ਭੂ-ਰਾਜਨੀਤਕ ਅਨਿਸ਼ਚਿਤਤਾ, ਟਰੰਪ 2.0 ਅਤੇ AI ਨਾਲ ਪ੍ਰਭਾਵਿਤ ਹੋਵੇਗਾ ਕੌਮਾਂਤਰੀ ਵਪਾਰ
Monday, Jan 13, 2025 - 12:34 PM (IST)
ਨਵੀਂ ਦਿੱਲੀ (ਭਾਸ਼ਾ) - ਭੂ-ਰਾਜਨੀਤਕ ਦਬਾਅ, ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ’ਚ ਅਮਰੀਕਾ ’ਚ ਨਵੇਂ ਸਿਰੇ ਤੋਂ ਵਪਾਰ ਜੰਗ ਦੀ ਸੰਭਾਵਨਾ, ਸਥਿਰਤਾ-ਆਧਾਰਿਤ ਰੁਕਾਵਟਾਂ ’ਚ ਵਾਧਾ, ਪ੍ਰਮੁੱਖ ਖੇਤਰਾਂ ’ਚ ਚੀਨ ਦੀ ਬਹੁਤ ਜ਼ਿਆਦਾ ਸਮਰੱਥਾ ਅਤੇ ਬਨਾਉਟੀ ਗਿਆਨ (ਏ. ਆਈ.) ’ਚ ਤੇਜ਼ੀ ਨਾਲ ਤਰੱਕੀ ਵਰਗੇ ਕਾਰਕ 2025 ’ਚ ਕੌਮਾਂਤਰੀ ਵਪਾਰ ਨੂੰ ਮਹੱਤਵਪੂਰਨ ਰੂਪ ਨਾਲ ਪ੍ਰਭਾਵਿਤ ਕਰਨਗੇ। ਮਾਹਿਰਾਂ ਨੇ ਇਹ ਗੱਲ ਕਹੀ ਹੈ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਨੂੰ ਮਿਲਣਗੀਆਂ ਇਕੱਠੀਆਂ 42 ਦਿਨਾਂ ਦੀਆਂ ਛੁੱਟੀਆਂ
ਉਨ੍ਹਾਂ ਕਿਹਾ ਕਿ ਭਾਰਤੀ ਬਰਾਮਦਕਾਰਾਂ ਅਤੇ ਦਰਾਮਦਕਾਰਾਂ ਨੂੰ ਇਨ੍ਹਾਂ ਚੁਣੌਤੀਆਂ ਨਾਲ ਨਿੱਬੜਨ ਲਈ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਆਪਣੀ ਏ. ਆਈ. ਰਣਨੀਤੀ ਨੂੰ ਪਹਿਲ ਦੇਣ ਦੀ ਜ਼ਰੂਰਤ ਹੈ ਕਿਉਂਕਿ ਇਹ ਕਾਰੋਬਾਰ ਲਾਜਿਸਟਿਕ ਅਤੇ ਸਪਲਾਈ ਲੜੀ ਪ੍ਰਬੰਧਨ ਨੂੰ ਬਦਲਣ ਅਤੇ ਵਪਾਰ ਦੇ ਰਸਮੀ ਤਰੀਕਿਆਂ ਨੂੰ ਨਵਾਂ ਸਰੂਪ ਦੇਣ ਦੀ ਸਮਰੱਥਾ ਰੱਖਦਾ ਹੈ।
ਇਹ ਵੀ ਪੜ੍ਹੋ : ਰੱਦ ਹੋਣ ਜਾ ਰਿਹੈ 10 ਸਾਲ ਤੋਂ ਪੁਰਾਣਾ Aadhaar Card! ਸਰਕਾਰ ਨੇ ਜਾਰੀ ਕੀਤੀ ਵੱਡੀ ਜਾਣਕਾਰੀ
ਸੰਸਾਧਨਾਂ ਨੂੰ ਵਰਤਣ ਦੀ ਜ਼ਰੂਰਤ : ਕਪੂਰੀਆ
ਵਪਾਰ ਮਾਹਿਰ ਅਤੇ ਹਾਈ-ਟੈੱਕ ਗੇਅਰਸ ਦੇ ਚੇਅਰਮੈਨ ਦੀਪ ਕਪੂਰੀਆ ਨੇ ਕਿਹਾ,“ਏ. ਆਈ. ਤੇਜ਼ੀ ਨਾਲ ਭਵਿੱਖ ਦੇ ਵਪਾਰ ਲਈ ਇਕ ਮਹੱਤਵਪੂਰਨ ਸਾਧਨ ਦੇ ਰੂਪ ’ਚ ਉੱਭਰ ਰਿਹਾ ਹੈ। ਏ. ਆਈ.-ਆਧਾਰਿਤ ਡਿਜੀਟਲ ਬਦਲਾਅ ਨਾ ਸਿਰਫ ਸੇਵਾ ਵਪਾਰ ਨੂੰ ਉਤਸ਼ਾਹ ਦੇਵੇਗਾ, ਸਗੋਂ ਇਹ ਵਾਹਨਾਂ ਤੋਂ ਲੈ ਕੇ ਰੋਬੋਟਿਕਸ ਅਤੇ ਉਸ ਤੋਂ ਵੀ ਅੱਗੇ ਵਪਾਰ ਲਾਇਕ ਏ. ਆਈ.-ਆਧਾਰਿਤ ਵਸਤਾਂ ਦੀ ਪੂਰੀਆਂ ਨਵੀਆਂ ਸ਼੍ਰੇਣੀਆਂ ਵੀ ਬਣਾ ਸਕਦਾ ਹੈ।”
ਕਪੂਰੀਆ ਨੇ ਕਿਹਾ,“ਕੰਪਨੀਆਂ ਲਈ ਜੀ. ਵੀ. ਸੀ. (ਕੌਮਾਂਤਰੀ ਮੁੱਲ ਲੜੀ) ’ਚ ਏਕੀਕ੍ਰਿਤ ਹੋਣ ਲਈ ਸਥਿਰਤਾ ਸੰਕੇਤਕਾਂ ਦੀ ਪਾਲਣਾ ਕਰਨਾ ਵੀ ਮਹੱਤਵਪੂਰਨ ਹੈ ਕਿਉਂਕਿ ਯੂਰਪੀ ਸੰਘ (ਈ. ਯੂ.) ਦੀ ਕਾਰਪੋਰੇਟ ਸਥਿਰਤਾ ਉਚਿਤ ਜਾਂਚ-ਪਰਖ ਸਬੰਧੀ ਨਿਰਦੇਸ਼ਾਂ ਤਹਿਤ ਕਾਨੂੰਨੀ ਰੂਪ ਨਾਲ ਸਪਲਾਈ ਲੜੀ ਨੂੰ ਟਿਕਾਊ ਬਣਾਉਣਾ ਜ਼ਰੂਰੀ ਹੋ ਜਾਂਦਾ ਹੈ।”
ਇਹ ਵੀ ਪੜ੍ਹੋ : ਗੈਰ-ਕਾਨੂੰਨੀ ਜਾਇਦਾਦ 'ਤੇ ਸਰਕਾਰ ਦਾ ਸ਼ਿਕੰਜਾ, ਇੰਟਰਪੋਲ ਨੇ ਜਾਰੀ ਕੀਤਾ ਪਹਿਲਾ ‘ਸਿਲਵਰ’ ਨੋਟਿਸ
ਨਵੀਂ ਟੈਕਨਾਲੋਜੀ ’ਚ ਭਾਰੀ ਨਿਵੇਸ਼ ਕਰਨ ਦੀ ਸਲਾਹ
ਟੈਕਨੋਕ੍ਰਾਫਟ ਇੰਡਸਟਰੀਜ਼ ਦੇ ਸੰਸਥਾਪਕ ਚੇਅਰਮੈਨ ਐੱਸ. ਕੇ. ਸਰਾਫ ਨੇ ਕਿਹਾ ਕਿ ਘਰੇਲੂ ਉਦਯੋਗ ਨੂੰ ਮੁਕਾਬਲੇਬਾਜ਼ ਬਣਨ ਅਤੇ ਮੌਕਿਆਂ ਦਾ ਲਾਭ ਚੁੱਕਣ ਲਈ ਨਵੇਂ ਯੁੱਗ ਦੀਆਂ ਟੈਕਨਾਲੋਜੀਆਂ ’ਚ ਭਾਰੀ ਨਿਵੇਸ਼ ਕਰਨਾ ਹੋਵੇਗਾ। ਉਨ੍ਹਾਂ ਕਿਹਾ,“ਬਰਾਮਦਕਾਰਾਂ ਨੂੰ ਅਮਰੀਕਾ ਨੂੰ ਬਰਾਮਦ ਵਧਾਉਣ ਦੇ ਤਰੀਕੇ ਲੱਭਣੇ ਹੋਣਗੇ ਕਿਉਂਕਿ ਅਮਰੀਕਾ ਦੁਆਰਾ ਚੀਨੀ ਵਸਤਾਂ ’ਤੇ ਉੱਚ ਡਿਊਟੀ ਲਾਉਣ ਨਾਲ ਉਨ੍ਹਾਂ ਲਈ ਵੱਡੀਆਂ ਸੰਭਾਵਨਾਵਾਂ ਖੁੱਲਣਗੀਆਂ।”
ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਟਰੰਪ ਨੇ ਚੀਨ ਵਰਗੇ ਦੇਸ਼ਾਂ ’ਤੇ ਉੱਚ ਡਿਊਟੀ ਲਾਉਣ ਦੀ ਚਿਤਾਵਨੀ ਦਿੱਤੀ ਹੈ।
ਇਹ ਵੀ ਪੜ੍ਹੋ : HDFC ਬੈਂਕ ਦੇ ਖ਼ਾਤਾਧਾਰਕਾਂ ਲਈ ਖ਼ਾਸ ਖ਼ਬਰ, ਬੈਂਕ ਨੇ FD 'ਤੇ ਵਿਆਜ ਦਰਾਂ 'ਚ ਕੀਤਾ ਬਦਲਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8