ਸੋਨੇ ਦੀ 30 ਸਾਲ ’ਚ ਸਭ ਤੋਂ ਖ਼ਰਾਬ ਸ਼ੁਰੂਆਤ, ਉੱਚ ਪੱਧਰ ਤੋਂ 11,000 ਰੁਪਏ ਸਸਤਾ ਹੋਇਆ ਸੋਨਾ

Monday, Feb 22, 2021 - 05:37 PM (IST)

ਸੋਨੇ ਦੀ 30 ਸਾਲ ’ਚ ਸਭ ਤੋਂ ਖ਼ਰਾਬ ਸ਼ੁਰੂਆਤ, ਉੱਚ ਪੱਧਰ ਤੋਂ 11,000 ਰੁਪਏ ਸਸਤਾ ਹੋਇਆ ਸੋਨਾ

ਨਵੀਂ ਦਿੱਲੀ– ਸੋਨੇ ਦੀ ਕੀਮਤ ’ਚ ਇਸ ਸਾਲ ਹੁਣ ਤੱਕ ਲਗਾਤਾਰ ਗਿਰਾਵਟ ਦੀ ਸਥਿਤੀ ਬਣੀ ਹੋਈ ਹੈ। ਇਸ ਕਾਰਣ ਸੋਨੇ ਦਾ ਰੇਟ 6 ਫ਼ੀਸਦੀ ਡਿੱਗ ਚੁੱਕਾ ਹੈ। ਜਨਵਰੀ 2021 ਦੇ ਨਾਲ ਹੀ ਸੋਨੇ ਦੀ ਪਿਛਲੇ 30 ਸਾਲਾਂ ’ਚ ਸਭ ਤੋਂ ਖ਼ਰਾਬ ਸ਼ੁਰੂਆਤ ਰਹੀ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ 1991 ’ਚ ਸੋਨੇ ਦੀ ਸ਼ੁਰੂਆਤ ਸਭ ਤੋਂ ਖ਼ਰਾਬ  ਹੋਈ ਸੀ। ਇਸ ਤੋਂ ਬਾਅਦ 2021 ’ਚ ਸੋਨੇ ਨੇ ਸਭ ਤੋਂ ਖਰਾਬ ਸ਼ੁਰੂਆਤ ਕੀਤੀ ਹੈ। ਨਿਵੇਸ਼ਕਾਂ ਨੂੰ ਇਸ ਸਾਲ ਹੁਣ ਤੱਕ ਨੁਕਸਾਨ ਹੀ ਉਠਾਉਣਾ ਪਿਆ ਹੈ।

ਇਹ ਵੀ ਪੜ੍ਹੋ: ਨੇਪਾਲ 'ਚ ਭਾਰਤੀ ਗੱਡੀਆਂ ਲਈ ਨਵੀਂ ਸਮੱਸਿਆ, ਹੁਣ ਮਿਲੇਗਾ ਸਿਰਫ਼ ਐਨੇ ਲਿਟਰ ਪੈਟਰੋਲ-ਡੀਜ਼ਲ

4 ਕਾਰਣਾਂ ਕਰ ਕੇ ਟੁੱਟ ਰਿਹੈ ਸੋਨਾ

ਬਿਟਕੁਆਇਨ ’ਚ ਵਧਿਆ ਨਿਵੇਸ਼ਕਾਂ ਦਾ ਰੁਝਾਨ
ਕ੍ਰਿਪਟੋਕਰੰਸੀ ਬਿਟਕੁਆਇਨ ਨੇ ਨਿਵੇਸ਼ਕਾਂ ਨੂੰ ਜ਼ਬਰਦਸਤ ਰਿਟਰਨ ਦਿੱਤਾ ਹੈ। ਸਾਲ 2020 ’ਚ ਬਿਟਕੁਆਇਨ ਦੇ ਰੇਟ ’ਚ 2019 ਦੇ ਮੁਕਾਬਲੇ 5 ਗੁਣਾ ਉਛਾਲ ਦਰਜ ਕੀਤਾ ਗਿਆ ਸੀ। ਇਸ ਸਾਲ ਹੁਣ ਤੱਕ ਬਿਟਕੁਆਇਨ ਦੇ ਭਾਅ ’ਚ 79 ਫੀਸਦੀ ਦਾ ਉਛਾਲ ਆ ਚੁੱਕਾ ਹੈ। ਬਿਟਕੁਆਇਨ ਦੀ ਕੀਮਤ 51,431 ਡਾਲਰ ਦੇ ਨਵੇਂ ਪੱਧਰ ਤੋਂ ਪਾਰ ਪਹੁੰਚ ਗਈ ਹੈ। ਇਸ ਨਾਲ ਨਿਵੇਸ਼ਕਾਂ ਦਾ ਰੁਝਾਨ ਸੋਨੇ ਤੋਂ ਹਟ ਕੇ ਬਿਟਕੁਆਇਨ ਵੱਲ ਗਿਆ ਹੈ।

ਚਾਂਦੀ ’ਚ ਜ਼ਿਆਦਾ ਰਿਟਰਨ
ਕੋਰੋਨਾ ਇਨਫੈਕਸ਼ਨ ’ਤੇ ਕਾਬੂ ਪਾਉਣ ਨਾਲ ਉਦਯੋਗਿਕ ਗਤੀਵਿਧੀਆਂ ਤੇਜ਼ੀ ਨਾਲ ਪਟੜੀ ’ਤੇ ਪਰਤ ਆਈਆਂ ਹਨ। ਇਸ ਨਾਲ ਚਾਂਦੀ ਦੀ ਮੰਗ ਤੇਜ਼ੀ ਨਾਲ ਵਧੀ ਹੈ। ਉਥੇ ਹੀ ਸੋਨੇ ’ਚ ਗਿਰਾਵਟ ਆਈ ਹੈ। ਨਿਵੇਸ਼ਕਾਂ ਨੂੰ ਸੋਨੇ ਦੇ ਮੁਕਾਬਲੇ ਚਾਂਦੀ ’ਚ ਜ਼ਿਆਦਾ ਰਿਟਰਨ ਮਿਲ ਰਿਹਾ ਹੈ, ਇਸ ਲਈ ਸੋਨੇ ਦੀ ਥਾਂ ਚਾਂਦੀ ’ਚ ਨਿਵੇਸ਼ ਕਰ ਰਹੇ ਹਨ।

ਇਹ ਵੀ ਪੜ੍ਹੋ: ਪਤੰਜਲੀ ਵੱਲੋਂ ਲਾਂਚ 'ਕੋਰੋਨਿਲ' ਨਹੀਂ ਹੈ WHO ਤੋਂ ਸਰਟੀਫਾਈਡ, IMA ਨੇ ਸਿਹਤ ਮੰਤਰੀ ਤੋਂ ਮੰਗਿਆ ਸਪੱਸ਼ਟੀਕਰਨ

ਡਾਲਰ ’ਚ ਸ਼ਾਨਦਾਰ ਰਿਟਰਨ
ਕੋਰੋਨਾ ਸੰਕਟ ਦਰਮਿਆਨ ਡਾਲਰ ਅਤੇ ਅਮਰੀਕੀ ਯੀਲਡ ’ਚ ਨਿਵੇਸ਼ਕਾਂ ਨੂੰ ਕਾਫੀ ਰਿਟਰਨ ਮਿਲਿਆ ਹੈ। ਇਸ ਦੇ ਨਾਲ ਹੀ ਜੋਖਮ ਵੀ ਘੱਟ ਹੈ। ਇਸ ਨੂੰ ਦੇਖਦੇ ਹੋਏ ਨਿਵੇਸ਼ਕ ਇਕ ਵਾਰ ਮੁੜ ਸੋਨੇ ’ਚੋਂ ਪੈਸਾ ਕੱਢ ਕੇ ਡਾਲਰ ’ਚ ਲਗਾ ਰਹੇ ਹਨ, ਜੋ ਵਿਕਰੀ ’ਤੇ ਹਾਵੀ ਹੈ।

ਸ਼ੇਅਰ ਬਾਜ਼ਾਰ ’ਚ ਤੇਜ਼ੀ ਜਾਰੀ
ਕੋਰੋਨਾ ਸੰਕਟ ਤੋਂ ਬਾਅਦ ਸ਼ੇਅਰ ਬਾਜ਼ਾਰ ’ਚ ਵੱਡੀ ਗਿਰਾਵਟ ਆਈ ਸੀ। ਉਸ ਤੋਂ ਬਾਅਦ ਨਿਵੇਸ਼ਕਾਂ ਨੇ ਸੁਰੱਖਿਅਤ ਨਿਵੇਸ਼ ਲਈ ਸੋਨੇ ਦਾ ਰੁਖ ਕੀਤਾ ਸੀ। ਹਾਲਾਂਕਿ ਪਿਛਲੇ 9 ਮਹੀਨੇ ਤੋਂ ਸ਼ੇਅਰ ਬਾਜ਼ਾਰ ’ਚ ਤੇਜ਼ੀ ਦਾ ਦੌਰ ਜਾਰੀ ਹੈ। ਇਸ ਨਾਲ ਨਿਵੇਸ਼ਕ ਇਕ ਵਾਰ ਮੁੜ ਬਾਜ਼ਾਰ ’ਚ ਪੈਸਾ ਲਗਾ ਰਹੇ ਹਨ ਅਤੇ ਸੋਨੇ ’ਚੋਂ ਕੱਢ ਰਹੇ ਹਨ, ਇਸ ਲਈ ਸੋਨਾ ਟੁੱਟ ਰਿਹਾ ਹੈ।

ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਤੇ PM ਦੀ ਮਿਮਕਰੀ ਕਰਨਾ ਇਸ ਕਾਮੇਡੀਅਨ ਨੂੰ ਪਿਆ ਭਾਰੀ, ਹੋ ਸਕਦੈ ਕੇਸ ਦਰਜ

ਉੱਚ ਪੱਧਰ ਤੋਂ 11,000 ਰੁਪਏ ਸਸਤਾ ਹੋਇਆ ਸੋਨਾ
ਸੋਨੇ ਦੀਆਂ ਕੀਮਤਾਂ ’ਤੇ ਨਜ਼ਰ ਮਾਰੀਏ ਤਾਂ ਸੋਨਾ ਆਪਣੇ ਉੱਚ ਪੱਧਰ ਤੋਂ 11,000 ਰੁਪਏ ਤੱਕ ਹੇਠਾਂ ਡਿਗ ਚੁੱਕਾ ਹੈ। 7 ਅਗਸਤ ਨੂੰ ਸੋਨਾ ਆਪਣੇ ਉੱਚ ਪੱਧਰ 56,200 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ ਸੀ, ਜਿਸ ਤੋਂ ਬਾਅਦ ਸੋਨੇ ਦੀ ਕੀਮਤ ’ਚ ਗਿਰਾਵਟ ਦੀ ਸਥਿਤੀ ਬਣੀ ਹੋਈ ਹੈ। ਦਿੱਲੀ ਸਰਾਫਾ ਬਾਜ਼ਾਰ ’ਚ ਸੋਨਾ ਐਤਵਾਰ ਨੂੰ ਡਿਗ ਕੇ 46,000 ਤੋਂ ਹੇਠਾਂ ਪਹੁੰਚ ਗਿਆ। ਉਥੇ ਹੀ ਐੱਮ. ਸੀ. ਐਕਸ. ’ਤੇ ਪਿਛਲੇ ਹਫਤੇ ਸੋਨਾ 860 ਰੁਪਏ ਸਸਤਾ ਅਤੇ ਚਾਂਦੀ 50 ਰੁਪਏ ਘਟ ਕੇ ਵਿਕੀ।

ਇਹ ਵੀ ਪੜ੍ਹੋ: ਸਰਕਾਰ ਦੇ ਪਸੀਨੇ ਛੁਡਵਾਉਣ ਲਈ ਤਿਆਰ ਕਿਸਾਨ, ਗਰਮੀਆਂ ਲਈ ਇੰਝ ਹੋ ਰਹੀਆਂ ਨੇ ਤਿਆਰੀਆਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News