ਘੋਸਨ 14 ਅਪ੍ਰੈਲ ਤੱਕ ਰਹਿਣਗੇ ਹਿਰਾਸਤ ''ਚ
Friday, Apr 05, 2019 - 01:04 PM (IST)

ਟੋਕੀਓ—ਨਿਸਾਨ ਦੇ ਸਾਬਕਾ ਪ੍ਰਮੁੱਖ ਕਾਰਲੋਸ ਘੋਸਨ ਜਾਪਾਨ 'ਚ ਘੱਟੋ-ਘੱਟ 14 ਅਪ੍ਰੈਲ ਤੱਕ ਹਿਰਾਸਤ 'ਚ ਰਹਿਣ ਵਾਲੇ ਹਨ। ਜਾਪਾਨ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਇਹ ਫੈਸਲਾ ਸੁਣਾਇਆ। ਟੋਕੀਓ ਦੀ ਜ਼ਿਲਾ ਅਦਾਲਤ ਨੇ ਇਕ ਬਿਆਨ 'ਚ ਕਿਹਾ ਕਿ ਉਸ ਨੇ ਘੋਸਨ ਨੂੰ 10 ਦਿਨ ਤੱਕ ਹਿਰਾਸਤ 'ਚ ਰੱਖਣ ਦੇ ਇਸਤਗਾਸਾ ਪੱਖ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ। ਅਦਾਲਤ ਨੇ ਕਿਹਾ ਕਿ ਹਿਰਾਸਤ ਦੇ ਸਮੇਂ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਇਸਤਗਾਸਾ ਪੱਖ ਨੇ ਘੋਸਨ ਦੇ ਖਿਲਾਫ ਇਕ ਨਵੇਂ ਮਾਮਲੇ ਦੀ ਸ਼ੁਰੂਆਤ ਕੀਤੀ ਹੈ। ਇਹ ਜਾਪਾਨ 'ਚ ਘੋਸਨ ਦੇ ਖਿਲਾਫ ਚੌਥਾ ਮਾਮਲਾ ਹੈ। ਇਹ ਮਾਮਲਾ ਘੋਸਨ ਵਲੋਂ ਨਿਸਾਨ ਦੀ ਰਾਸ਼ੀ ਓਮਾਨ ਦੇ ਇਕ ਵਿਤਰਕ ਨੂੰ ਦੇਣ ਦੇ ਬਾਰੇ 'ਚ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਰਾਸ਼ੀ ਦੀ ਵਰਤੋਂ ਲਗਜ਼ਰੀ ਕਿਸ਼ਤੀ ਖਰੀਦਣ 'ਚ ਕੀਤੀ ਗਈ ਸੀ ਜਿਸ ਦੀ ਵਰਤੋਂ ਘੋਸਨ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਕੀਤੀ ਜਾਂਦੀ ਸੀ। ਵਿੱਤੀ ਅਨਿਯਮਿਤਤਾਵਾਂ ਨੂੰ ਲੈ ਕੇ ਘੋਸਨ ਦੇ ਖਿਲਾਫ ਜਾਪਾਨ 'ਚ ਪਹਿਲਾਂ ਹੀ ਤਿੰਨ ਮਾਮਲੇ ਚੱਲ ਰਹੇ ਹਨ। ਇਸ ਤੋਂ ਪਹਿਲਾਂ ਘੋਸਨ 100 ਦਿਨ ਤੋਂ ਜ਼ਿਆਦਾ ਜੇਲ 'ਚ ਰਹਿ ਚੁੱਕੇ ਹਨ।