ਰਿਲਾਇੰਸ ਨਾਲ ਸੌਦੇ ਨੂੰ ਬਚਾਉਣ ਲਈ ''ਸਾਰੇ ਉਪਲਬਧ ਸਾਧਨ'' ਅਪਣਾਉਣ ਦਾ ਇਰਾਦਾ : ਫਿਊਚਰ ਰਿਟੇਲ

Friday, Aug 06, 2021 - 05:50 PM (IST)

ਰਿਲਾਇੰਸ ਨਾਲ ਸੌਦੇ ਨੂੰ ਬਚਾਉਣ ਲਈ ''ਸਾਰੇ ਉਪਲਬਧ ਸਾਧਨ'' ਅਪਣਾਉਣ ਦਾ ਇਰਾਦਾ : ਫਿਊਚਰ ਰਿਟੇਲ

ਨਵੀਂ ਦਿੱਲੀ (ਭਾਸ਼ਾ) - ਫਿਊਚਰ ਰਿਟੇਲ ਲਿਮਟਿਡ (ਐਫਆਰਐਲ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਰਿਲਾਇੰਸ ਇੰਡਸਟਰੀਜ਼ ਨਾਲ 24,731 ਕਰੋੜ ਰੁਪਏ ਦੇ ਸੌਦੇ ਨੂੰ ਪੂਰਾ ਕਰਨ ਲਈ ਲਗਭਗ "ਸਾਰੇ ਉਪਲਬਧ " ਤਰੀਕੇ ਅਪਣਾਉਣ ਦਾ ਇਰਾਦਾ ਰੱਖਦੀ ਹੈ। 

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸਿੰਗਾਪੁਰ ਦੇ ਐਮਰਜੈਂਸੀ ਐਡਜੁਡੀਕੇਟਰ (ਈਏ) ਦਾ ਰਿਲਾਇੰਸ ਰਿਟੇਲ ਨਾਲ ਐਫ.ਆਰ.ਐਲ. ਦੇ ਰਲੇਵੇਂ ਦੇ ਸੌਦੇ 'ਤੇ ਰੋਕ ਲਗਾਉਣ ਦਾ ਫੈਸਲਾ ਭਾਰਤੀ ਕਾਨੂੰਨਾਂ ਦੇ ਅਧੀਨ ਯੋਗ ਅਤੇ ਲਾਗੂ ਕਰਨ ਯੋਗ ਹੈ। ਦੂਜੇ ਪਾਸੇ ਐਮਾਜ਼ੋਨ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਆਦੇਸ਼ ਫਿਊਚਰ ਗਰੁੱਪ ਨਾਲ ਚੱਲ ਰਹੇ ਵਿਵਾਦ ਦੇ ਨਿਪਟਾਰੇ ਵਿੱਚ ਤੇਜ਼ੀ ਲਿਆਵੇਗਾ।

ਐਫ.ਆਰ.ਐਲ. ਨੇ ਸਟਾਕ ਐਕਸਚੇਂਜ ਨੂੰ ਦੱਸਿਆ ਕਿ ਅਦਾਲਤ ਦਾ ਫੈਸਲਾ "ਈ.ਏ. ਆਦੇਸ਼ ਦੇ ਲਾਗੂ ਕਰਨ ਨਾਲ ਜੁੜੇ ਦੋ ਸੀਮਤ ਨੁਕਤਿਆਂ ਨੂੰ ਸੰਬੋਧਿਤ ਕਰਦਾ ਹੈ ਨਾ ਕਿ ਵਿਵਾਦ ਦੇ ਗੁਣ-ਦੋਸ਼ ਨੂੰ। ਇਸ ਵਿਚ ਕਿਹਾ ਗਿਆ ਹੈ ਕਿ ਫੈਸਲੇ ਦੀ ਕਾਪੀ ਦਾ ਇੰਤਜ਼ਾਰ ਹੈ। ।ਐਫ.ਆਰ.ਐਲ. ਨੂੰ ਸਲਾਹ ਦਿੱਤੀ ਗਈ ਹੈ ਕਿ ਕਾਨੂੰਨ ਦੇ ਅਧੀਨ ਇਸਦੇ ਲਈ ਉਪਾਅ ਉਪਲਬਧ ਹਨ, ਜਿਸਦੀ ਉਹ ਵਰਤੋਂ ਕਰੇਗੀ। ” ਐਫ.ਆਰ.ਐੱਲ. ਨੇ ਕਿਹਾ ਕਿ ਉਹ ਆਪਣੇ ਹਿੱਤਧਾਰਕਾਂ ਅਤੇ ਕਾਰਜਬਲ ਦੇ ਹਿੱਤਾ ਦੀ ਰੱਖਿਆ ਲਈ ਸੌਦੇ ਨੂੰ ਪੂਰਾ ਕਰਨ ਲਈ ਸਾਰੇ ਉਪਲੱਭਧ ਰਸਤਿਆਂ ਦੀ ਭਾਲ ਕਰਨ ਦਾ ਇਰਾਦਾ ਰੱਖਦੀ ਹੈ।

ਫਿਊਚਰ ਗਰੁੱਪ ਦੀ ਕੰਪਨੀ ਨੇ ਕਿਹਾ ਕਿ ਸਿੰਗਾਪੁਰ ਇੰਟਰਨੈਸ਼ਨਲ ਆਰਬਿਟਰੇਸ਼ਨ ਸੈਂਟਰ (ਐਸਆਈਏਸੀ) ਵਿਖੇ ਆਰਬਿਟਰੇਸ਼ਨ ਟ੍ਰਿਬਿਊਨਲ ਨੇ ਪ੍ਰਸ਼ਨਾਂ 'ਤੇ ਸੁਣਵਾਈ ਪੂਰੀ ਕਰ ਲਈ ਹੈ ਕਿ ਕੀ ਈ.ਏ. ਦਾ ਆਖ਼ਰੀ ਆਦੇਸ਼ ਜਾਰੀ ਰਹਿਣਾ ਚਾਹੀਦੈ ਅਤੇ ਕੀ ਐੱਫ.ਆਰ.ਐਲ. ਆਰਬਿਟਰੇਸ਼ਨ ਕਾਰਵਾਈ ਦੇ ਪੱਖ 'ਚ  ਹੈ। ਕੰਪਨੀ ਨੇ ਅੱਗੇ ਕਿਹਾ, "ਸਾਲਸੀ ਟ੍ਰਿਬਿਊਨਲ ਦੇ ਫੈਸਲੇ ਦੀ ਉਡੀਕ ਹੈ।"

ਇਹ ਵੀ ਪੜ੍ਹੋ : ਚੀਨ ਦੀ ਕਰਤੂਤ ਕਾਰਨ ਭਾਰਤੀ ਲੂਣ ਕਾਰੋਬਾਰ ਨੂੰ ਝਟਕਾ, 70 ਫ਼ੀਸਦੀ ਡਿੱਗਾ ਨਿਰਯਾਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News