ਗੋਏਅਰ ਦੇ ਬੇੜੇ ''ਚ ਦੋ ਏ320 ਜਹਾਜ਼ ਸ਼ਾਮਲ

Saturday, Oct 05, 2019 - 03:28 PM (IST)

ਗੋਏਅਰ ਦੇ ਬੇੜੇ ''ਚ ਦੋ ਏ320 ਜਹਾਜ਼ ਸ਼ਾਮਲ

ਨਵੀਂ ਦਿੱਲੀ—ਕਿਫਾਇਤੀ ਜਹਾਜ਼ ਸੇਵਾ ਕੰਪਨੀ ਗੋਏਅਰ ਨੇ ਆਪਣੇ ਬੇੜੇ 'ਚ ਦੋ ਹੋਰ ਏਅਰਬਸ ਏ320 ਜਹਾਜ਼ ਸ਼ਾਮਲ ਕੀਤੇ ਹਨ। ਏਅਰਲਾਈਨ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਸ਼ੁੱਕਰਵਾਰ ਨੂੰ ਦੱਸਿਆ ਕਿ ਉਸ ਨੇ ਦੋ ਸਾਲ ਤੋਂ ਵੀ ਘੱਟ ਸਮੇਂ 'ਚ ਆਪਣੇ ਬੇੜੇ 'ਚ ਜਹਾਜ਼ਾਂ ਦੀ ਗਿਣਤੀ ਦੁੱਗਣੀ ਕੀਤੀ ਹੈ ਕਿ ਉਸ ਦਾ ਟੀਚਾ ਅਗਲੇ ਦੋ ਸਾਲ 'ਚ 10 ਕਰੋੜ ਯਾਤਰੀਆਂ ਦੇ ਅੰਕੜਿਆਂ 'ਤੇ ਪਹੁੰਚਣ ਦਾ ਹੈ। ਇਕ ਜਹਾਜ਼ ਜਰਮਨੀ ਦੇ ਹੈਮਬਰਗ ਤੋਂ ਅਤੇ ਦੂਜਾ ਫਰਾਂਸ ਦੇ ਟੂਲੂਜ ਸ਼ਹਿਰ ਤੋਂ ਡਿਲਿਵਰ ਕੀਤਾ ਗਿਆ ਹੈ।
ਗੋਏਅਰ ਦੇ ਪ੍ਰਬੰਧ ਨਿਰਦੇਸ਼ਕ ਜੇਹ ਵਾਡੀਆ ਨੇ ਕਿਹਾ ਕਿ ਕੰਪਨੀ ਨੇ ਨੈੱਟਵਰਕ ਵਿਸਤਾਰ ਦੀ ਆਕਰਮਕ ਯੋਜਨਾ ਦੇ ਤਹਿਤ ਹਰ ਮਹੀਨੇ ਘੱਟੋ ਘੱਟ ਇਕ ਜਹਾਜ਼ ਆਪਣੇ ਬੇੜੇ 'ਚ ਸ਼ਾਮਲ ਕਰਨ ਦਾ ਟੀਚਾ ਰੱਖਿਆ ਹੈ। ਉਸ ਨੇ ਹੁਣ ਤੱਕ 7.6 ਕਰੋੜ ਯਾਤਰੀਆਂ ਦੇ ਉਨ੍ਹਾਂ ਦੇ ਟਿਕਾਣਿਆਂ ਤੱਕ ਪਹੁੰਚਾਇਆ ਹੈ ਅਤੇ ਉਸ ਦਾ ਟੀਚਾ ਅਗਲੇ ਦੋ ਸਾਲ 'ਚ 10 ਕਰੋੜ ਯਾਤਰੀਆਂ ਦੇ ਅੰਕੜੇ ਤੱਕ ਪਹੁੰਚਾਉਣ ਦਾ ਹੈ। ਕੰਪਨੀ ਨੇ ਅਗਸਤ 'ਚ ਹੀ ਆਪਣੇ ਬੇੜੇ 'ਚ 50ਵਾਂ ਜਹਾਜ਼ ਸ਼ਾਮਲ ਕੀਤੇ ਸੀ।


author

Aarti dhillon

Content Editor

Related News