ਜੀ. ਸੀ. ਐੱਫ. ਰੂਫਟਾਪ ਸੋਲਰ ਪਾਵਰ ਲਈ ਦੇਵੇਗਾ 10 ਕਰੋੜ ਡਾਲਰ ਦਾ ਕਰਜ਼ਾ

Friday, Mar 02, 2018 - 09:50 AM (IST)

ਜੀ. ਸੀ. ਐੱਫ. ਰੂਫਟਾਪ ਸੋਲਰ ਪਾਵਰ ਲਈ ਦੇਵੇਗਾ 10 ਕਰੋੜ ਡਾਲਰ ਦਾ ਕਰਜ਼ਾ

ਨਵੀਂ ਦਿੱਲੀ—ਗ੍ਰੀਨ ਕਲਾਈਮੇਟ ਫੰਡ (ਜੀ. ਸੀ. ਐੱਫ.) ਭਾਰਤ 'ਚ ਵਪਾਰ, ਉਦਯੋਗਿਕ ਅਤੇ ਰਿਹਾਇਸ਼ੀ ਖੇਤਰਾਂ 'ਚ ਰੂਫਟਾਪ ਸੋਲਰ ਯੋਜਨਾ ਲਈ 10 ਕਰੋੜ ਡਾਲਰ ਦਾ ਕਰਜ਼ਾ ਦੇਵੇਗਾ। ਨਾਬਾਰਡ ਨੇ ਅੱਜ ਇਥੇ ਜਾਰੀ ਬਿਆਨ 'ਚ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਜੀ. ਸੀ. ਐੱਫ. ਦੀ ਦੱਖਣ ਕੋਰੀਆ ਦੇ ਸੋਂਗਡੋ 'ਚ ਆਯੋਜਿਤ 19ਵੀਂ ਬੋਰਡ ਬੈਠਕ 'ਚ ਉਸ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜੀ. ਸੀ. ਐੱਫ. ਵੱਲੋਂ ਭਾਰਤ ਲਈ ਮਨਜ਼ੂਰੀ ਇਹ ਪਹਿਲਾ ਨਿੱਜੀ ਖੇਤਰ ਪ੍ਰਸਤਾਵ ਹੈ ਅਤੇ ਟਾਟਾ ਕਲੀਨਟੈੱਕ ਕੈਪੀਟਲ ਲਿਮਟਿਡ (ਟੀ. ਸੀ. ਸੀ. ਐੱਲ.) ਇਸ ਨੂੰ ਲਾਗੂ ਕਰੇਗੀ।
ਨਾਬਾਰਡ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ 250 ਮੈਗਾਵਾਟ ਬਿਜਲੀ ਉਤਪਾਦਨ ਸਮਰੱਥਾ ਸਥਾਪਤ ਕਰਨਾ ਹੈ ਤੇ ਇਸ ਲਈ 25 ਕਰੋੜ ਡਾਲਰ ਦੀ ਲੋੜ ਹੈ ਤਾਂ ਕਿ ਰੂਫਟਾਪ ਪੀ. ਵੀ. ਸਿਸਟਮ ਲਾਉਣ ਲਈ ਰਿਆਇਤੀ ਕਰਜ਼ਾ ਉਪਲੱਬਧ ਕਰਵਾਇਆ ਜਾ ਸਕੇ। ਇਹ ਪ੍ਰੋਗਰਾਮ 2022 ਤਕ ਰੂਫਟਾਪ ਸੋਲਰ ਊਰਜਾ ਤੋਂ 40 ਗੀਗਾਵਾਟ ਬਿਜਲੀ ਉਤਪਾਦਨ ਦੇ ਭਾਰਤ ਸਰਕਾਰ ਦੇ ਉਤਸ਼ਾਹੀ ਟੀਚੇ ਨੂੰ ਪੂਰਾ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਏਗਾ।


Related News