ਗੌਤਮ ਅਡਾਨੀ ਲਈ ਘਾਟੇ ਦਾ ਸੌਦਾ ਬਣਿਆ ਏਵੀਏਸ਼ਨ ਸੈਕਟਰ ’ਚ ਕਦਮ ਰੱਖਣਾ, ਕਰੋੜਾਂ ਦਾ ਨੁਕਸਾਨ ਹੋਇਆ

Monday, Jul 26, 2021 - 10:31 AM (IST)

ਨਵੀਂ ਦਿੱਲੀ (ਇੰਟ.) – ਦੇਸ਼ ਦੇ ਵੱਡੇ ਕਾਰੋਬਾਰੀ ਅਤੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਲਈ ਕਾਰੋਬਾਰੀ ਮੋਰਚੇ ’ਤੇ ਬੁਰੀ ਖਬਰ ਆਈ ਹੈ। ਅਡਾਨੀ ਗਰੁੱਪ ਨੇ 2019 ’ਚ ਅਡਾਨੀ ਏਅਰਪੋਰਟ ਹੋਲਡਿੰਗਸ ਲਿਮਟਿਡ ਰਾਹੀਂ ਏਵੀਏਸ਼ਨ ਸੈਕਟਰ ’ਚ ਕਦਮ ਰੱਖਿਆ ਸੀ, ਜੋ ਉਸ ਲਈ ਘਾਟੇ ਦਾ ਸੌਦਾ ਰਿਹਾ। ਇਸ ਕਾਰੋਬਾਰ ਨਾਲ ਗੌਤਮ ਅਡਾਨੀ ਨੂੰ ਪਿਛਲੇ ਸਾਲ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ।

ਅਸਲ ’ਚ ਏਵੀਏਸ਼ਨ ਸੈਕਟਰ ’ਤੇ ਕੋਰੋਨਾ ਦਾ ਬਹੁਤ ਮਾੜਾ ਅਸਰ ਪਿਆ ਹੈ। ਇਸ ਦੇ ਚੱਲਦਿਆਂ ਮਾਲੀ ਸਾਲ 2020-21 ’ਚ ਪੂਰੇ ਦੇਸ਼ ਦੇ 136 ਹਵਾਈ ਅੱਡਿਆਂ ਨੂੰ 2883 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਨ੍ਹਾਂ ’ਚ ਮੁੰਬਈ ਤੇ ਦਿੱਲੀ ਏਅਰਪੋਰਟ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਜਦਕਿ ਮਾਲੀ ਸਾਲ 2019-20 ਦੌਰਾਨ ਇਨ੍ਹਾਂ ਹਵਾਈ ਅੱਡਿਆਂ ਨੂੰ 80.18 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਪਿਛਲੇ ਸਾਲ ਦਿੱਲੀ ਤੇ ਮੁੰਬਈ ਹਵਾਈ ਅੱਡਿਆਂ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ ਹੈ। ਇਸ ’ਚ ਮੁੰਬਈ ਏਅਰਪੋਰਟ ’ਚ ਅਡਾਨੀ ਏਅਰਪੋਰਟ ਹੋਲਡਿੰਗਸ ਦੀ ਵੱਡੀ ਹਿੱਸੇਦਾਰੀ ਹੈ।

ਇਹ ਵੀ ਪੜ੍ਹੋ: ਕੋਰੋਨਾ ਮਰੀਜ਼ਾਂ ਲਈ ਵੱਡੀ ਰਾਹਤ : 620 ਜ਼ਰੂਰੀ ਮੈਡੀਕਲ ਉਪਕਰਣਾਂ ਦੀਆਂ ਕੀਮਤਾਂ ਘਟੀਆਂ

ਮੁੰਬਈ ਏਅਰਪੋਰਟਸ ਨੂੰ 384.81 ਕਰੋੜ ਰੁਪਏ ਦਾ ਨੁਕਸਾਨ

ਮਾਲੀ ਸਾਲ 2020-21 ’ਚ ਸਭ ਤੋਂ ਵੱਧ ਨੁਕਸਾਨ ਝੱਲਣ ਵਾਲਿਆਂ ’ਚ ਟਾਪ-5 ’ਚ ਮੁੰਬਈ, ਦਿੱਲੀ, ਚੇਨਈ, ਤ੍ਰਿਵੇਂਦਰਮ ਅਤੇ ਅਹਿਮਦਾਬਾਦ ਦੇ ਹਵਾਈ ਅੱਡੇ ਸ਼ਾਮਲ ਹਨ। ਇਕ ਰਿਪੋਰਟ ’ਚ ਸਰਕਾਰੀ ਡਾਟਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮੁੰਬਈ ਦੇ ਛਤਰਪਤੀ ਸ਼ਿਵਾ ਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ ਨੂੰ ਸਭ ਤੋਂ ਵੱਧ 384.81 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਏਅਰਪੋਰਟ ’ਚ ਅਡਾਨੀ ਏਅਰਪੋਰਟ ਹੋਲਡਿੰਗਸ ਲਿਮਟਿਡ ਦੀ 74 ਫੀਸਦੀ ਅਤੇ ਏਅਰਪੋਰਟ ਅਥਾਰਿਟੀ ਆਫ ਇੰਡੀਆ ਦੀ 26 ਫੀਸਦੀ ਹਿੱਸੇਦਾਰੀ ਹੈ। ਇਸ ਤੋਂ ਬਾਅਦ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਦਾ ਨੰਬਰ ਆਉਂਦਾ ਹੈ। ਇਸ ਏਅਰਪੋਰਟ ਨੂੰ ਪਿਛਲੇ ਸਾਲ 317.41 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। 253.59 ਕਰੋੜ ਰੁਪਏ ਦੇ ਨੁਕਸਾਨ ਨਾਲ ਚੇਨਈ ਏਅਰਪੋਰਟ ਦਾ ਨੰਬਰ ਆਉਂਦਾ ਹੈ। ਤ੍ਰਿਵੇਂਦਰਮ ਅਤੇ ਅਹਿਮਦਾਬਾਦ ਦੇ ਏਅਰਪੋਰਟ ਚੌਥੇ ਤੇ ਪੰਜਵੇਂ ਨੰਬਰ ’ਤੇ ਹਨ। ਇਨ੍ਹਾਂ ਦੋਵਾਂ ਨੂੰ ਕ੍ਰਮਵਾਰ 100.31 ਕਰੋੜ ਤੇ 94.1 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ: Tesla ਕਾਰਾਂ ਨੂੰ ਭਾਰਤ 'ਚ ਲਾਂਚ ਕਰਨ ਲਈ ਬੇਤਾਬ Elon Musk, ਸਰਕਾਰ ਤੋਂ ਕੀਤੀ ਇਹ ਮੰਗ

ਪੁਣੇ ਏਅਰਪੋਰਟ ਨੂੰ ਸਭ ਤੋਂ ਵੱਧ ਮੁਨਾਫਾ

ਕੋਰੋਨਾ ਕਾਲ ਦੌਰਾਨ ਪੁਣੇ ਏਅਰਪੋਰਟ ਨੂੰ ਸਭ ਤੋਂ ਵੱਧ ਮੁਨਾਫਾ ਮਿਲਿਆ ਹੈ। ਡਾਟਾ ਅਨੁਸਾਰ ਪਿਛਲੇ ਸਾਲ ਪੁਣੇ ਏਅਰਪੋਰਟ ਨੂੰ 16.09 ਕਰੋੜ ਰੁਪਏ ਦਾ ਲਾਭ ਮਿਲਿਆ। ਪੁਣੇ ਏਅਰਪੋਰਟ ਦਾ ਸੰਚਾਲਨ ਇੰਡੀਅਨ ਏਅਰਫੋਰਸ ਵੱਲੋਂ ਕੀਤਾ ਜਾਂਦਾ ਹੈ। ਰਨਵੇਅ ਦੀ ਮੁਰੰਮਤ ਤੇ ਵਿਸਥਾਰ ਦੇ ਕਾਰਨ ਅਜੇ ਪੁਣੇ ਏਅਰਪੋਰਟ ਦਾ ਪੂਰੀ ਸਮਰਥਾ ਨਾਲ ਸੰਚਾਲਨ ਨਹੀਂ ਹੋ ਪਾ ਰਿਹਾ ਹੈ। ਇਸ ਤੋਂ ਬਾਅਦ ਜੁਹੂ ਏਅਰਪੋਰਟ ਦਾ ਨੰਬਰ ਆਉਂਦਾ ਹੈ। ਇਸ ਏਅਰਪੋਰਟ ਦਾ ਕੁੱਲ ਮੁਨਾਫਾ 15.94 ਕਰੋੜ ਰੁਪਏ ਰਿਹਾ ਹੈ। ਪ੍ਰਾਫਿਟ ਵਾਲੇ ਟਾਪ-5 ਏਅਰਪੋਰਟ ’ਚ ਸ਼੍ਰੀਨਗਰ, ਪਟਨਾ ਅਤੇ ਕਾਨਪੁਰ ਚਕੇਰੀ ਏਅਰਪੋਰਟ ਵੀ ਸ਼ਾਮਲ ਹਨ। ਇਨ੍ਹਾਂ ਦਾ ਲਾਭ ਕ੍ਰਮਵਾਰ 10.47 ਕਰੋੜ, 6.44 ਕਰੋੜ ਅਤੇ 6.07 ਕਰੋੜ ਰੁਪਏ ਰਿਹਾ ਹੈ। ਕਈ ਅਜਿਹੇ ਏਅਰਪੋਰਟ ਵੀ ਰਹੇ ਹਨ, ਜਿਨਾਂ ਨੂੰ ਕੋਈ ਨਫਾ-ਨੁਕਸਾਨ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ: ਹੁਣ ਨਵਾਂ ਟ੍ਰੇਡਿੰਗ, Demat ਖ਼ਾਤਾ ਖੋਲ੍ਹਣ ਵਾਲਿਆਂ ਨੂੰ SEBI ਨੇ ਦਿੱਤੀ ਖ਼ਾਸ ਸਹੂਲਤ

ਅਡਾਨੀ ਏਅਰਪੋਰਟ ਹੋਲਡਿੰਗਸ ਕੋਲ ਕੁੱਲ 7 ਏਅਰਪੋਰਟ

ਗੌਤਮ ਅਡਾਨੀ ਦੀ ਕੰਪਨੀ ਅਡਾਨੀ ਏਅਰਪੋਰਟ ਹੋਲਡਿੰਗਸ ਕੋਲ ਕੁੱਲ 7 ਏਅਰਪੋਰਟ ਦੇ ਸੰਚਾਲਨ ਦਾ ਜ਼ਿੰਮਾ ਹੈ। ਇਸ ’ਚੋਂ 6 ਏਅਰਪੋਰਟ ਦੇ ਸੰਚਾਲਨ ਦਾ ਜ਼ਿੰਮਾ ਪਿਛਲੇ ਸਾਲ ਨਿਲਾਮੀ ਰਾਹੀਂ ਮਿਲਿਆ ਸੀ ਜਦਕਿ ਮੁੰਬਈ ਏਅਰਪੋਰਟ ਦੇ ਸੰਚਾਲਨ ’ਚ ਪ੍ਰਾਈਵੇਟ ਇਕਵਿਟੀ ਰਾਹੀਂ ਹਿੱਸੇਦਾਰੀ ਖਰੀਦੀ ਗਈ ਸੀ। ਫਿਲਹਾਲ ਅਡਾਨੀ ਏਅਰਪੋਰਟ ਹੋਲਡਿੰਗਸ ਮੁੰਬਈ ਏਅਰਪੋਰਟ ਦੇ ਨਾਲ ਅਹਿਮਦਾਬਾਦ, ਲਖਨਊ ਅਤੇ ਮੇਂਗਲੁਰੂ ਏਅਰਪੋਰਟ ਦਾ ਸੰਚਾਲਨ ਕਰ ਰਹੀ ਹੈ। ਕੰਪਨੀ ਨੇ ਅਜੇ 3 ਹੋਰ ਏਅਰਪੋਰਟ ਦਾ ਸੰਚਾਲਨ ਆਪਣੇ ਹੱਥ ’ਚ ਨਹੀਂ ਲਿਆ ਹੈ।

ਇਹ ਵੀ ਪੜ੍ਹੋ: ਦਿਵਾਲੀਆ ਹੋ ਸਕਦੀ ਹੈ ਵੋਡਾਫੋਨ ਆਇਡੀਆ ! ਜਾਣੋ ਕਿਉਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ  ਸਾਂਝੇ ਕਰੋ।
 


Harinder Kaur

Content Editor

Related News