ਬ੍ਰਿਟੇਨ ਤੇ ਯੂਰਪੀ ਸੰਘ ਨਾਲ FTA ਘਰੇਲੂ ਉਦਯੋਗ ਲਈ ਹੋਵੇਗਾ ਕ੍ਰਾਂਤੀਕਾਰੀ ਬਦਲਾਅ : AEPC

Saturday, Dec 09, 2023 - 05:20 PM (IST)

ਬ੍ਰਿਟੇਨ ਤੇ ਯੂਰਪੀ ਸੰਘ ਨਾਲ FTA ਘਰੇਲੂ ਉਦਯੋਗ ਲਈ ਹੋਵੇਗਾ ਕ੍ਰਾਂਤੀਕਾਰੀ ਬਦਲਾਅ : AEPC

ਨਵੀਂ ਦਿੱਲੀ (ਭਾਸ਼ਾ)– ਬ੍ਰਿਟੇਨ ਅਤੇ ਯੂਰਪੀ ਸੰਘ (ਈ. ਯੂ.) ਨਾਲ ਪ੍ਰਸਤਾਵਿਤ ਫ੍ਰੀ ਟਰੇਡ ਐਗਰੀਮੈਂਟ (ਐੱਫ. ਟੀ. ਏ.) ਘਰੇਲੂ ਉਦਯੋਗ ਲਈ ਕ੍ਰਾਂਤੀਕਾਰੀ ਬਦਲਾਅ ਲਿਆਏਗਾ ਅਤੇ ਕੱਪੜਾ ਐਕਸਪੋਰਟਰਾਂ ਨੂੰ ਇਸ ਨਾਲ ਬਹੁਤ ਫ਼ਾਇਦਾ ਹੋਵੇਗਾ। ਕੱਪੜਾ ਐਕਸਪੋਰਟ ਪ੍ਰਮੋਸ਼ਨ ਕੌਂਸਲ (ਏ. ਈ. ਪੀ. ਸੀ.) ਨੇ ਸ਼ਨੀਵਾਰ ਨੂੰ ਇਹ ਗੱਲ ਕਹੀ ਹੈ।

ਇਹ ਵੀ ਪੜ੍ਹੋ - ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ, ਜਾਣੋ 10 ਗ੍ਰਾਮ ਸੋਨੇ ਦਾ ਅੱਜ ਦਾ ਭਾਅ

ਏ. ਈ. ਪੀ. ਸੀ. ਦੇ ਚੇਅਰਮੈਨ ਨਰੇਨ ਗੋਇਨਕਾ ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.), ਆਸਟ੍ਰੇਲੀਆ ਅਤੇ ਜਾਪਾਨ ਨਾਲ ਵਪਾਰ ਸਮਝੌਤੇ ਇਸ ਖੇਤਰ ਲਈ ਬਾਜ਼ਾਰ ਪਹੁੰਚ ਮੁਹੱਈਆ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਨਾਲ ਐੱਫ. ਟੀ. ਏ. ਉਦਯੋਗ ਲਈ ਇਕ ਕ੍ਰਾਂਤੀਕਾਰੀ ਬਦਲਾਅ ਲਿਆਉਣ ਵਾਲਾ ਹੋਵੇਗਾ ਅਤੇ ਜੇ ਅਸੀਂ ਐੱਫ. ਟੀ. ਏ. ਸਮਝੌਤੇ ’ਤੇ ਹਸਤਾਖ਼ਰ ਕਰਦੇ ਹਾਂ ਤਾਂ ਈ. ਯੂ. ਤੋਂ ਵੱਡਾ ਲਾਭ ਮਿਲੇਗਾ।

ਇਹ ਵੀ ਪੜ੍ਹੋ - ਵਧਦੀ ਮਹਿੰਗਾਈ ਦੌਰਾਨ ਕੇਂਦਰ ਦਾ ਵੱਡਾ ਫ਼ੈਸਲਾ, ਗੰਢਿਆਂ ਦੇ ਨਿਰਯਾਤ 'ਤੇ ਲਾਈ ਪਾਬੰਦੀ

ਬ੍ਰਿਟੇਨ ਨਾਲ ਐੱਫ. ਟੀ. ਏ. ਉੱਤੇ ਗੱਲਬਾਤ ਅੰਤਿਮ ਦੌਰ ’ਚ ਹੈ ਅਤੇ ਈ. ਯੂ. ਨਾਲ ਗੱਲਬਾਤ ਤੇਜ਼ੀ ਨਾਲ ਵਧ ਰਹੀ ਹੈ। ਕੱਪੜਾ ਉਦਯੋਗ ਵਿਚ ਲਗਭਗ 10 ਕਰੋੜ ਰੁਪਏ ਦੇ ਕਾਰੋਬਾਰ ਵਾਲੇ 80 ਫ਼ੀਸਦੀ ਐਕਸਪੋਰਟਰ ਸ਼ਾਮਲ ਹਨ। ਭਾਰਤੀ ਕੱਪੜਾ ਨਿਰਮਾਣ ਇਕਾਈਆਂ ’ਚ ਮਸ਼ੀਨਾਂ ਦੀ ਔਸਤ ਗਿਣਤੀ 250-400 ਹੈ, ਜਦ ਕਿ ਮੁਕਾਬਲੇਬਾਜ਼ੀ ਦੇਸ਼ਾਂ ’ਚ ਔਸਤਨ 800-1000 ਮਸ਼ੀਨਾਂ ਹਨ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News