ਸ਼ੇਅਰ 'ਚ 1000 ਫੀਸਦੀ ਦੇ ਉਛਾਲ ਨਾਲ ਗੌਤਮ ਅਡਾਨੀ ਬਣੇ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ

Wednesday, Sep 07, 2022 - 11:31 AM (IST)

ਨਵੀਂ ਦਿੱਲੀ- ਭਾਰਤੀ ਕਾਰੋਬਾਰੀ ਗੌਤਮ ਅਡਾਨੀ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਸਭ ਤੋਂ ਪਹਿਲਾਂ ਉਹ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ। ਉਸ ਤੋਂ ਬਾਅਦ ਉਨ੍ਹਾਂ ਦੀ ਕੁੱਲ ਸੰਪਤੀ ਵਾਰੇਨ ਬੁਫੇਟ ਅਤੇ ਬਿਲ ਗੇਟਸ ਤੋਂ ਅੱਗੇ ਨਿਕਲ ਗਈ। ਹੁਣ ਉਹ ਜੇਫ ਬੇਜੋਸ ਅਤੇ ਐਲਨ ਮਸਕ ਦੇ ਪੱਧਰ ਵੱਲ ਵਧ ਰਹੇ ਹਨ ਜੋ ਧਨ ਸੰਪਦਾ ਦੇ ਮਾਮਲੇ 'ਚ ਉਸ ਤੋਂ ਅੱਗੇ ਹਨ। ਬਲੂਮਬਰਗ ਦੀ ਰਿਪੋਰਟ ਅਨੁਸਾਰ ਅਡਾਨੀ ਦੀ ਇਹ ਛਲਾਂਗ ਕਿਸੇ ਉਪਲੱਬਧੀ ਤੋਂ ਘੱਟ ਨਹੀਂ ਹੈ। ਬਲੂਮਬਰਗ ਬਿਲੀਅਨੇਅਰਸ ਇੰਡੈਕਸ ਦੇ ਅਨੁਸਾਰ ਕਰੀਬ ਇਕ ਸਾਲ ਦੇ ਅੰਤਰਾਲ 'ਚ ਉਨ੍ਹਾਂ ਦੀ ਕੁੱਲ ਸੰਪਤੀ ਦੁੱਗਣੀ ਹੋ ਕੇ  $64.8 ਬਿਲੀਅਨ ਡਾਲਰ ਤੋਂ ਵਧ ਕੇ $141.4  ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ। ਉਹ ਹੁਣ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਹੋ ਗਏ ਹਨ। 
ਗੌਤਮ ਦੀ ਅਡਾਨੀ ਗ੍ਰੀਨ ਲਿਮਟਿਡ ਅਤੇ ਅਡਾਨੀ ਟੋਟਲ ਗੈਸ ਲਿਮਟਿਡ ਹੈਰਾਨੀਜਨਕ ਰੂਪ ਨਾਲ 750 ਗੁਣਾ ਤੋਂ ਜ਼ਿਆਦਾ ਦੇ ਲਾਭ 'ਤੇ ਕਾਰੋਬਾਰ ਕਰ ਰਹੇ ਹਨ ਜਦਕਿ ਅਡਾਨੀ ਇੰਟਰਪ੍ਰਾਈਜੇਸ ਲਿਮਟਿਡ ਅਤੇ ਅਡਾਨੀ ਟਰਾਂਸਮਿਸ਼ਨ ਲਿਮਟਿਡ ਦਾ ਮੁੱਲਾਂਕਣ 450 ਗੁਣਾ 'ਚ ਹੈ। ਤੁਲਨਾਤਮਕ ਤੌਰ 'ਤੇ ਮਸਕ ਦੇ ਟੈਸਟ ਇੰਕ ਦਾ ਪ੍ਰਾਈਸ ਟੂ ਅਰਨਿੰਗ ਰੇਸ਼ੋ ਕਰੀਬ 100 ਗੁਣਾ ਹੈ ਜਦਕਿ ਅਡਾਨੀ ਦੇ ਹੀ ਦੇਸ਼ ਭਾਰਤ ਦੇ ਅਰਬਪਤੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ 28 ਗੁਣਾ 'ਤੇ ਕਾਰੋਬਾਰ ਕਰਦੀ ਹੈ। 60 ਸਾਲ ਦੇ ਅਡਾਨੀ ਨੇ ਆਪਣੇ ਗਰੁੱਪ ਦਾ ਧਿਆਨ ਉਸ ਦਿਸ਼ਾ 'ਚ 'ਸ਼ਿਫਟ' ਕੀਤਾ ਹੈ ਜਿਸ 'ਚ ਪੀ.ਐੱਮ.ਨਰਿੰਦਰ ਮੋਦੀ, ਭਾਰਤ ਦੇ ਲੰਬੀ ਮਿਆਦ ਦੀ ਆਰਥਿਕ ਟੀਚਿਆਂ ਨੂੰ ਪੂਰਾ ਕਰਨ ਦੇ ਲਿਹਾਜ਼ ਨਾਲ ਮਹੱਤਵਪੂਰਨ ਮੰਨਦੇ ਹਨ। ਅਡਾਨੀ ਗਰੁੱਪ ਦੇ ਇਕ ਪ੍ਰਤੀਨਿਧੀ ਨੇ ਇਸ ਬਾਰੇ 'ਚ ਕੋਈ ਵੀ ਕੁਮੈਂਟ ਕਰਨ ਤੋਂ ਮਨ੍ਹਾ ਕਰ ਦਿੱਤਾ। 
ਕਾਲਜ ਡਰਾਪਆਊਟ ਅਡਾਨੀ, ਜਿਨ੍ਹਾਂ ਨੇ ਇਕ ਸਮੇਂ ਫਿਰੌਤੀ ਲਈ ਬੰਧਨ ਬਣਾ ਕੇ ਰੱਖਿਆ ਗਿਆ ਸੀ ਅਤੇ ਸ਼ਿਫਟ ਕਰਨ ਤੋਂ ਪਹਿਲਾਂ, ਸਾਲ 1980 ਦੀ ਸ਼ੁਰੂਆਤ 'ਚ ਮੁੰਬਈ ਦੀ ਡਾਇਮੰਡ ਇੰਡਸਟਰੀ 'ਚ ਆਪਣੀ ਕਿਸਮਤ ਅਜ਼ਮਾਈ। ਉਨ੍ਹਾਂ ਨੇ ਏਅਰਪੋਰਟਾਂ ਤੋਂ ਲੈ ਕੇ ਡਾਟਾ ਸੈਂਟਰ, ਮੀਡੀਆ ਅਤੇ ਸੀਮੈਂਟ ਤੱਕ ਹਰ ਚੀਜ਼ 'ਚ ਵਪਾਰਕ ਸਾਮਰਾਜ ਦਾ ਨਿਰਮਾਣ ਕੀਤਾ। ਪਿਛਲੇ ਸਾਲ, ਦੁਨੀਆ ਦਾ ਸਭ ਤੋਂ ਵੱਡੀ ਨਵੀਨੀਕਰਨ ਊਰਜਾ ਉਤਪਾਦਕ ਬਣਨ ਲਈ ਉਨ੍ਹਾਂ ਨੇ ਗ੍ਰੀਨ ਐਨਰਜੀ 'ਚ 70 ਬਿਲੀਅਨ ਡਾਲਰ ਦੇ ਨਿਵੇਸ਼ ਦਾ ਸੰਕਲਪ ਜਤਾਇਆ ਸੀ। ਅਧਿਕਾਰਿਕ ਸੂਤਰਾਂ ਮੁਤਾਬਕ ਕੇਂਦਰ ਸਰਕਾਰ ਨੇ ਪਿਛਲੇ ਮਹੀਨੇ, ਗੌਤਮ ਅਡਾਨੀ ਨੂੰ ਸੀ.ਆਰ.ਪੀ. ਕਮਾਂਡੋ ਦੇ ਘੇਰੇ ਵਾਲੀ 'ਜੈੱਡ' ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News