ਤਿਉਹਾਰੀ ਸੀਜ਼ਨ ''ਚ 10,000 ਕਰੋੜ ਦੀ ਸ਼ਾਪਿੰਗ ਕਰਨਗੇ  ਗੌਤਮ ਅਡਾਨੀ! ਜਾਣੋ ਕਿਸ ਕੰਪਨੀ ''ਤੇ ਲਗਾਓਗੇ ਸੱਟਾ

Monday, Oct 07, 2024 - 05:08 PM (IST)

ਮੁੰਬਈ - ਭਾਰਤ ਅਤੇ ਏਸ਼ੀਆ ਦੇ ਦੂਜੇ ਸਭ ਤੋਂ ਵੱਡੇ ਅਮੀਰ ਵਿਅਕਤੀ ਗੌਤਮ ਅਡਾਨੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਸੀਮੈਂਟ ਸੈਕਟਰ ਵਿੱਚ ਵੱਡੀ ਖਰੀਦਦਾਰੀ ਕਰਨ ਦੀ ਤਿਆਰੀ ਕਰ ਰਹੇ ਹਨ। ਸੂਤਰਾਂ ਮੁਤਾਬਕ ਅਡਾਨੀ ਗਰੁੱਪ ਨੇ ਭਾਰਤ 'ਚ ਜਰਮਨ ਕੰਪਨੀ ਹਾਈਡਲਬਰਗ ਮਟੀਰੀਅਲਜ਼(Heidelberg Materials)  ਦੇ ਸੀਮਿੰਟ ਕਾਰੋਬਾਰ ਨੂੰ ਖਰੀਦਣ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਇਸ ਖਰੀਦ ਦੀ ਅਗਵਾਈ ਸਮੂਹ ਕੰਪਨੀ ਅੰਬੂਜਾ ਸੀਮੈਂਟ ਵੱਲੋਂ ਕੀਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਇਹ ਸੌਦਾ 1.2 ਬਿਲੀਅਨ ਡਾਲਰ (10,000 ਕਰੋੜ ਰੁਪਏ) ਵਿੱਚ ਹੋ ਸਕਦਾ ਹੈ। ਜੇਕਰ ਇਹ ਸੌਦਾ ਸਫਲ ਹੁੰਦਾ ਹੈ, ਤਾਂ ਇਹ ਉਦਯੋਗ ਵਿੱਚ ਚੱਲ ਰਹੀ ਕੰਸੋਲੀਡੇਸ਼ਨ ਦੀ ਦੌੜ ਨੂੰ ਤੇਜ਼ ਕਰੇਗਾ। ਦੇਸ਼ ਦੀ ਚੋਟੀ ਦੀ ਸੀਮੈਂਟ ਕੰਪਨੀ ਅਲਟਰਾਟੈੱਕ ਵੀ ਆਪਣੀ ਸਥਿਤੀ ਬਰਕਰਾਰ ਰੱਖਣ ਲਈ ਕੰਪਨੀਆਂ ਨੂੰ ਹਾਸਲ ਕਰ ਰਹੀ ਹੈ।

ਇਹ ਵੀ ਪੜ੍ਹੋ :     E-Scooter ਦੀਆਂ ਕੀਮਤਾਂ 'ਚ ਵੱਡੀ ਕਟੌਤੀ, ਇੰਝ 50 ਹਜ਼ਾਰ ਰੁਪਏ ਤੋਂ ਵੀ ਮਿਲੇਗਾ ਸਸਤਾ

ਅਡਾਨੀ ਗਰੁੱਪ ਇਸ ਸਮੇਂ ਦੇਸ਼ ਦੀ ਦੂਜੀ ਸਭ ਤੋਂ ਵੱਡੀ ਸੀਮਿੰਟ ਨਿਰਮਾਣ ਕੰਪਨੀ ਹੈ। ਇਸਨੇ ਸਾਲ 2022 ਵਿੱਚ ਹੋਲਸਿਮ ਦੇ ਭਾਰਤੀ ਕਾਰੋਬਾਰ ਨੂੰ ਖਰੀਦ ਕੇ ਸੀਮਿੰਟ ਉਦਯੋਗ ਵਿੱਚ ਪ੍ਰਵੇਸ਼ ਕੀਤਾ।

ਸੂਤਰਾਂ ਮੁਤਾਬਕ ਅਡਾਨੀ ਗਰੁੱਪ ਵੀ ਹੋਲਸਿਮ ਦੀ ਤਰ੍ਹਾਂ ਚਾਹੁੰਦਾ ਹੈ ਕਿ ਹਾਈਡਲਬਰਗ ਨਾਲ ਸੌਦਾ ਤੇਜ਼ੀ ਨਾਲ ਅੱਗੇ ਵਧੇ। ਅੰਬੂਜਾ ਸੀਮੈਂਟਸ ਕੋਲ 30 ਜੂਨ, 2024 ਤੱਕ 18,299 ਕਰੋੜ ਰੁਪਏ ਦੀ ਨਕਦੀ ਸੀ। ਹਾਲਾਂਕਿ, ਇੱਕ ਸੂਤਰ ਨੇ ਕਿਹਾ ਕਿ ਜੇਕਰ ਹੋਰ ਦਾਅਵੇਦਾਰ ਵੀ ਅੱਗੇ ਆਉਂਦੇ ਹਨ ਤਾਂ ਅਡਾਨੀ ਸਮੂਹ ਇਸ ਤੋਂ ਬਾਹਰ ਹੋ ਸਕਦਾ ਹੈ। ਜਰਮਨ ਕੰਪਨੀ ਭਾਰਤ ਵਿੱਚ ਸੂਚੀਬੱਧ ਹਾਈਡਲਬਰਗ ਸੀਮੈਂਟ ਇੰਡੀਆ ਅਤੇ ਗੈਰ-ਸੂਚੀਬੱਧ ਜ਼ੁਆਰੀ ਸੀਮੈਂਟ ਰਾਹੀਂ ਕੰਮ ਕਰਦੀ ਹੈ।

ਇਹ ਵੀ ਪੜ੍ਹੋ :     ਹੋ ਜਾਓ ਸਾਵਧਾਨ! 10 ਰੁਪਏ ਦਾ ਸਿੱਕਾ ਭੇਜ ਸਕਦੈ ਜੇਲ੍ਹ

ਭਾਰਤ ਵਿੱਚ ਹਾਈਡਲਬਰਗ ਕਾਰੋਬਾਰ

ਹਾਈਡਲਬਰਗ ਸੀਮੈਂਟ ਇੰਡੀਆ ਦੀ ਮਾਰਕੀਟ ਕੈਪ 4,957 ਕਰੋੜ ਰੁਪਏ ਹੈ ਅਤੇ ਮੂਲ ਕੰਪਨੀ ਦੀ ਇਸ ਵਿੱਚ 69.39% ਹਿੱਸੇਦਾਰੀ ਹੈ। ਹਾਈਡਲਬਰਗ ਦੁਨੀਆ ਦੇ ਸਭ ਤੋਂ ਵੱਡੇ ਸੀਮੈਂਟ ਉਤਪਾਦਕਾਂ ਵਿੱਚੋਂ ਇੱਕ ਹੈ ਅਤੇ 50 ਦੇਸ਼ਾਂ ਵਿੱਚ ਮੌਜੂਦ ਹੈ। ਸੂਤਰਾਂ ਨੇ ਦੱਸਿਆ ਕਿ ਅਡਾਨੀ ਸਮੂਹ ਨਾਲ ਗੱਲਬਾਤ ਦੀ ਅਗਵਾਈ ਹਾਈਡਲਬਰਗ ਹੈੱਡਕੁਆਰਟਰ ਦੇ ਇਕ ਸੀਨੀਅਰ ਅਧਿਕਾਰੀ ਕਰ ਰਹੇ ਹਨ। ਹਾਲਾਂਕਿ, ਉਤਪਾਦਨ ਸਮਰੱਥਾ ਦੇ ਸਬੰਧ ਵਿੱਚ ਅੰਤਰ ਹੋ ਸਕਦੇ ਹਨ। ਹਾਈਡਲਬਰਗ ਦਾਅਵਾ ਕਰਦਾ ਹੈ ਕਿ ਇਸਦੀ ਸਮਰੱਥਾ ਲਗਭਗ 14 ਮਿਲੀਅਨ ਟਨ ਹੈ ਪਰ ਇਹ ਘੱਟ ਹੋ ਸਕਦੀ ਹੈ। ਇਸ ਨਾਲ ਮੁਲਾਂਕਣ 'ਤੇ ਅਸਰ ਪੈ ਸਕਦਾ ਹੈ।

ਹਾਈਡਲਬਰਗ 2006 ਵਿੱਚ ਮੈਸੂਰ ਸੀਮੈਂਟ, ਕੋਚੀਨ ਸੀਮੈਂਟ ਅਤੇ ਇੰਡੋਰਾਮਾ ਸੀਮੈਂਟ ਦੇ ਸਾਂਝੇ ਉੱਦਮਾਂ ਦੀ ਪ੍ਰਾਪਤੀ ਨਾਲ ਭਾਰਤ ਵਿੱਚ ਦਾਖਲ ਹੋਇਆ ਸੀ। ਕੰਪਨੀ ਦਾ ਦਾਅਵਾ ਹੈ ਕਿ 2016 ਵਿੱਚ Italcementi ਦੀ ਪ੍ਰਾਪਤੀ ਤੋਂ ਬਾਅਦ, ਭਾਰਤ ਵਿੱਚ ਇਸਦੀ ਉਤਪਾਦਨ ਸਮਰੱਥਾ 14 ਮਿਲੀਅਨ ਟਨ ਤੱਕ ਪਹੁੰਚ ਗਈ। ਹਾਈਡਲਬਰਗ ਅਤੇ ਅਡਾਨੀ ਗਰੁੱਪ ਨੇ ਇਸ ਸਬੰਧ ਵਿਚ ਸਵਾਲਾਂ ਦਾ ਜਵਾਬ ਨਹੀਂ ਦਿੱਤਾ।

ਇਹ ਵੀ ਪੜ੍ਹੋ :    ਅਭਿਸ਼ੇਕ ਬੱਚਨ ਨੂੰ SBI ਹਰ ਮਹੀਨੇ ਦੇ ਰਿਹੈ 18 ਲੱਖ ਰੁਪਏ! ਇਹ ਵਜ੍ਹਾ ਆਈ ਸਾਹਮਣੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


Harinder Kaur

Content Editor

Related News