Geneva Motor Show 2018 :325km/h ਦੀ ਟਾਪ ਸਪੀਡ ਫੜੇਗੀ ਇਹ ਕਾਰ
Saturday, Mar 10, 2018 - 02:05 AM (IST)

ਜਲੰਧਰ : 2018 ਜੇਨੇਵਾ ਮੋਟਰ ਸ਼ੋਅ ਦੇ ਤੀਸਰੇ ਦਿਨ ਹਾਈ ਪ੍ਰਫਾਰਮੈਂਸ ਕਾਰਾਂ ਨੂੰ ਪ੍ਰਦਰਸ਼ਿਤ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਈਵੈਂਟ 'ਚ ਜਿਥੇ ਲੈਂਬੋਰਗਿਨੀ ਨੇ ਆਪਣੀ ਹਾਈ ਪ੍ਰਫਾਰਮੈਂਸ ਹੁਰਾਕੇਨ ਪ੍ਰਫਾਰਮੈਂਟ ਸਪਾਈਡਰ ਨੂੰ ਲਾਂਚ ਕੀਤਾ ਹੈ, ਉਥੇ ਟਾਟਾ ਨੇ ਆਪਣੀ ਇਲੈਕਟ੍ਰਿਕ ਕਾਰ EVision Sedan ਦੇ ਕਾਂਸੈਪਟ ਨੂੰ ਪੇਸ਼ ਕੀਤਾ ਹੈ। ਇਸ ਦੌਰਾਨ ਮੈਕਲੇਰਨ ਨੇ ਫਾਸਟੈਸਟ ਰੇਸਿੰਗ ਤੇ ਇੰਪੋਰਟਿਡ ਲਗਜ਼ਰੀ ਕਾਰ ਤੋਂ ਵੀ ਮਹਿੰਗੀ ਵਾਚ ਨੂੰ ਪ੍ਰਦਰਸ਼ਿਤ ਕੀਤਾ ਹੈ, ਜਿਸ ਦੀ ਕੀਮਤ ਜਾਣ ਕੇ ਲੋਕ ਕਾਫੀ ਹੈਰਾਨ ਹੋ ਰਹੇ ਹਨ।
ਇਤਾਲਵੀ ਲਗਜ਼ਰੀ ਸੁਪਰਕਾਰ ਤੇ ਸਪੋਰਟਸ ਕਾਰ ਨਿਰਮਾਤਾ ਕੰਪਨੀ ਲੈਂਬੋਰਗਿਨੀ (Lamborghini) ਨੇ ਜੇਨੇਵਾ ਮੋਟਰ ਸ਼ੋਅ 'ਚ ਆਪਣੀ ਹਾਈ ਪ੍ਰਫਾਰਮੈਂਸ ਸੁਪਰਕਾਰ ਹੁਰਾਕੇਨ ਪ੍ਰਫਾਮੈਂਟ ਸਪਾਈਡਰ ਨੂੰ ਲਾਂਚ ਕੀਤਾ ਹੈ। ਇਸ ਕਾਰ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਨੂੰ ਵੱਧ ਤੋਂ ਵੱਧ 325 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ 'ਤੇ ਚਲਾਇਆ ਜਾ ਸਕਦਾ ਹੈ। ਇਸ ਵਿਚ ਪਾਵਰਫੁੱਲ ਇੰਜਣ ਲੱਗਾ ਹੈ ਜੋ 3.1 ਸੈਕੰਡ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜਨ 'ਚ ਮਦਦ ਕਰਦਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਸੁਪਰਕਾਰ 0 ਤੋਂ 200 ਦੀ ਸਪੀਡ 'ਤੇ 9.3 ਸੈਕੰਡ 'ਚ ਪਹੁੰਚ ਜਾਂਦੀ ਹੈ ਅਤੇ ਬਰੇਕ ਲਾਉਣ 'ਤੇ 100 ਤੋਂ 0 'ਤੇ ਸਿਰਫ 31.5 ਮੀਟਰ ਸੜਕ 'ਚ ਰੁਕ ਜਾਂਦੀ ਹੈ।
ਪਾਵਰਫੁਲ V10 ਇੰਜਣ
ਇਸ ਵਿਚ 5.2 ਲਿਟਰ V10 ਇੰਜਣ ਲੱਗਾ ਹੈ ਜੋ 8,000 rpm 'ਤੇ 640 ਹਾਰਸ ਪਾਵਰ (470 kW) ਦੀ ਪਾਵਰ ਤੇ 600Nm ਦਾ ਪੀਰ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 7 ਸਪੀਡ ਡਿਊਲ ਕਲਚ ਟਰਾਂਸਮਿਸ਼ਨ ਦੇ ਨਾਲ ਜੋੜਿਆ ਗਿਆ ਹੈ।
ਚੱਲਦੀ ਗੱਡੀ 'ਚ ਖੋਲ੍ਹ ਸਕਦੇ ਹੋ ਛੱਤ
ਇਸ ਸੁਪਰਕਾਰ ਦੀ ਰੂਫ ਮਤਲਬ ਛੱਤ ਨੂੰ 48 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ 'ਤੇ ਵੀ ਸਿਰਫ 17 ਸੈਕੰਡ 'ਚ ਖੋਲ੍ਹਿਆ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ 309,000 ਡਾਲਰ (ਲਗਭਗ 2 ਕਰੋੜ 1 ਲੱਖ ਰੁਪਏ) 'ਚ 2018 ਦੇ ਅਖੀਰ ਤਕ ਮੁਹੱਈਆ ਕੀਤਾ ਜਾਵੇਗਾ।