ਪੰਜਾਬ ਵਿਚ ਜੀਓ ਦਾ ਦਬਦਬਾ ਬਰਕਰਾਰ, ਮਾਰਚ ''ਚ ਢਾਈ ਲੱਖ ਤੋਂ ਜ਼ਿਆਦਾ ਗਾਹਕ ਜੁੜੇ

05/23/2019 11:14:45 AM

ਚੰਡੀਗੜ੍ਹ — ਪੰਜਾਬ ਵਿਚ ਜੀਓ ਦਾ ਦਬਦਬਾ ਬਰਕਰਾਰ ਹੈ। ਮਾਰਚ ਵਿਚ ਕੰਪਨੀ ਨਾਲ ਢਾਈ ਲੱਖ ਤੋਂ ਜ਼ਿਆਦਾ ਨਵੇਂ ਗਾਹਕ ਜੁੜੇ ਹਨ। ਇਸ ਦੇ ਨਾਲ ਹੀ ਹੋਰ ਸਾਰੀਆਂ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੇ ਆਪਣੇ ਗਾਹਕ ਗਵਾਏ ਹਨ। ਰਿਲਾਂਇੰਸ ਜੀਓ ਨੇ ਪੰਜਾਬ ਵਿਚ ਆਪਣੇ ਸਭ ਤੋਂ ਵੱਡੇ ਸਬਸਕ੍ਰਾਇਬਰ ਬੇਸ ਦੇ ਨਾਲ ਮਾਰਕਿਟ 'ਚ ਆਪਣੀ ਲੀਡਰਸ਼ਿਪ ਬਣਾਈ ਹੋਈ ਹੈ। ਮਾਰਚ ਵਿਚ ਜੀਓ ਦੇ ਪੰਜਾਬ ਵਿਚ 2.5 ਲੱਖ ਗਾਹਕ ਵਧੇ। ਇਸ ਦੇ ਨਾਲ ਹੀ ਏਅਰਟੈੱਲ ਨੇ ਮਾਰਚ ਮਹੀਨੇ ਵਿਚ ਹੀ ਪੰਜਾਬ 'ਚ 2.75 ਲੱਖ ਅਤੇ ਵੋਡਾ ਆਈਡਿਆ ਨੇ 81 ਹਜ਼ਾਰ ਗਾਹਕ ਗਵਾਏ। 

ਟਰਾਈ ਰਿਪੋਰਟ ਚੰਡੀਗੜ੍ਹ ਅਨੁਸਾਰ ਰਿਲਾਂਇੰਸ ਜੀਓ ਨੇ 1.20 ਕਰੋੜ ਗਾਹਕਾਂ ਨਾਲ ਸਭ ਤੋਂ ਵੱਡੇ ਆਧਾਰ ਦੇ ਨਾਲ ਪੰਜਾਬ ਅਤੇ ਚੰਡੀਗੜ੍ਹ ਵਿਚ ਆਪਣਾ ਦਬਦਬਾ ਕਾਇਮ ਰੱਖਿਆ ਹੈ। ਇਸ ਦੇ ਨਾਲ ਜੀਓ ਪੰਜਾਬ ਵਿਚ ਮਾਰਕਿਟ ਲੀਡਰ ਬਣੀ ਹੋਈ ਹੈ। ਮਾਰਚ 2019 ਤੋਂ ਲੈ ਕੇ ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਟੀ(ਟਰਾਈ) ਵਲੋਂ ਜਾਰੀ ਨਵੇਂ ਦੂਰਸੰਚਾਰ ਗਾਹਕ ਅੰਕੜਿਆਂ ਦੇ ਅਨੁਸਾਰ ਰਿਲਾਂਇੰਸ ਜੀਓ ਨੇ ਮਾਰਚ 2019 'ਚ 2.50 ਲੱਖ ਨਵੇਂ ਗਾਹਕ ਬਣਾਏ।

ਪੰਜਾਬ ਵਿਚ ਆਪਣੇ ਸਭ ਤੋਂ ਵੱਡੇ ਅਤੇ ਸਭ ਤੋਂ ਤੇਜ਼ 4ਜੀ ਨੈਟਵਰਕ ਦੇ ਕਾਰਨ ਸੂਬੇ ਦੇ ਨੌਜਵਾਨਾਂ ਵਿਚਕਾਰ ਜ਼ੋਰਦਾਰ ਅਤੇ ਵਿਸਤ੍ਰਿਤ ਸਵਿਕਾਰਤਾ ਦੇ ਕਾਰਨ ਜੀਓ ਨੇ 2.5 ਲੱਖ ਗਾਹਕ ਜੋੜੇ , ਜਦੋਂਕਿ ਏਅਰਟੈੱਲ ਅਤੇ ਵੋਡਾਫੋਨ-ਆਈਡਿਆ ਨੇ ਕ੍ਰਮਵਾਰ 2.75 ਲੱਖ ਗਾਹਕ ਅਤੇ 81,000 ਗਾਹਕ ਗਵਾਏ। ਮਾਰਚ 2019 'ਚ ਸਰਕਾਰੀ ਮਾਲਕੀ ਵਾਲੇ ਬੀ.ਐਸ.ਐਨ.ਐਲ. ਨੂੰ ਪੰਜਾਬ ਸਰਕਲ 'ਚ ਲਗਭਗ 45,000 ਨਵੇਂ ਗਾਹਕ ਪ੍ਰਾਪਤ ਹੋਏ। 

ਪੰਜਾਬ ਸਰਕਲ ਵਿਚ ਚੰਡੀਗੜ੍ਹ ਅਤੇ ਪੰਚਕੂਲਾ ਵੀ ਸ਼ਾਮਲ ਹੈ। ਟਰਾਈ ਦੀ ਰਿਪੋਰਟ ਦੇ ਅਨੁਸਾਰ, ਪੰਜਾਬ ਵਿਚ 31 ਮਾਰਚ 2019 ਤੱਕ 1.20 ਕਰੋੜ ਗਾਹਕਾਂ ਦੇ ਨਾਲ ਰਿਲਾਂਇੰਸ ਜੀਓ ਸਭ ਤੋਂ ਪਸੰਦੀਦਾ ਅਤੇ ਪ੍ਰਮੁੱਖ ਟੈਲੀਕਾਮ ਆਪਰੇਟਰ ਹੈ ਜਿਸ ਦੇ ਬਾਅਦ ਵੋਡਾਆਈਡਿਆ ਦੇ ਨਾਲ 1.09 ਕਰੋੜ ਗਾਹਕ, ਏਅਰਟੈੱਲ ਦੇ 1.01 ਕਰੋੜ ਗਾਹਕ ਅਤੇ ਬੀ.ਐਸ.ਐਨ.ਐਲ 55 ਲੱਖ ਗਾਹਕਾਂ ਨੂੰ ਨਾਲ ਸੇਵਾਵਾਂ ਪ੍ਰਦਾਨ ਕਰ ਰਹੇ ਹਨ।

ਕੰਪਨੀ ਦੇ ਬੁਲਾਰੇ ਨੇ ਕਿਹਾ, 'ਪੰਜਾਬ ਵਿਚ ਜੀਓ ਦੇ ਹੋ ਰਹੇ ਤੇਜ਼ੀ ਨਾਲ ਵਿਸਥਾਰ 'ਚ ਯੋਗਦਾਨ ਦੇਣ ਵਾਲਾ ਇਕ ਪ੍ਰਮੁੱਖ ਕਾਰਨ ਇਸ ਦਾ ਮਜ਼ਬੂਤ ਅਤੇ ਸਭ ਤੋਂ ਵੱਡਾ 4ਜੀ ਨੈੱਟਵਰਕ ਹੈ। ਇਹ ਸੂਬੇ ਵਿਚ ਰਵਾਇਤੀ 2ਜੀ, 3ਜੀ ਜਾਂ 4ਜੀ ਨੈੱਟਵਰਕ ਤੋਂ ਵੀ ਵੱਡਾ ਹੈ ਅਤੇ ਪੰਜਾਬ ਦੇ ਕੁੱਲ ਡਾਟਾ ਟ੍ਰੈਫਿਕ ਦਾ ਦੋ ਤਿਹਾਈ ਤੋਂ ਜ਼ਿਆਦਾ ਦਾ ਇੰਤਜ਼ਾਮ ਕਰਦਾ ਹੈ। 
 


Related News