ਸੋਨਾ-ਚਾਂਦੀ ਦੀਆਂ ਕੀਮਤਾਂ ''ਚ ਆਈ ਭਾਰੀ ਗਿਰਾਵਟ, 7300 ਰੁਪਏ ਤੱਕ ਸਸਤਾ ਹੋ ਚੁੱਕੈ ਸੋਨਾ

Monday, Dec 07, 2020 - 05:20 PM (IST)

ਸੋਨਾ-ਚਾਂਦੀ ਦੀਆਂ ਕੀਮਤਾਂ ''ਚ ਆਈ ਭਾਰੀ ਗਿਰਾਵਟ, 7300 ਰੁਪਏ ਤੱਕ ਸਸਤਾ ਹੋ ਚੁੱਕੈ ਸੋਨਾ

ਨਵੀਂ ਦਿੱਲੀ (ਭਾਸ਼ਾ) : ਕਮਜ਼ੋਰ ਹਾਜ਼ਿਰ ਮੰਗ ਕਾਰਨ ਕਾਰੋਬਾਰੀਆਂ ਨੇ ਆਪਣੇ ਸੌਦਿਆਂ ਦੀ ਕਟਾਈ ਕੀਤੀ, ਜਿਸ ਨਾਲ ਵਾਇਦਾ ਕਾਰੋਬਾਰ ਵਿਚ ਸੋਮਵਾਰ ਨੂੰ ਸੋਨਾ 0.32 ਫ਼ੀਸਦੀ ਦੀ ਗਿਰਾਵਟ ਨਾਲ 49,016 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ । ਮਲਟੀ ਕਮੋਡਿਟੀ ਐਕਸਚੇਂਜ ਵਿਚ ਫਰਵਰੀ ਮਹੀਨੇ ਵਿਚ ਡਿਲਿਵਰੀ ਵਾਲੇ ਸੋਨਾ ਵਾਇਦਾ ਦੀ ਕੀਮਤ 156 ਰੁਪਏ ਯਾਨੀ 0.32 ਫ਼ੀਸਦੀ ਦੀ ਗਿਰਾਵਟ ਨਾਲ 49,016 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ। ਇਸ ਵਿਚ 11,974 ਲਾਟ ਲਈ ਕਾਰੋਬਾਰ ਕੀਤਾ ਗਿਆ। ਅੰਤਰਰਾਸ਼ਟਰੀ ਬਾਜ਼ਾਰ ਨਿਊਯਾਰਕ ਵਿਚ ਸੋਨਾ 0.57 ਫ਼ੀਸਦੀ ਦੀ ਗਿਰਾਵਟ ਨਾਲ 1,829.50 ਡਾਲਰ ਪ੍ਰਤੀ ਔਂਸ ਰਹਿ ਗਿਆ।

ਇਹ ਵੀ ਪੜ੍ਹੋ: ਆਨੰਦ ਮਹਿੰਦਰਾ ਦੇ ਇਸ ਸਵਾਲ ਦਾ ਦਿਓ ਜਵਾਬ, ਮਿਲੇਗਾ ਇਨਾਮ

ਉਥੇ ਹੀ ਵਾਇਦਾ ਬਾਜ਼ਾਰ ਵਿਚ ਵੀ ਅੱਜ ਚਾਂਦੀ ਵਾਇਦਾ ਕੀਮਤ 1,048 ਰੁਪਏ ਦੇ ਨੁਕਸਾਨ ਨਾਲ 62,765 ਰੁਪਏ ਪ੍ਰਤੀ ਕਿੱਲੋ ਰਹਿ ਗਈ। ਮਲਟੀ ਕਮੋਡਿਟੀ ਐਕਸਚੇਂਜ ਵਿਚ ਚਾਂਦੀ ਦੇ ਮਾਰਚ 2021 ਦੇ ਮਹੀਨੇ ਵਿਚ ਡਿਲਿਵਰੀ ਵਾਲੇ ਕੰਟਰੈਕਟ ਦੀ ਕੀਮਤ 1,048 ਰੁਪਏ ਯਾਨੀ 1.64 ਫ਼ੀਸਦੀ ਦੀ ਗਿਰਾਵਟ ਨਾਲ 62,765 ਰੁਪਏ ਪ੍ਰਤੀ ਕਿੱਲੋ ਰਹਿ ਗਈ, ਜਿਸ ਵਿਚ 11,764 ਲਾਟ ਲਈ ਕਾਰੋਬਾਰ ਹੋਇਆ। ਗਲੋਬਲ ਪੱਧਰ 'ਤੇ ਨਿਊਯਾਰਕ ਵਿਚ ਚਾਂਦੀ 1.91 ਫ਼ੀਸਦੀ ਦੇ ਨੁਕਸਾਨ ਨਾਲ 23.79 ਡਾਲਰ ਪ੍ਰਤੀ ਔਂਸ ਰਹਿ ਗਈ।

ਇਹ ਵੀ ਪੜ੍ਹੋ: ਐਵਾਰਡ ਵਾਪਸ ਕਰਨ ਰਾਸ਼ਟਰਪਤੀ ਭਵਨ ਜਾ ਰਹੇ ਖਿਡਾਰੀਆਂ ਨੂੰ ਦਿੱਲੀ ਪੁਲਸ ਨੇ ਰੋਕਿਆ

ਸੋਨੇ ਦੀਆਂ ਕੀਮਤਾਂ ਵਿਚ 7300 ਰੁਪਏ ਦੀ ਆਈ ਗਿਰਾਵਟ
ਤੁਹਾਨੂੰ ਦੱਸ ਦੇਈਏ ਕਿ ਅਗਸਤ ਵਿਚ ਸੋਨੇ ਦੀ ਕੀਮਤ 56,000 ਰੁਪਏ ਨੂੰ ਪਾਰ ਕਰ ਗਈ ਸੀ ਪਰ ਦਸੰਬਰ ਤੱਕ ਇਸ ਦੀ ਕੀਮਤ ਲੱਗਭਗ 7,300 ਰੁਪਏ ਘੱਟ ਗਈ ਹੈ। ਮਾਹਰਾਂ ਅਨੁਸਾਰ ਸਸਤਾ ਸੋਨਾ ਖਰੀਦਣ ਦਾ ਇਹ ਸਭ ਤੋਂ ਵਧੀਆ ਮੌਕਾ ਹੋ ਸਕਦਾ ਹੈ। ਕੋਰੋਨਾ ਵੈਕਸੀਨ ਬਾਰੇ ਲਗਾਤਾਰ ਸਕਾਰਾਤਮਕ ਖ਼ਬਰਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਤੇ ਦਬਾਅ ਪਾ ਰਹੀਆਂ ਹਨ।

ਇਹ ਵੀ ਪੜ੍ਹੋ: ਅਦਾਕਾਰ ਮਨੀਸ਼ ਪਾਲ ਨੂੰ ਹੋਇਆ ਕੋਰੋਨਾ, ਖ਼ੁਦ ਨੂੰ ਕੀਤਾ ਇਕਾਂਤਵਾਸ

ਨੋਟ : ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਆ ਰਹੀ ਗਿਰਾਵਟ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News