5-ਜੀ ਨੈੱਟਵਰਕ ਲਈ ਹੁਆਵੇਈ ਦੀ ਜ਼ਰੂਰਤ : ਹਾਰਸਟ ਸ਼ੀਹੋਫਰ

01/18/2020 10:29:35 PM

ਬਰਲਿਨ (ਭਾਸ਼ਾ)-ਜਰਮਨੀ ਦੇ ਗ੍ਰਹਿ ਮੰਤਰੀ ਹਾਰਸਟ ਸ਼ੀਹੋਫਰ ਦਾ ਮੰਨਣਾ ਹੈ ਕਿ ਘੱਟ ਤੋਂ ਘੱਟ ਮੌਜੂਦਾ ਸਮੇਂ ’ਚ ਚੀਨ ਦੀ ਕੰਪਨੀ ਹੁਆਵੇਈ ਦੀ ਮਦਦ ਤੋਂ ਬਿਨਾਂ 5-ਜੀ ਮੋਬਾਇਲ ਨੈੱਟਵਰਕ ਤਿਆਰ ਨਹੀਂ ਕੀਤਾ ਜਾ ਸਕਦਾ ਹੈ। ਸ਼ੀਹੋਫਰ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ, ਜਦੋਂ ਅਮਰੀਕਾ ਆਪਣੇ ਸਾਥੀਆਂ ’ਤੇ ਹੁਆਵੇਈ ਨੂੰ 5-ਜੀ ਤਕਨੀਕੀ ’ਚ ਕਿਸੇ ਤਰ੍ਹਾਂ ਦੀ ਹਿੱਸੇਦਾਰੀ ਨਾ ਦੇਣ ਦਾ ਦਬਾਅ ਬਣਾ ਰਿਹਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਹੁਆਵੇਈ ਕੰਪਨੀ ਚੀਨ ਸਰਕਾਰ ਦੀ ਜਾਸੂਸੀ ਕਰਨ ’ਚ ਮਦਦ ਕਰਦੀ ਹੈ।

ਜਰਮਨੀ ਦੇ ਇਕ ਅਖਬਾਰ ਨੇ ਸ਼ੀਹੋਫਰ ਦੇ ਹਵਾਲੇ ਨਾਲ ਕਿਹਾ ਕਿ ਉਹ ਕਿਸੇ ਵੀ ਉਤਪਾਦ ਨੂੰ ਬਾਜ਼ਾਰ ਤੋਂ ਸਿਰਫ਼ ਇਸ ਕਿਆਸ ਦੇ ਆਧਾਰ ’ਤੇ ਬਾਹਰ ਨਹੀਂ ਕਰ ਸਕਦੇ ਹਨ ਕਿ ਇਸ ਤੋਂ ਕੁਝ ਖਤਰਾ ਹੋ ਸਕਦਾ ਹੈ। ਉਨ੍ਹਾਂ ਕਿਹਾ, ‘‘ਜਰਮਨੀ ਨੂੰ ਜਾਸੂਸੀ ਤੋਂ ਸੁਰੱਖਿਅਤ ਰਹਿਣਾ ਚਾਹੀਦਾ ਹੈ ਪਰ ਹੁਆਵੇਈ ਤੋਂ ਬਿਨਾਂ ਫਿਲਹਾਲ ਜਰਮਨੀ ’ਚ 5-ਜੀ ਨੈੱਟਵਰਕ ਵਿਕਸਿਤ ਨਹੀਂ ਕੀਤਾ ਜਾ ਸਕਦਾ ਹੈ। ਹੁਆਵੇਈ ਨੂੰ ਦੂਰ ਰੱਖਣ ਨਾਲ ਇਸ ’ਚ 5 ਤੋਂ 10 ਸਾਲ ਦੀ ਦੇਰੀ ਹੋ ਸਕਦੀ ਹੈ।


Karan Kumar

Content Editor

Related News