ਗੋਦਰੇਜ ਨੇ ਮੋਹਾਲੀ ਪਲਾਂਟ ''ਚ ਵਾਸ਼ਿੰਗ ਮਸ਼ੀਨ ਦਾ ਉਤਪਾਦਨ ਕੀਤਾ ਦੋਗੁਣਾ
Thursday, Jun 14, 2018 - 11:41 AM (IST)

ਮੋਹਾਲੀ — ਗੋਦਰੇਜ ਅਪਲਾਇਅਨਸਿਜ਼ ਨੇ ਮੋਹਾਲੀ 'ਚ ਆਪਣੀ ਨਵੇਂ ਪਲਾਂਟ ਦੀ ਸਮਰੱਥਾ ਵਧਾਉਂਦੇ ਹੋਏ ਵਾਸ਼ਿੰਗ ਮਸ਼ੀਨ ਦੇ ਉਤਪਾਦਨ ਨੂੰ ਪ੍ਰਤੀ ਸਾਲ 4 ਲੱਖ ਯੂਨਿਟ ਤੱਕ ਵਧਾ ਦਿੱਤਾ ਹੈ। ਪਿਛਲੇ ਸਾਲ ਕੰਪਨੀ ਨੇ 400 ਕਰੋੜ ਰੁਪਏ ਵਾਲੀ ਸਮਰੱਥਾ ਵਿਸਥਾਰ ਯੋਜਨਾ ਦੀ ਘੋਸ਼ਣਾ ਕੀਤੀ ਸੀ, ਇਹ ਉਸੇ ਦਾ ਹਿੱਸਾ ਹੈ। ਇਹ ਨਵੀਂ ਸਮਰੱਥਾ ਵਾਲੀ ਯੋਜਨਾ 100 ਵਾਧੂ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰੇਗੀ, ਜਿਨ੍ਹਾਂ ਵਿਚ 75 ਮਹਿਲਾਵਾਂ ਹਨ ਜੋ ਕਿ ਨਵੀਂ ਵਾਸ਼ਿੰਗ ਮਸ਼ੀਨ ਲਾਈਨ ਚਲਾਉਣਗੀਆਂ। ਗੋਦਰੇਜ ਦੇ ਬਿਜ਼ਨਸ ਹੈੱਡ ਅਤੇ ਈ.ਵੀ.ਪੀ. ਕਮਲ ਨੰਦੀ ਨੇ ਕਿਹਾ ਕਿ ਨਵੀਂ ਸਮਰੱਥਾ ਵਾਸ਼ਿੰਗ ਮਸ਼ੀਨਾਂ ਵਿਚ 25 ਫੀਸਦੀ ਦੇ ਸਾਡੇ ਵਾਧੇ ਦੇ ਟੀਚੇ ਨੂੰ ਪੂਰਾ ਕਰਨ ਵਿਚ ਸਹਾਇਤਾ ਕਰੇਗੀ।