1 ਮਾਰਚ ਤੋਂ 3 ਕਮੇਟੀਆਂ ਸੋਸ਼ਲ ਮੀਡੀਆ ਫਰਮਾਂ ਖ਼ਿਲਾਫ਼ ਸ਼ਿਕਾਇਤਾਂ ਦਾ ਨਿਪਟਾਰਾ ਕਰਨਗੀਆਂ : IT ਮੰਤਰਾਲਾ
Sunday, Jan 29, 2023 - 10:00 AM (IST)
ਨਵੀਂ ਦਿੱਲੀ–ਫੇਸਬੁੱਕ, ਟਵਿਟਰ ਅਤੇ ਇੰਸਟ੍ਰਾਗਾਮ ਵਰਗੀਆਂ ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ ਖ਼ਿਲਾਫ਼ ਯੂਜ਼ਰਸ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਰਕਾਰ ਵਲੋਂ ਗਠਿਤ ਸ਼ਿਕਾਇਤ ਅਪੀਲ ਕਮੇਟੀਆਂ (ਜੀ. ਏ. ਸੀ.) ਇਕ ਮਾਰਚ ਤੋਂ ਆਪਣਾ ਕੰਮ ਸ਼ੁਰੂ ਕਰ ਦੇਣਗੀਆਂ। ਇਲੈਕਟ੍ਰਾਨਿਕਸ ਅਤੇ ਆਈ. ਟੀ. ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਕੇਂਦਰ ਸਰਕਾਰ ਨੇ ਅਕਤੂਬਰ ’ਚ ਕੀਤੇ ਗਏ ਸੂਚਨਾ ਤਕਨਾਲੋਜੀ (ਆਈ. ਟੀ.) ਨਿਯਮ 2021 ’ਚ ਸੋਧ ਦੇ ਤਹਿਤ ਸ਼ੁੱਕਰਵਾਰ ਨੂੰ ਤਿੰਨ ਸ਼ਿਕਾਇਤ ਅਪੀਲ ਕਮੇਟੀਆਂ ਨੂੰ ਨੋਟੀਫਾਈਡ ਕੀਤਾ ਹੈ।
ਇਕ ਅਧਿਕਾਰਕ ਬਿਆਨ ’ਚ ਕਿਹਾ ਗਿਆ ਕਿ ਮੱਧਵਰਤੀ ਕੰਪਨੀਆਂ ਦੀ ਅਪੀਲ ਅਤੇ ਤਕਨੀਕੀ ਲੋੜਾਂ ਮੁਤਾਬਕ ਜ਼ਰੂਰੀ ਇਨਫੈਕਸ਼ਨ ਮਿਆਦ ਨੂੰ ਧਿਆਨ ’ਚ ਰੱਖਦੇ ਹੋਏ ਸ਼ਿਕਾਇਤ ਅਪੀਲ ਕਮੇਟੀਆਂ ਇਸ ਨੋਟੀਫਿਕੇਸ਼ਨ ਦੇ ਇਕ ਮਹੀਨੇ ’ਚ ਯਾਨੀ ਇਕ ਮਾਰਚ ਤੋਂ ਕੰਮ ਕਰਨ ਲੱਗਣੀਆਂ। ਬਿਆਨ ਮੁਤਾਬਕ ਜੀ. ਏ. ਸੀ. ਸਮੁੱਚੀ ਨੀਤੀ ਅਤੇ ਕਾਨੂੰਨੀ ਢਾਂਚੇ ਦਾ ਇਕ ਅਹਿਮ ਹਿੱਸਾ ਹੈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਭਾਰਤ ’ਚ ਇੰਟਰਨੈੱਟ ਮੁਕਤ, ਸੁਰੱਖਿਅਤ ਅਤੇ ਭਰੋਸੇਯੋਗ ਅਤੇ ਜਵਾਬਦੇਹ ਹੋਵੇ।
ਬਿਆਨ ’ਚ ਕਿਹਾ ਗਿਆ ਹੈ ਕਿ ਇੰਟਰਨੈੱਟ ਮੱਧਵਰਤੀ ਕੰਪਨੀਆਂ ਵਲੋਂ ਵੱਡੀ ਗਿਣਤੀ ’ਚ ਯੂਜ਼ਰਸ ਦੀਆਂ ਸ਼ਿਕਾਇਤਾਂ ਨੂੰ ਅਣਸੁਣਿਆ ਕੀਤੇ ਜਾਣ ਜਾਂ ਅਤੇ ਗੈਰ-ਸੰਤੁਸ਼ਟੀ ਸਲਿਊਸ਼ਨ ਨੂੰ ਦੇਖਦੇ ਹੋਏ ਜੀ. ਏ. ਸੀ. ਦਾ ਗਠਨ ਕੀਤਾ ਗਿਆ ਹੈ। ਜੀ. ਏ. ਸੀ. ਇਕ ਵਰਚੁਅਲ ਡਿਜੀਟਲ ਮੰਚ ਹੋਵੇਗਾ ਜੋ ਸਿਰਫ ਆਨਲਾਈਨ ਅਤੇ ਡਿਜ਼ੀਟਲ ਤੌਰ ’ਤੇ ਸੰਚਾਲਿਤ ਹੋਵੇਗਾ। ਇਸ ’ਚ ਅਪੀਲ ਦਾਇਰ ਕਰਨ ਤੋਂ ਲੈ ਕੇ ਫੈਸਲਾ ਲੈਣ ਤੱਕ ਦੀ ਪੂਰੀ ਪ੍ਰਕਿਰਿਆ ਡਿਜ਼ੀਟਲ ਹੋਵੇਗੀ।