ਰੁਪਏ ਦੇ ਲਈ ਮੁਦਰਾ ਭੰਡਾਰ ਜ਼ਿਆਦਾ ਘਟਾਉਣਾ ਸਹੀ ਨਹੀਂ : ਵਿੱਤ ਮੰਤਰਾਲੇ

Thursday, Sep 29, 2022 - 03:49 PM (IST)

ਰੁਪਏ ਦੇ ਲਈ ਮੁਦਰਾ ਭੰਡਾਰ ਜ਼ਿਆਦਾ ਘਟਾਉਣਾ ਸਹੀ ਨਹੀਂ : ਵਿੱਤ ਮੰਤਰਾਲੇ

ਨਵੀਂ ਦਿੱਲੀ- ਵਿਦੇਸ਼ੀ ਮੁਦਰਾ ਭੰਡਾਰ 'ਚ ਤੇਜ਼ੀ ਨਾਲ ਕਮੀ ਦੇ ਮੱਦੇਨਜ਼ਰ ਵਿੱਤ ਮੰਤਰਾਲੇ ਨੇ ਸੰਕੇਤ ਦਿੱਤਾ ਕਿ ਸਰਕਾਰ ਰੁਪਏ ਦੀ ਗਿਰਾਵਟ ਨੂੰ ਰੋਕਣ ਅਤੇ ਕਿਸੇ ਵਿਸ਼ੇਸ਼ ਪੱਧਰ 'ਤੇ ਸਹਾਰਾ ਦੇਣ ਲਈ ਬਹੁਤ ਜ਼ਿਆਦਾ ਡਾਲਰ ਦੀ ਬਿਕਵਾਲੀ ਕਰਨ ਦੇ ਪੱਖ 'ਚ ਨਹੀਂ ਹੈ। ਵਿੱਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰੁਪਿਆ ਜਿਸ ਪੱਧਰ ਤੱਕ ਜਾਂਦਾ ਹੈ, ਉਸ ਨੂੰ ਜਾਣ ਦਿੱਤਾ ਜਾਵੇ। ਅਸੀਂ ਕਿਸੇ ਨਕਲੀ ਜਾਂ ਕਾਲਪਨਿਕ ਵਿਨਿਯਮ ਦਰ ਦੇ ਪੱਧਰ 'ਤੇ ਰੁਪਏ ਨੂੰ ਸਹਾਰਾ ਦੇਣ ਲਈ ਵਿਦੇਸ਼ੀ ਮੁਦਰਾ ਭੰਡਾਰ ਨੂੰ ਕੁਰਬਾਨ ਨਹੀਂ ਕਰ ਸਕਦੇ ਹਾਂ। 
ਡਾਲਰ ਦੇ ਮੁਕਾਬਲੇ ਰੁਪਿਆ ਅੱਜ 37 ਪੈਸੇ ਹੋਰ ਫਿਸਲ ਕੇ 81.90 'ਤੇ ਬੰਦ ਹੋਇਆ ਹੈ। ਇਸ ਤੋਂ ਜ਼ਿਆਦਾ ਸਖ਼ਤ ਮੌਦਰਿਕ ਨੀਤੀ ਦਾ ਵੀ ਡਰ ਸਤਾਉਣ ਲੱਗਿਆ ਹੈ। 
ਇਸ ਵਿਚਾਲੇ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 16 ਸਤੰਬਰ ਨੂੰ ਦੋ ਸਾਲ ਦੇ ਹੇਠਲੇ ਪੱਧਰ 545.65 ਅਰਬ ਡਾਲਰ 'ਤੇ ਰਹਿ ਗਿਆ ਜੋ 25 ਫਰਵਰੀ ਦੇ ਪੱਧਰ ਤੋਂ 85.88 ਅਰਬ ਡਾਲਰ ਘਟ ਹੈ। ਹਾਲਾਂਕਿ ਵਿਦੇਸ਼ੀ ਮੁਦਰਾ ਭੰਡਾਰ 9 ਮਹੀਨੇ ਦੇ ਆਯਾਤ ਦੇ ਭੁਗਤਾਨ ਦੇ ਲਈ ਕਾਫ਼ੀ ਹੈ। ਪਰ ਇਕ ਸਾਲ ਪਹਿਲਾਂ ਇਹ 15 ਮਹੀਨੇ ਦੇ ਆਯਾਤ ਦੇ ਭੁਗਤਾਨ ਦੀ ਭਰਪਾਈ ਕਰਨ ਜਿੰਨਾ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਰੁਪਏ 'ਚ ਭਾਰੀ-ਉਤਾਰ ਚੜ੍ਹਾਅ ਨੂੰ ਰੋਕਣ ਲਈ ਕਰੀਬ 75 ਅਰਬ ਡਾਲਰ ਖਰਚ ਕੀਤੇ ਹਨ। 


author

Aarti dhillon

Content Editor

Related News