ਜਲਵਾਯੂ ਬਦਲਾਅ ਨਾਲ ਗੋਲਬਲ ਪੱਧਰ ’ਤੇ ਚਾਹ ਉਦਯੋਗ ਨੂੰ ਖਤਰਾ

03/26/2023 10:13:25 AM

ਕੋਲਕਾਤਾ–ਚਾਹ ਬਾਗ ਮਾਲਕਾਂ ਦੀ ਸੰਸਥਾ ‘ਇੰਡੀਅਨ ਟੀ ਐਸੋਸੀਏਸ਼ਨ’ (ਆਈ. ਟੀ. ਏ.) ਨੇ ਕਿਹਾ ਕਿ ਜਲਵਾਯੂ ਬਦਲਾਅ ਗਲੋਬਲ ਪੱਧਰ ’ਤੇ ਚਾਹ ਉਦਯੋਗ ਲਈ ਖਤਰਾ ਬਣ ਰਿਹਾ ਹੈ, ਜਿਸ ਨਾਲ ਪੈਦਾਵਾਰ ਘੱਟ ਹੋਣ ਦੇ ਨਾਲ ਉਤਪਾਦਨ ਲਾਗਤ ਵੀ ਵਧ ਰਹੀ ਹੈ। ਆਈ. ਟੀ. ਏ. ਦੇ ਇਕ ਬੁਲਾਰੇ ਨੇ ਕਿਹਾ ਕਿ ਜਲਵਾਯੂ ਬਦਲਾਅ ਚਾਹ ਉਦਯੋਗ ਦੇ ਲੰਬੀ ਮਿਆਦ ਦੇ ਲਾਭ ਨੂੰ ਵੀ ਖਤਰੇ ’ਚ ਪਾ ਰਿਹਾ ਹੈ, ਜਿਸ ਨਾਲ ਕੀਟ ਇਨਫੈਕਸ਼ਨ ਵੀ ਵਧ ਰਹੀ ਹੈ ਅਤੇ ਕੀਟਨਾਸ਼ਕ ਰਹਿੰਦ-ਖੂੰਹਦ ਦੀ ਪ੍ਰਬੰਧਨ ਵੀ ਇਕ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ- LPG Subsidy: ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਵੱਡੀ ਰਾਹਤ, ਕੀਤਾ ਇਹ ਐਲਾਨ

ਆਈ. ਟੀ. ਏ. ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਚਾਹ ਦੀ ਖੇਤੀ ਵਾਲੇ ਖੇਤਰਾਂ ’ਚ ਮੀਂਹ ਦੀ ਘਾਟ ਅਤੇ ਤਾਪਮਾਨ ’ਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ-ਨਵੀਂ ਪੈਨਸ਼ਨ ਯੋਜਨਾ 'ਚ ਸੁਧਾਰ ਦੀ ਸਮੀਖਿਆ ਕਰੇਗੀ ਸਰਕਾਰ, ਵਿੱਤ ਮੰਤਰੀ ਨੇ ਕਮੇਟੀ ਬਣਾਉਣ ਦਾ ਕੀਤਾ ਐਲਾਨ
ਆਈ. ਟੀ. ਏ. ਮੁਤਾਬਕ ਟਿਕਾਊ ਖੇਤੀਬਾੜੀ ਤੌਰ-ਤਰੀਕਿਆਂ ਨੂੰ ਅਪਣਾ ਕੇ ਅਤੇ ਕਾਰਬਨ ਫੁਟਪ੍ਰਿੰਟ ’ਚ ਕਮੀ ਦੇ ਮਾਧਿਅਮ ਰਾਹੀਂ ਜਲਵਾਯੂ ਬਦਲਾਅ ਦੇ ਮੁੱਦੇ ਨੂੰ ਸੰਬੋਧਨ ਕਰਨ ਲਈ ਉਦਯੋਗ ਨੂੰ ਮਲਟੀਪਰਪਜ਼ ਰਣਨੀਤੀ ਅਪਣਾਉਣ ਦੀ ਲੋੜ ਹੈ। ਇਸ ਸੰਦਰਭ ’ਚ ਐਸੋਸੀਏਸ਼ਨ ਨੇ ਕਿਹਾ ਕਿ ਸਾਰੇ ਸ਼ੇਅਰਧਾਰਕਾਂ ਨੂੰ ਮਿਲ ਕੇ ਉਦਯੋਗ ਨੂੰ ਕਾਇਮ ਰੱਖਣ ਲਈ ਖੋਜ ਦੇ ਖੇਤਰ ’ਚ ਨਿਵੇਸ਼ ਕਰਦੇ ਹੋਏ ਹੱਲ ਲੈ ਕੇ ਸਾਹਮਣੇ ਆਉਣਾ ਹੋਵੇਗਾ। ਚਾਹ ਬੋਰਡ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ’ਚ ਜਨਵਰੀ 2023 ’ਚ ਚਾਹ ਉਤਪਾਦਨ ਇਕ ਕਰੋੜ 34.3 ਲੱਖ ਕਿਲੋਗ੍ਰਾਮ ਸੀ ਜਦ ਕਿ ਪਿਛਲੇ ਵਿੱਤੀ ਸਾਲ ਦੇ ਇਸੇ ਮਹੀਨੇ ’ਚ ਇਹ ਉਤਪਾਦਨ ਇਕ ਕਰੋੜ 62.2 ਲੱਖ ਕਿਲੋਗ੍ਰਾਮ ਦਾ ਸੀ।

ਇਹ ਵੀ ਪੜ੍ਹੋ- LPG Subsidy: ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਵੱਡੀ ਰਾਹਤ, ਕੀਤਾ ਇਹ ਐਲਾਨ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News