿਟਰੀ ਪਾਲਿਸੀ ਦੇ ਜਾਰੀ ਕੀਤੇ ਗਏ ਨਤੀਜਿਆਂ ਤੋਂ ਬਾਅਦ ਪੂਰੀ ਦੁਨੀਆ ’ਚ ਮੈਟਲ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਨਿਊਯਾਰਕ ਕੋਮੋਡਿਟੀ ਐਕਸਚੇਂਜ (ਕਾਮੈਕਸ) ’ਤੇ ਵੀਰਵਾਰ ਨੂੰ ਸੋਨੇ ਦਾ ਭਾਅ ਸਾਢੇ 3 ਫੀਸਦੀ ਡਿੱਗ ਕੇ 1800 ਡਾਲਰ ਪ੍ਰਤੀ ਔਸ ਤੋਂ ਹੇਠਾਂ ਆ ਗਿਆ। ਚਾਂਦੀ ’ਚ ਵੀ 4 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ 4.14 ਫੀਸਦੀ ਡਿੱਗ ਕੇ 26.67 ਡਾਲਰ ’ਤੇ ਆ ਗਈ।

ਕਾਪਰ ਅਤੇ ਪਲੇਟੀਨਮ ਦੀਆਂ ਕੀਮਤਾਂ ’ਚ ਵੀ ਭਾਰੀ ਗਿਰਾਵਟ ਆਈ। ਕਾਪਰ 4.29 ਡਾਲਰ ’ਤੇ ਟਰੇਡ ਕਰਦਾ ਦੇਖਣ ਨੂੰ ਮਿਲਿਆ। ਪਲੇਟੀਨਮ 3.21 ਫੀਸਦੀ ਡਿੱਗ ਕੇ 1105 ਡਾਲਰ ’ਤੇ ਟਰੇਡ ਕਰ ਰਿਹਾ ਸੀ। 

ਹਾਲਾਂਕਿ, 2 ਦਿਨ ਦੀ ਬੈਠਕ ਤੋਂ ਬਾਅਦ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ’ਚ ਕੋਈ ਬਦਲਾਅ ਨਹੀਂ ਕੀਤਾ ਪਰ ਦੁਨੀਆ ਭਰ ’ਚ ਵੱਧ ਰਹੀ ਮਹਿੰਗਾਈ ’ਤੇ ਚਿੰਤਾ ਜਤਾਈ ਅਤੇ ਕਿਹਾ ਕਿ 2023 ਤੱਕ ਫੈਡਰਲ ਰਿਜ਼ਰਵ ਵਿਆਜ ਦਰਾਂ ’ਚ ਬਦਲਾਅ ਕਰ ਸਕਦਾ ਹੈ। ਫੈਡ ਦੇ ਇਸ ਐਲਾਨ ਦਾ ਅਸਰ ਇਹ ਹੋਇਆ ਕਿ ਦੁਨੀਆ ਭਰ ’ਚ ਡਾਲਰ ਮਜਬੂਤ ਹੋ ਗਿਆ ਅਤੇ ਇਸ ਦਾ ਸਤੰਬਰ ਵਾਇਦਾ 0.63 ਫੀਸਦੀ ਚੜ੍ਹ ਕੇ 91.79 ’ਤੇ ਪਹੁੰਚ ਗਿਆ।

ਇਹ ਵੀ ਪੜ੍ਹੋ- RC, ਡਰਾਈਵਿੰਗ ਲਾਇਸੈਂਸ 'ਤੇ ਸਰਕਾਰ ਨੇ ਲੋਕਾਂ ਨੂੰ ਦਿੱਤੀ ਇਹ ਵੱਡੀ ਰਾਹਤ

ਡਾਲਰ ਦੀ ਮਜਬੂਤੀ ਨਾਲ ਹੀ ਮੈਟਲ ਦੀਆਂ ਕੀਮਤਾਂ ’ਚ ਗਿਰਾਵਟ ਦੇਖਣ ਨੂੰ ਮਿਲੀ। ਉੱਥੇ ਹੀ, ਅਮਰੀਕਾ ’ਚ 10 ਸਾਲ ਵਾਲੇ ਬਾਂਡ ਦੀ ਯੀਲਡ ਵੱਧ ਕੇ 1.594 ਫ਼ੀਸਦੀ ਹੋ ਗਈ ਅਤੇ ਨਿਵੇਸ਼ਕਾਂ ਨੇ ਤੇਜ਼ੀ ਨਾਲ ਆਪਣਾ ਪੈਸਾ ਮੈਟਲ ’ਚੋਂ ਕੱਢ ਕੇ ਯੂ. ਐੱਸ. ਬਾਂਡਸ ’ਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ। 

ਇਹ ਵੀ ਪੜ੍ਹੋ- 5G ਦੀ ਸੁਪਰ ਸਪੀਡ ਦੇ ਨਾਲ ਹੀ 1.50 ਲੱਖ ਤੋਂ ਵੱਧ ਲੋਕਾਂ ਨੂੰ ਮਿਲੇਗਾ ਰੁਜ਼ਗਾਰ!

ਭਾਰਤ 'ਚ ਵੀ ਸੋਨਾ-ਚਾਂਦੀ ਡਿੱਗੇ-
ਨਿਊਯਾਰਕ ਸਟਾਕ ਐਕਸਚੇਂਜ ’ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ਤੋਂ ਬਾਅਦ ਭਾਰਤ ’ਚ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ। ਅਹਿਮਦਾਬਾਦ ਦੇ ਹਾਜ਼ਰ ਬਾਜ਼ਾਰ ’ਚ ਸੋਨੇ ਦੀ ਕੀਮਤ ਵੀਰਵਾਰ ਸ਼ਾਮ ਤੱਕ 1,052 ਰੁਪਏ ਯਾਨੀ 2.16 ਫੀਸਦੀ ਡਿੱਗ ਕੇ 47,471 ਰੁਪਏ ਪ੍ਰਤੀ ਦਸ ਗ੍ਰਾਮ ’ਤੇ ਆ ਗਈ । ਇਸੇ ਤਰ੍ਹਾਂ ਚਾਂਦੀ ਦੀ ਕੀਮਤ 2,065 ਰੁਪਏ ਡਿੱਗ ਕੇ 69,915 ਰੁਪਏ ਪ੍ਰਤੀ ਕਿਲੋ ’ਤੇ ਆ ਗਈ।


author

Sanjeev

Content Editor

Related News