ਗੋ-ਫਸਟ ਫਲਾਈਟਸ ਦੇ ਮੁਸਾਫਰਾਂ ਨੂੰ ਵੱਡਾ ਝਟਕਾ, 22 ਜੂਨ ਤੱਕ ਸਾਰੀਆਂ ਉਡਾਣ ਸੇਵਾਵਾਂ ਕੀਤੀਆਂ ਰੱਦ

06/20/2023 10:17:33 AM

ਨਵੀਂ ਦਿੱਲੀ (ਭਾਸ਼ਾ)– ਦਿਵਾਲੀਆ ਸਲਿਊਸ਼ਨ ਪ੍ਰਕਿਰਿਆ ’ਚੋਂ ਲੰਘ ਰਹੀ ਗੋ ਫਸਟ ਏਅਰਲਾਈਨ ਨੇ ਆਪਣੇ ਮੁਸਾਫਰਾਂ ਨੂੰ ਫਿਰ ਤੋਂ ਇਕ ਝਟਕਾ ਦੇ ਦਿੱਤਾ ਹੈ। ਗੋ-ਫਸਟ ਨੇ ਮੁੜ ਆਪਣੀਆਂ ਸਾਰੀਆਂ ਉਡਾਣਾਂ ਨੂੰ 22 ਜੂਨ ਤੱਕ ਲਈ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਏਅਰਲਾਈਨਜ਼ ਨੇ 16 ਜੂਨ ਤੱਕ ਉਡਾਣਾਂ ਰੱਦ ਕਰਨ ਦੀ ਗੱਲ ਕਹੀ ਸੀ। ਅਜਿਹੇ ’ਚ ਏਅਰਲਾਈਨ ਦੀ ਜੂਨ ਦੇ ਆਖਰੀ ਹਫ਼ਤੇ ’ਚ ਫਲਾਈਟਸ ਦੇ ਮੁੜ ਸੰਚਾਲਨ ਦੀਆਂ ਉਮੀਦਾਂ ’ਤੇ ਸੰਕਟ ਮੰਡਰਾਉਂਦਾ ਦਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ : ਦੁਨੀਆ ਭਰ 'ਚ ਵਧੀ ਭਾਰਤੀ ਖਾਧ ਪਦਾਰਥਾਂ ਦੀ ਮੰਗ, ਚੌਲਾਂ ਦੇ ਨਿਰਯਾਤ 'ਚ ਹੋਇਆ 19 ਫ਼ੀਸਦੀ ਵਾਧਾ

ਗੋ-ਫਸਟ ਨੇ ਇਸ ਕਰਕੇ ਵਧਾਈ ਰੱਦ ਰਹਿਣ ਦੀ ਸਮਾਂ ਹੱਦ
ਤੇਲ ਕੰਪਨੀਆਂ ਦੇ ਭੁਗਤਾਨ ਨਾ ਕੀਤੇ ਜਾਣ ਸਮੇਤ ਹੋਰ ਕਾਰਣਾਂ ਕਰ ਕੇ ਗੋ-ਫਸਟ ਦੀਆਂ ਜਹਾਜ਼ ਸੇਵਾਵਾਂ 2 ਮਈ ਤੋਂ ਠੱਪ ਚੱਲ ਰਹੀਆਂ ਹਨ। ਫੰਡ ਦੀ ਸਮੱਸਿਆ ਨਾਲ ਜੂਝ ਰਹੀ ਗੋ-ਫਸਟ ਏਅਰਲਾਈਨ ਨੇ ਦਿਵਾਲੀਆ ਸਲਿਊਸ਼ਨ ਪ੍ਰਕਿਰਿਆ ਲਈ ਮਈ ਦੇ ਪਹਿਲੇ ਹਫ਼ਤੇ ’ਚ ਐੱਨ. ਸੀ. ਐੱਲ. ਟੀ. ਕੋਲ ਪਟੀਸ਼ਨ ਦਾਇਰ ਕੀਤੀ ਸੀ। ਹੁਣ 22 ਜੂਨ ਨੂੰ ਗੋ-ਫਸਟ ਨੇ ਕਿਹਾ ਹੈ ਕਿ ਸੰਚਾਲਨ ਦਿੱਕਤਾਂ ਕਾਰਣ ਉਹ ਆਪਣੀਆਂ ਉਡਾਣਾਂ ਦੇ ਰੱਦ ਰਹਿਣ ਦੀ ਸਮਾਂ ਹੱਦ 16 ਜੂਨ ਤੋਂ ਵਧਾ ਕੇ 22 ਜੂਨ ਕਰ ਰਹੀ ਹੈ। ਯਾਨੀ ਹੁਣ 22 ਜੂਨ ਤੱਕ ਏਅਰਲਾਈਨ ਦੇ ਜਹਾਜ਼ ਉਡਾਣ ਨਹੀਂ ਭਰ ਸਕਣਗੇ।

ਇਹ ਵੀ ਪੜ੍ਹੋ : ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਗਿਰਾਵਟ, ਇਨ੍ਹਾਂ ਸ਼ਹਿਰਾਂ 'ਚ ਬਦਲੇ ਪੈਟਰੋਲ-ਡੀਜ਼ਲ ਦੇ ਰੇਟ

ਗੋ-ਫਸਟ ਨੇ ਬੀਤੀ 15 ਜੂਨ ਨੂੰ ਕਿਹਾ ਸੀ ਕਿ ਉਹ ਜੂਨ ਦੇ ਅਖੀਰ ਤੱਕ 22 ਜਹਾਜ਼ਾਂ ਰਾਹੀਂ ਉਡਾਣ ਸੇਵਾ ਸ਼ੁਰੂ ਕਰੇਗੀ ਪਰ ਮੁੜ ਫਲਾਈਟਸ ਰੱਦ ਕੀਤੇ ਜਾਣ ਦੇ ਫ਼ੈਸਲੇ ਨੇ ਅਜਿਹੀਆਂ ਉਮੀਦਾਂ ’ਤੇ ਸੰਕਟ ਡੂੰਘਾ ਕਰ ਦਿੱਤਾ ਹੈ। ਉਦੋਂ ਏਅਰਲਾਈਨਜ਼ ਨੇ ਕਿਹਾ ਸੀ ਕਿ ਉਸ ਨੇ ਹਵਾਬਾਜ਼ੀ ਰੈਗੂਲੇਟਰ ਡੀ. ਜੀ. ਸੀ. ਏ. ਨੂੰ ਸੰਚਾਲਨ ਸਬੰਧੀ ਵਿਸਤਾਰਪੂਰਵਕ ਰਿਪੋਰਟ ਸੌਂਪ ਦਿੱਤੀ ਹੈ, ਜਿਸ ’ਤੇ ਇਜਾਜ਼ਤ ਇਕ ਹਫ਼ਤੇ ’ਚ ਮਿਲਣ ਦੀ ਉਮੀਦ ਹੈ ਪਰ ਏਅਰਲਾਈਨਜ਼ ਨੇ ਮਨਜ਼ੂਰੀ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਇਹ ਵੀ ਪੜ੍ਹੋ : ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੀ ਚੀਨ ਨੇ ਕੀਤੀ ਮਦਦ, ਦਿੱਤੇ ਇੱਕ ਅਰਬ ਡਾਲਰ

ਲਗਭਗ ਦੋ ਸਾਲ ਪਹਿਲਾਂ ਗੋ ਏਅਰਲਾਈਨ ਖੁਦ ਨੂੰ ਰੀਬ੍ਰਾਂਡ ਕਰਦੇ ਹੋਏ ਗੋ-ਫਸਟ ਦੇ ਰੂਪ ’ਚ ਮੁੜ ਬਾਜ਼ਾਰ ’ਚ ਉਤਰੀ ਸੀ। ਰਿਪੋਰਟ ਮੁਤਾਬਕ ਏਅਰਲਾਈਨ ਭਾਰਤੀ ਹਵਾਬਾਜ਼ੀ ਬਾਜ਼ਾਰ ਦੇ 6.4 ਫ਼ੀਸਦੀ ਹਿੱਸੇ ਨੂੰ ਕੰਟਰੋਲ ਕਰਦੀ ਹੈ। ਗੋ ਏਅਰਲਾਈਨਜ਼ ਮੁਤਾਬਕ ਉਸ ਦੇ ਕੋਲ 500 ਤੋਂ ਵੱਧ ਪਾਇਲਟ ਹਨ, ਜੋ ਕਰੀਬ 30 ਜਹਾਜ਼ਾਂ ਨੂੰ ਉਡਾਉਣ ਲਈ ਲੋੜੀਂਦੇ ਹਨ। ਦੱਸ ਦੇਈਏ ਕਿ ਗੋ-ਫਸਟ ਨੇ ਮਈ ’ਚ ਕਿਹਾ ਸੀ ਕਿ ਉਸ ਦੇ ਕੋਲ ਦਿੱਲੀ ਅਤੇ ਮੁੰਬਈ ਦੇ ਮੁੱਖ ਹਵਾਈ ਅੱਡਿਆਂ ’ਤੇ 51 ਅਤੇ 37 ਡਿਪਾਰਚਰ ਸਲਾਟ ਹਨ, ਇਸ ਲਈ ਉਹ 22 ਜਹਾਜ਼ਾਂ ਨਾਲ ਉਡਾਣ ਸੇਵਾਵਾਂ ਸ਼ੁਰੂ ਕਰਨ ਦੀ ਜਲਦੀ ਕਰ ਰਿਹਾ ਹੈ ਪਰ ਕਿਹਾ ਜਾ ਰਿਹਾ ਹੈ ਕਿ ਏਅਰਲਾਈਨ ਨੂੰ ਡੀ. ਜੀ. ਸੀ. ਏ. ਤੋਂ ਮਨਜ਼ੂਰੀ ਮਿਲਣ ਦੀ ਉਡੀਕ ਹੈ।

ਇਹ ਵੀ ਪੜ੍ਹੋ : ਸੋਨਾ ਖ਼ਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਆਉਣ ਵਾਲੇ ਦਿਨਾਂ 'ਚ ਮਿਲ ਸਕਦੈ ਵੱਡਾ ਫ਼ਾਇਦਾ

ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ


rajwinder kaur

Content Editor

Related News