ਪੈਟਰੋਲ-ਡੀਜ਼ਲ ਕੀਮਤਾਂ ''ਚ ਸਿਰਫ਼ 11 ਦਿਨਾਂ ''ਚ ਇੰਨਾ ਉਛਾਲ, ਵੇਖੋ ਮੁੱਲ

Friday, Feb 19, 2021 - 01:35 PM (IST)

ਪੈਟਰੋਲ-ਡੀਜ਼ਲ ਕੀਮਤਾਂ ''ਚ ਸਿਰਫ਼ 11 ਦਿਨਾਂ ''ਚ ਇੰਨਾ ਉਛਾਲ, ਵੇਖੋ ਮੁੱਲ

ਨਵੀਂ ਦਿੱਲੀ- ਪੈਟਰੋਲ ਕੀਮਤਾਂ ਦੇਸ਼ ਵਿਚ 100 ਰੁਪਏ ਪ੍ਰਤੀ ਲਿਟਰ ਤੋਂ ਪਾਰ ਹੋਣ ਪਿੱਛੋਂ ਵੀ ਸ਼ੁੱਕਰਵਾਰ ਨੂੰ ਪੈਟਰੋਲ-ਡੀਜ਼ਲ ਕੀਮਤਾਂ ਵਿਚ 31-33 ਪੈਸੇ ਪ੍ਰਤੀ ਲਿਟਰ ਦਾ ਹੋਰ ਵਾਧਾ ਕੀਤਾ ਗਿਆ ਹੈ। ਕੀਮਤਾਂ ਵਿਚ ਵਾਧੇ ਦਾ ਇਹ ਲਗਾਤਾਰ 11ਵਾਂ ਦਿਨ ਹੈ ਅਤੇ ਇਸ ਦੌਰਾਨ ਪੈਟਰੋਲ 3.24 ਰੁਪਏ ਅਤੇ ਡੀਜ਼ਲ 3.47 ਰੁਪਏ ਮਹਿੰਗਾ ਹੋ ਗਿਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 90.19 ਰੁਪਏ ਅਤੇ ਡੀਜ਼ਲ ਦੀ 80.60 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

ਇਸ ਸਾਲ ਜਨਵਰੀ ਅਤੇ ਫਰਵਰੀ ਵਿਚ ਕੁੱਲ ਮਿਲਾ ਕੇ ਹੁਣ ਤੱਕ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 23 ਵਾਰ ਵਧਣ ਨਾਲ ਪੈਟਰੋਲ 6.38 ਰੁਪਏ ਅਤੇ ਡੀਜ਼ਲ ਵਿਚ 6.73 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ।

ਰਾਜਸਥਾਨ ਦੇ ਸ੍ਰੀਗੰਗਾਨਗਰ ਵਿਚ ਪੈਟਰੋਲ ਦੀ ਕੀਮਤ 100.82 ਰੁਪਏ ਅਤੇ ਡੀਜ਼ਲ ਦੀ 92.83 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਮੱਧ ਪ੍ਰਦੇਸ਼ ਦੇ ਅਨੂਪੁਰ ਵਿਚ ਪੈਟਰੋਲ 100.57 ਰੁਪਏ ਅਤੇ ਡੀਜ਼ਲ 91.04 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਮੁੰਬਈ ਵਿਚ ਵੀ ਪੈਟਰੋਲ ਸੈਂਕੜਾ ਲਾਉਣ ਦੇ ਨੇੜੇ ਹੈ, ਜੋ 96.62 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਿਆ ਹੈ ਅਤੇ ਡੀਜ਼ਲ ਇੱਥੇ ਹੁਣ 87.67 ਰੁਪਏ ਪ੍ਰਤੀ ਲਿਟਰ ਵਿਚ ਵਿਕ ਰਿਹਾ ਹੈ।

ਪੰਜਾਬ-
ਜਲੰਧਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 91 ਰੁਪਏ 18 ਪੈਸੇ ਅਤੇ ਡੀਜ਼ਲ ਦੀ 82 ਰੁਪਏ 33 ਪੈਸੇ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ। ਪਟਿਆਲਾ ਸ਼ਹਿਰ 'ਚ ਪੈਟਰੋਲ ਦੀ ਕੀਮਤ 91 ਰੁਪਏ 61 ਪੈਸੇ ਤੇ ਡੀਜ਼ਲ ਦੀ 82 ਰੁਪਏ 72 ਪੈਸੇ ਪ੍ਰਤੀ ਲਿਟਰ ਅਤੇ ਲੁਧਿਆਣਾ ਸ਼ਹਿਰ 'ਚ ਪੈਟਰੋਲ ਦੀ ਕੀਮਤ 91 ਰੁਪਏ 73 ਪੈਸੇ ਤੇ ਡੀਜ਼ਲ ਦੀ 82 ਰੁਪਏ 83 ਪੈਸੇ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ- ਈਰਾਨ ਇਸ ਸਾਲ ਭਾਰਤ ਤੋਂ ਖ਼ਰੀਦ ਸਕਦਾ ਹੈ 5.4 ਕਰੋੜ ਕਿਲੋਗ੍ਰਾਮ ਚਾਹ

ਅੰਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 91 ਰੁਪਏ 80 ਪੈਸੇ ਅਤੇ ਡੀਜ਼ਲ ਦੀ 82 ਰੁਪਏ 89 ਪੈਸੇ ਹੋ ਗਈ ਹੈ। ਮੋਹਾਲੀ 'ਚ ਪੈਟਰੋਲ ਦੀ ਕੀਮਤ 92 ਰੁਪਏ 09 ਪੈਸੇ ਅਤੇ ਡੀਜ਼ਲ ਦੀ 83 ਰੁਪਏ 15 ਪੈਸੇ ਪ੍ਰਤੀ ਲਿਟਰ ਤੱਕ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 86 ਰੁਪਏ 79 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ 80 ਰੁਪਏ 30 ਪੈਸੇ ਪ੍ਰਤੀ ਲਿਟਰ ਰਹੀ।

ਇਹ ਵੀ ਪੜ੍ਹੋ- ਇੰਤਜ਼ਾਰ ਖ਼ਤਮ, ਵਿਸਤਾਰਾ ਵੱਲੋਂ ਜਰਮਨੀ ਲਈ ਨਾਨ-ਸਟਾਪ ਉਡਾਣਾਂ ਸ਼ੁਰੂ

ਪੈਟਰੋਲ-ਡੀਜ਼ਲ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News