ਗੇਲ ਨੇ ਅਮਰੀਕਾ ਤੋਂ ਗੈਸ ਸਪਲਾਈ ਸਮੇਂ ਤੋਂ ਪਹਿਲਾਂ ਪ੍ਰਾਪਤ ਕੀਤੀ, ਨਵੇਂ ਸੌਦਿਆਂ ’ਤੇ ਨਜ਼ਰ

02/10/2022 7:32:48 PM

ਨਵੀਂ ਦਿੱਲੀ (ਭਾਸ਼ਾ) – ਜਨਤਕ ਖੇਤਰ ਦੀ ਗੇਲ (ਇੰਡੀਆ) ਲਿਮ. ਦੇ ਚੇਅਰਮੈਨ ਮਨੋਜ ਜੈਨ ਨੇ ਕਿਹਾ ਕਿ ਕੰਪਨੀ ਨੇ ਅਮਰੀਕਾ ਤੋਂ ਗੈਸ ਦੀ ਸਪਲਾਈ ਸਮੇਂ ਤੋਂ ਪਹਿਲਾਂ ਪ੍ਰਾਪਤ ਕੀਤੀ ਹੈ। ਨਾਲ ਹੀ ਕੰਪਨੀ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਸਤੀ ਊਰਜਾ ਹਾਸਲ ਕਰਨ ਦੇ ਯਤਨ ਤਹਿਤ ਅਗਲੇ ਸਾਲ ਹੋਰ ਐੱਲ. ਐੱਨ. ਜੀ. ਦੇ ਕਾਂਟ੍ਰੈਕਟਸ ’ਤੇ ਵਿਚਾਰ ਕਰ ਰਹੀ ਹੈ। ਦੇਸ਼ ਦੀ ਪ੍ਰਮੁੱਖ ਗੈਸ ਟਰਾਂਸਪੋਰਟੇਸ਼ਨ ਅਤੇ ਮਾਰਕੀਟਿੰਗ ਕੰਪਨੀ ਦਾ ਅਮਰੀਕਾ ਤੋਂ ਲੈ ਕੇ ਆਸਟ੍ਰੇਲੀਆ ਅਤੇ ਰੂਸ ਨਾਲ ਲੰਮੀ ਮਿਆਦ ਦੀ ਤਰਲ ਕੁਦਰਤੀ ਗੈਸ (ਐੱਲ. ਐੱਨ. ਜੀ.) ਦੀ ਸਪਲਾਈ ਲਈ ਲੰਮੇ ਸਮੇਂ ਦੇ ਸਮਝੌਤੇ ਹਨ।

ਜੈਨ ਨੇ ਕਿਹਾ ਕਿ ਅਸੀਂ ਤੀਜੀ ਤਿਮਾਹੀ (ਅਕਤੂਬਰ-ਦਸੰਬਰ 2021) ਵਿਚ ਅਗਲੇ ਸਾਲ ਹੋਣ ਵਾਲੀ ਸਪਲਾਈ ’ਚੋਂ ਐੱਲ. ਐੱਨ. ਜੀ. ਦੇ ਇਕ-ਦੋ ਕਾਰਗੋ (ਐੱਲ. ਐੱਨ. ਜੀ. ਨਾਲ ਲੱਦਿਆ ਜਹਾਜ਼) ਨੂੰ ਪਹਿਲਾਂ ਪ੍ਰਾਪਤ ਕੀਤਾ ਹੈ। ਅਸੀਂ ਮੌਜੂਦਾ ਤਿਮਾਹੀ ’ਚ ਵੀ ਇਹੀ ਕੀਤਾ ਹੈ। ਇਸ ਦਾ ਕਾਰਨ ਇਹ ਹੈ ਕਿ ਅਮਰੀਕੀ ਐੱਲ. ਐੱਨ. ਜੀ. ਦੀ ਲਾਗਤ ਮੌਜੂਦਾ ਬਾਜ਼ਾਰ ’ਚ ਮੁਹੱਈਆ ਗੈਸ ਦੀ ਕੀਮਤ ਦਾ ਇਕ-ਤਿਹਾਈ ਹੈ। ਗੇਲ ਦਾ ਅਮਰੀਕੀ ਸਪਲਾਈਕਰਤਾਵਾਂ ਨਾਲ 58 ਲੱਖ ਸਾਲਾਨਾ ਐੱਲ. ਐੱਨ. ਜੀ. ਦਾ ਕਾਂਟ੍ਰੈਕਟ ਹੈ।


Harinder Kaur

Content Editor

Related News