ਗਡਕਰੀ ਨੇ ਵਪਾਰੀਆਂ ਨੂੰ ਪਿਆਜ਼ ਦੀ ਬਰਾਮਦ ਵਧਾਉਣ ਨੂੰ ਕਿਹਾ

08/28/2016 4:04:50 PM

ਨਵੀਂ ਦਿੱਲੀ—ਪਿਆਜ਼ ਦੀਆਂ ਕੀਮਤਾਂ ''ਚ ਭਾਰੀ ਗਿਰਾਵਟ ਆਉਣ ਨਾਲ ਖਾਸ ਤੌਰ ''ਤੇ ਮਹਾਰਾਸ਼ਟਰ ''ਚ ਪਿਆਜ਼ ਕਿਸਾਨਾਂ ਦੀਆਂ ਵੱਧਦੀਆਂ ਪ੍ਰੇਸ਼ਾਨੀਆਂ ਦੇ ਵਿਚਕਾਰ ਕੇਂਦਰੀ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਵਪਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਪਿਆਜ਼ ਦੀ ਬਰਾਮਦ ਜ਼ਿਆਦਾ ਕਰਨੀ ਚਾਹੀਦੀ ਹੈ ਤਾਂ ਜੋ ਕੀਮਤਾਂ ''ਚ ਸਥਿਰਤਾ ਆ ਸਕੇ। ਗਡਕਰੀ ਨੇ ਕਿਹਾ, ''ਪਿਆਜ਼ ਕਿਸਾਨਾਂ ਦੇ ਹਿੱਤਾਂ ਦੀ ਸੁਰੱਖਿਆਂ ਲਈ ਕੇਂਦਰ ਸਰਕਾਰ ਹਰ ਸੰਭਵ ਕਦਮ ਚੁੱਕੇਗੀ। ਜੇਕਰ ਇਹ ਸੰਭਵ ਹੋਇਆ ਤਾਂ ਪਿਆਜ਼ ਬਰਾਮਦ ''ਤੇ ਫੀਸ ਲਾਭ ਨੂੰ 31 ਦਸੰਬਰ ਤੋਂ ਵੀ ਅੱਗੇ ਵਧਾਇਆ ਜਾਵੇਗਾ। ਸਰਕਾਰ ਪਿਆਜ਼ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਵਚਨਬੱਧ ਹੈ।'' 

ਪ੍ਰਧਾਨਮੰਤਰੀ ਮੋਦੀ ਨੇ ਇਸ ਸਬੰਧ ''ਚ ਖੇਤੀਬਾੜੀ ਅਤੇ ਵਪਾਰਿਕ ਮੰਤਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਹੈ ਅਤੇ ਕਿਹਾ ਕਿ ਕਿਸਾਨਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪਿਆਜ਼ ਦੀਆਂ ਕੀਮਤਾਂ ''ਚ ਭਾਰੀ ਗਿਰਾਵਟ ਨਾਲ ਪਿਆਜ਼ ਉਤਪਾਦਕ ਸੂਬਿਆਂ ਨੂੰ ਨੁਕਸਾਨ ਪਹੁੰਚਿਆ ਹੈ।

ਖਾਸ ਤੌਰ ''ਤੇ ਮਹਾਰਾਸ਼ਟਰ ''ਚ ਇਸ ਦਾ ਅਸਰ ਜ਼ਿਆਦਾ ਹੈ, ਜਿੱਥੇ ਕਿਸਾਨਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਗਡਕਰੀ ਨੇ ਕਿਹਾ, ''ਮੌਜੂਦਾ ਜੋ ਹਾਲਾਤ ਬਣੇ ਹੋਏ ਹਨ, ਅਸੀਂ ਵਪਾਰਿਕ ਮੰਤਰੀ ਨਿਰਮਲਾ ਸੀਤਾ ਰਾਮ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਨੇ ਤਾਜ਼ਾ ਅਤੇ ਠੰਡੇ ਸਟੋਰਜ਼ ''ਚ ਰੱਖੇ ਪਿਆਜ਼ ਦੀ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਉਸ ''ਤੇ 5 ਫੀਸਦੀ ਭਾਰਤ ਤੋਂ ਵਸਤੂ ਬਰਾਮਦ ਯੋਜਨਾ (ਐੱਮ. ਈ. ਆਈ. ਐੱਸ.) ਦੇਣ ''ਚ ਸਹਿਮਤੀ ਜਤਾਈ ਹੈ। ਇਹ ਯੋਜਨਾ 31 ਦਸੰਬਰ 2016 ਤੱਕ ਉਪਲਬੱਧ ਹੋਵੇਗੀ ਅਤੇ ਜੇਕਰ ਜ਼ਰੂਰਤ ਹੋਈ ਤਾਂ ਇਸ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ।'' ਇਸ ਮੌਕੇ ''ਤੇ ਗਡਕਰੀ ਦੇ ਨਾਲ ਸੂਬਾ ਮੰਤਰੀ ਸੁਭਾਸ਼ ਭਾਮਰੇ ਵੀ ਮੌਜੂਦ ਸਨ। ਗਡਕਰੀ ਨੇ ਵਪਾਰੀਆਂ ਨੂੰ ਕਿਹਾ ਕਿ ਉਹ ਕੀਮਤ ''ਚ ਸਥਿਰਤਾ ਲਿਆਉਣ ਦੇ ਲਈ ਵੱਧ ਪਿਆਜ਼ ਦੀ ਬਰਾਮਦ ਕਰਨ। ਉਨ੍ਹਾਂ ਕਿਹਾ ਕਿ ਹਾਲੈਂਡ ਅਤੇ ਚੀਨ ਦੇ ਬਾਅਦ ਭਾਰਤ ਪਿਆਜ਼ ਦੀ ਸਭ ਤੋਂ ਜ਼ਿਆਦਾ ਬਰਾਮਦ ਕਰਦਾ ਹੈ।


Related News