GM ਸਰ੍ਹੋਂ ਨਾਲ ਸ਼ਹਿਦ ਉਤਪਾਦਕ ਕਿਸਾਨਾਂ ਨੂੰ ਨੁਕਸਾਨ ਹੋਣ ਦਾ ਖਤਰਾ : CAI

Monday, Nov 07, 2022 - 12:19 PM (IST)

GM ਸਰ੍ਹੋਂ ਨਾਲ ਸ਼ਹਿਦ ਉਤਪਾਦਕ ਕਿਸਾਨਾਂ ਨੂੰ ਨੁਕਸਾਨ ਹੋਣ ਦਾ ਖਤਰਾ : CAI

ਨਵੀਂ ਦਿੱਲੀ (ਭਾਸ਼ਾ) – ਜੀ. ਐੱਮ. ਸਰ੍ਹੋਂ ਦੇ ਵਾਤਾਵਰਣ ਪ੍ਰੀਖਣ ਲਈ ਜਾਰੀ ਕੀਤੇ ਜਾਣ ’ਤੇ ਉੱਠ ਰਹੇ ਵਿਵਾਦਾਂ ਦੇ ਵਿਚਾਲੇ ਦੇਸ਼ ’ਚ ਮਧੂ-ਮੱਖੀ ਪਾਲਣ ਉਦਯੋਗ ਦੇ ਸੰਗਠਨ ਕਨਫੈਡਰੇਸ਼ਨ ਆਫ ਐਪੀਕਲਚਰ ਇੰਡਸਟਰੀ (ਸੀ. ਏ. ਆਈ.) ਨੇ ਇਸ ਫੈਸਲੇ ਨੂੰ ‘ਸ਼ਹਿਦ ਕ੍ਰਾਂਤੀ’ ਲਈ ਬਹੁਤ ਘਾਤਕ ਕਰਾਰ ਦਿੱਤਾ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖਲ ਦੀ ਮੰਗ ਕੀਤੀ ਗਈ ਹੈ।

ਸੀ. ਏ. ਆਈ. ਮੁਖੀ ਦੇਵਵਰਤ ਸ਼ਰਮਾ ਨੇ ਕਿਹਾ, “ਅਸੀਂ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਅਨੁਵੰਸ਼ਿਕ ਰੂਪ ਨਾਲ ਸੰਸ਼ੋਧਿਤ ਜੀ. ਐੱਮ. ਸਰ੍ਹੋਂ ਦੀ ਫਸਲ ਦੀ ਆਗਿਆ ਨਾ ਦੇ ਕੇ ਸਿੱਧੇ ਤੇ ਅਸਿੱਧੇ ਤੌਰ ’ਤੇ ਸਰ੍ਹੋਂ ਦੀ ਖੇਤੀ ਨਾਲ ਜੁੜੇ ਲਗਭਗ 20 ਲੱਖ ਕਿਸਾਨਾਂ ਤੇ ਮਧੂ ਮੱਖੀ ਪਾਲਕ ਕਿਸਾਨਾਂ ਦੀ ਰੋਜ਼ੀ-ਰੋਟੀ ਖੋਹਣ ਤੋਂ ਬਚਾਉਣ।’’ ਸ਼ਰਮਾ ਨੇ ਕਿਹਾ, ‘‘ਜੀ. ਐੱਮ. ਸਰ੍ਹੋਂ ਦੀ ਕਾਸ਼ਤ ’ਤੇ ਮਧੂ-ਮੱਖੀਆਂ ਦੇ ਕ੍ਰਾਸ-ਪਰਾਗੀਕਰਨ ਤੋਂ ਇਲਾਵਾ, ਖੁਰਾਕ ਉਤਪਾਦਨ ਵਧਾਉਣ ਤੇ ਖਾਣ ਵਾਲੇ ਤੇਲ ਦੀ ਸਵੈ-ਨਿਰਭਰਤਾ ਦੇ ਯਤਨਾਂ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ‘ਸ਼ਹਿਦ ਕ੍ਰਾਂਤੀ’ ਦੇ ਟੀਚੇ ਤੇ ਵਿਦੇਸ਼ਾਂ ’ਚ ਭਾਰਤ ਭਾਰਤ ਦੇ ਗੈਰ-ਜੀ. ਐੱਮ. ਸ਼ਹਿਦ ਦੀ ਵੱਡੀ ਬਰਾਮਦਗੀ ਮੰਗ ਨੂੰ ਵੀ ਧੱਕਾ ਲੱਗੇਗਾ।’’ ਉਨ੍ਹਾਂ ਕਿਹਾ, ‘‘ਪਹਿਲਾਂ ਸਾਡੇ ਕੋਲ ਸੂਰਜਮੁਖੀ ਦੀ ਚੰਗੀ ਪੈਦਾਵਾਰ ਹੁੰਦੀ ਸੀ ਤੇ ਇਸ ਨੂੰ ਘੱਟ ਮਾਤਰਾ ’ਚ ਦਰਾਮਦ ਕਰਨਾ ਪੈਂਦਾ ਸੀ, ਪਰ ਸੂਰਜਮੁਖੀ ਦੇ ਬੀਜਾਂ ਦੀਆਂ ਹਾਈਬ੍ਰਿਡ ਕਿਸਮਾਂ ਦੇ ਆਉਣ ਤੋਂ ਬਾਅਦ ਅੱਜ ਦੇਸ਼ ’ਚ ਸੂਰਜਮੁਖੀ ਦਾ ਉਤਪਾਦਨ ਖਤਮ ਹੋ ਗਿਆ ਹੈ ਤੇ ਹੁਣ ਸੂਰਜਮੁਖੀ ਤੇਲ ਦੀ ਲੋੜ ਸਿਰਫ਼ ਦਰਾਮਦ ਰਾਹੀਂ ਹੀ ਪੂਰੀ ਹੁੰਦੀ ਹੈ। ਇਹੀ ਸਥਿਤੀ ਸਰ੍ਹੋਂ ਦੇ ਵੀ ਖਤਰੇ ਨੂੰ ਦਿਖਾਉਣ ਲੱਗੀ ਹੈ।

ਮਧੂਮੱਖੀ ਪਾਲਣ ਨਾਲ 20 ਲੱਖ ਕਿਸਾਨ ਸਿੱਧੇ ਤੇ ਅਸਿੱਧੇ ਤੌਰ ’ਤੇ ਜੁੜੇ

ਸ਼ਰਮਾ ਨੇ ਕਿਹਾ ਕਿ ਉੱਤਰੀ ਭਾਰਤ ’ਚ ਲਗਭਗ 20 ਲੱਖ ਕਿਸਾਨ ਸਿੱਧੇ ਤੇ ਅਸਿੱਧੇ ਤੌਰ ’ਤੇ ਮਧੂ ਮੱਖੀ ਪਾਲਣ ਦੇ ਕੰਮ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ ਉੱਤਰੀ ਭਾਰਤ ਦੇ ਕਰੀਬ 3 ਕਰੋੜ ਪਰਿਵਾਰ ਸਰ੍ਹੋਂ ਦੀ ਖੇਤੀ ਨਾਲ ਜੁੜੇ ਹੋਏ ਹਨ। ਦੇਸ਼ ਦੀ ਕੁੱਲ ਸਰ੍ਹੋਂ ਦੀ ਪੈਦਾਵਾਰ ’ਚ ਇਕੱਲੇ ਰਾਜਸਥਾਨ ਦਾ ਯੋਗਦਾਨ ਲਗਭਗ 50 ਫੀਸਦੀ ਹੈ। ਉਨ੍ਹਾਂ ਕਿਹਾ, ‘‘ਜੀ. ਐੱਮ. ਸਰ੍ਹੋਂ ਦਾ ਸਭ ਤੋਂ ਵੱਡਾ ਨੁਕਸਾਨ ਖੁਦ ਸਰ੍ਹੋਂ ਨੂੰ ਹੀ ਹੋਵੇਗਾ।’’

ਫਿਲਹਾਲ ਕਿਸਾਨ ਖੇਤੀ ਤੋਂ ਬਾਅਦ ਅਗਲੇ ਸਾਲ ਲਈ ਬਚਾ ਲੈਂਦੇ ਹਨ ਪਰ ਜੀ. ਐੱਮ. ਸਰ੍ਹੋਂ ਤੋਂ ਬਾਅਦ ਅਜਿਹਾ ਕਰਨਾ ਸੰਭਵ ਨਹੀਂ ਹੋਵੇਗਾ ਤੇ ਕਿਸਾਨਾਂ ਨੂੰ ਹਰ ਵਾਰ ਨਵੇਂ ਬੀਜ ਖਰੀਦਣੇ ਪੈਣਗੇ, ਜਿਸ ਨਾਲ ਉਨ੍ਹਾਂ ਦੀ ਲਾਗਤ ਵਧੇਗੀ।” ਮਧੂ-ਮੱਖੀਆਂ ਦੇ ਕ੍ਰਾਸ-ਪਰਾਗਿਤ ਗੁਣਾਂ ਤੇ ਭੋਜਨ ਉਤਪਾਦਨ ਵਧਾਉਣ ’ਚ ਮਧੂਮੱਖੀਆਂ ਦੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ, ਸ਼ਰਮਾ ਨੇ ਕਿਹਾ, ‘‘ਜੀ. ਐੱਮ. ਸਰ੍ਹੋਂ ਨੂੰ ਕੀੜੇ-ਮਕੌੜੇ ਦੂਰ ਕਰਨ ਵਾਲੀ ਕਿਹਾ ਜਾ ਰਿਹਾ ਹੈ ਤਾਂ ਮਧੂਮੱਖੀਆਂ ਵੀ ਇਕ ਕੀਟ ਹੀ ਹਨ, ਜਦੋਂ ਮਧੂ ਮੱਖੀਆਂ ਜੀ. ਐੱਮ. ਸਰ੍ਹੋਂ ਦੇ ਖੇਤਾਂ ’ਚ ਨਹੀਂ ਜਾਣਗੀਆਂ ਤਾਂ ਫਿਰ ਉਹ ਉਸ ਨੂੰ ਫੁੱਲਾਂ ਦਾ ਰਸ (ਅਮ੍ਰਿਤ) ਤੇ ਪਰਾਗਕਣ (ਪੋਲਨ) ਕਿੱਥੋਂ ਲੈਣਗੀਆਂ? ਇਸ ਨਾਲ ਤਾਂ ਮਧੂ ਮੱਖੀਆਂ ਹੀ ਖਤਮ ਹੋ ਜਾਣਗੀਆਂ।’’

 


author

Harinder Kaur

Content Editor

Related News