ਸੋਨਾ 50 ਰੁਪਏ ਡਿੱਗਾ, ਚਾਂਦੀ 100 ਰੁ: ਤੋਂ ਵੱਧ ਟੁੱਟੀ, ਜਾਣੋ ਰੇਟ

12/03/2019 2:41:52 PM

ਨਵੀਂ ਦਿੱਲੀ— ਵਿਦੇਸ਼ਾਂ 'ਚ ਪੀਲੀ ਧਾਤੂ 'ਚ ਤੇਜ਼ੀ ਵਿਚਕਾਰ ਦਿੱਲੀ ਸਰਾਫਾ ਬਾਜ਼ਾਰ 'ਚ ਗਾਹਕੀ ਸੁਸਤ ਰਹਿਣ ਨਾਲ ਸੋਨੇ-ਚਾਂਦੀ 'ਚ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਨਰਮੀ ਦੇਖਣ ਨੂੰ ਮਿਲੀ।

ਸੋਨਾ 50 ਰੁਪਏ ਟੁੱਟ ਕੇ 39,270 ਰੁਪਏ ਪ੍ਰਤੀ 10 ਗ੍ਰਾਮ ਤੇ ਚਾਂਦੀ 190 ਰੁਪਏ ਡਿੱਗ ਕੇ 45,600 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਸੋਨਾ ਭਟੂਰ ਦੀ ਕੀਮਤ ਵੀ 50 ਰੁਪਏ ਘੱਟ ਕੇ 30,100 ਰੁਪਏ ਪ੍ਰਤੀ ਦਸ ਗ੍ਰਾਮ ਰਹੀ। 8 ਗ੍ਰਾਮ ਵਾਲੀ ਗਿੰਨੀ 30,200 ਰੁਪਏ 'ਤੇ ਟਿਕੀ ਰਹੀ।

ਲੰਡਨ ਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ, ਸੋਨਾ ਹਾਜ਼ਰ 0.15 ਡਾਲਰ ਦੀ ਬੜ੍ਹਤ 'ਚ 1,462.60 ਡਾਲਰ ਪ੍ਰਤੀ ਔਂਸ 'ਤੇ ਪੁੱਜ ਗਿਆ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ 0.50 ਡਾਲਰ ਦੀ ਗਿਰਾਵਟ ਨਾਲ 1,468.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਮੁਤਾਬਕ ਅਮਰੀਕਾ 'ਚ ਨਿਰਮਾਣ ਗਤੀਵਧੀ ਦੇ ਕਮਜ਼ੋਰ ਅੰਕੜੇ ਆਉਣ ਕਾਰਨ ਮੰਦੀ ਦੇ ਖਦਸ਼ੇ ਨੂੰ ਬਲ ਮਿਲਿਆ ਹੈ। ਇਸ ਕਾਰਨ ਨਿਵੇਸ਼ਕਾਂ ਨੇ ਸੁਰੱਖਿਅਤ ਨਿਵੇਸ਼ ਕਹੀ ਜਾਣ ਵਾਲੀ ਪੀਲੀ ਧਾਤੂ ਦਾ ਰੁਖ਼ ਕੀਤਾ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ 0.04 ਡਾਲਰ ਦੀ ਬੜ੍ਹਤ ਨਾਲ 16.91 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


Related News