1 ਅਗਸਤ ਤੋਂ ਸਿਸਟਮ ਵਿਚ ਹੋਣਗੇ ਮਹੱਤਵਪੂਰਨ ਬਦਲਾਅ, ਆਮ ਵਿਅਕਤੀ ਨੂੰ ਕਰਨਗੇ ਪ੍ਰਭਾਵਿਤ

Tuesday, Jul 26, 2022 - 06:42 PM (IST)

1 ਅਗਸਤ ਤੋਂ ਸਿਸਟਮ ਵਿਚ ਹੋਣਗੇ ਮਹੱਤਵਪੂਰਨ ਬਦਲਾਅ, ਆਮ ਵਿਅਕਤੀ ਨੂੰ ਕਰਨਗੇ ਪ੍ਰਭਾਵਿਤ

ਨਵੀਂ ਦਿੱਲੀ - ਸਾਲ 2022 ਦਾ ਅਸਗਤ ਮਹੀਨਾ ਸ਼ੁਰੂ ਹੋਣ ਲਈ ਕੁਝ ਹੀ ਦਿਨ ਬਾਕੀ ਬਚੇ ਹਨ। ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵਿਚ ਸਰਕਾਰ ਵਲੋਂ ਸਿਸਟਮ ਨੂੰ ਬਿਹਤਰ ਬਣਾਉਣ ਲਈ ਜ਼ਰੂਰੀ ਨਿਯਮਾਂ ਨੂੰ ਸੋਧਿਆ ਜਾਂਦਾ ਹੈ ਜਾਂ ਫਿਰ ਨਵੇਂ ਨਿਯਮ ਬਣਾਏ ਜਾਂਦੇ ਹਨ। ਇਸ ਲੜੀ ਦੇ ਤਹਿਤ ਇਸ ਵਾਰ ਦੇ ਅਗਸਤ ਮਹੀਨੇ ਵਿਚ ਵੀ ਬਹੁਤ ਸਾਰੇ ਮਹੱਤਵਪੂਰਨ ਬਦਲਾਅ ਹੋਣ ਜਾ ਰਹੇ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...

ਇਹ ਵੀ ਪੜ੍ਹੋ : ਪਵਿੱਤਰ ਨਦੀ 'ਗੰਗਾ' 'ਚ ਪਾਇਆ ਜਾ ਰਿਹੈ ਸੀਵਰੇਜ ਦਾ ਪਾਣੀ! NGT ਨੇ ਮੰਗੀ ਰਿਪੋਰਟ

ਬੈਂਕ ਆਫ ਬੜੌਦਾ ਵਲੋਂ ਚੈੱਕ ਭੁਗਤਾਨ ਵਿਚ ਬਦਲਾਅ

ਬੈਂਕ ਆਫ ਬੜੌਦਾ ਨੇ ਆਪਣੇ ਚੈੱਕ ਪੇਮੈਂਟ ਨਿਯਮਾਂ 'ਚ ਕੁਝ ਬਦਲਾਅ ਕੀਤੇ ਹਨ। ਬੈਂਕ ਆਫ ਬੜੌਦਾ ਨੇ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ 1 ਅਗਸਤ ਤੋਂ 5 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਰਕਮ ਵਾਲੇ ਚੈੱਕਾਂ ਦੇ ਭੁਗਤਾਨ ਲਈ 'ਪਾਜ਼ੇਟਿਵ ਪੇ ਸਿਸਟਮ' Postive Pay System ਲਾਜ਼ਮੀ ਹੋਵੇਗਾ। ਇਸ ਦੀ ਗੈਰ-ਮੌਜੂਦਗੀ ਵਿੱਚ, ਚੈੱਕ ਦਾ ਭੁਗਤਾਨ ਰੋਕਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਬੈਂਕ ਆਫ ਬੜੌਦਾ ਨੇ ਇੱਕ ਟਵੀਟ ਵਿੱਚ ਕਿਹਾ ਕਿ ਅਸੀਂ ਤੁਹਾਡੀ ਬੈਂਕਿੰਗ ਸੁਰੱਖਿਆ ਲਈ ਵਚਨਬੱਧ ਹਾਂ। ਸਕਾਰਾਤਮਕ ਭੁਗਤਾਨ ਪ੍ਰਣਾਲੀ ਦੇ ਨਾਲ, ਅਸੀਂ ਤੁਹਾਨੂੰ ਚੈੱਕ ਧੋਖਾਧੜੀ ਤੋਂ ਬਚਾਉਂਦੇ ਹਾਂ। 1 ਅਗਸਤ 2022 ਤੋਂ, 5 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਰਕਮ ਲਈ 'ਪਾਜ਼ੇਟਿਵ ਪੇ ਸਿਸਟਮ' ਲਾਜ਼ਮੀ ਹੋਵੇਗਾ।

'ਪਾਜ਼ੇਟਿਵ ਪੇ ਸਿਸਟਮ' ਕੀ ਹੈ

ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ PPS ਵਿਕਸਿਤ ਕੀਤਾ ਹੈ ਜਿਸ ਦੇ ਤਹਿਤ ਉੱਚ ਮੁੱਲ ਦਾ ਚੈੱਕ ਜਾਰੀ ਕਰਨ ਵਾਲੇ ਗਾਹਕ ਨੂੰ ਕੁਝ ਜ਼ਰੂਰੀ ਵੇਰਵੇ ਜਿਵੇਂ ਕਿ ਚੈੱਕ ਨੰਬਰ, ਚੈੱਕ ਦੀ ਰਕਮ, ਮਿਤੀ ਅਤੇ ਲਾਭਪਾਤਰੀ ਦਾ ਨਾਮ ਸਾਂਝਾ ਕਰਨ ਦੀ ਲੋੜ ਹੁੰਦੀ ਹੈ। ਭੁਗਤਾਨ ਲਈ ਚੈੱਕ ਪੇਸ਼ ਕਰਦੇ ਸਮੇਂ ਇਨ੍ਹਾਂ ਵੇਰਵਿਆਂ ਨੂੰ ਕ੍ਰਾਸ-ਚੈੱਕ ਕੀਤਾ ਜਾਂਦਾ ਹੈ। ਚੈੱਕ ਜਾਰੀਕਰਤਾ ਇਲੈਕਟ੍ਰਾਨਿਕ ਸਾਧਨਾਂ ਜਿਵੇਂ ਕਿ SMS, ਮੋਬਾਈਲ ਐਪ, ਇੰਟਰਨੈਟ ਬੈਂਕਿੰਗ ਜਾਂ ATM ਰਾਹੀਂ ਲੋੜੀਂਦੇ ਵੇਰਵੇ ਪ੍ਰਦਾਨ ਕਰ ਸਕਦਾ ਹੈ। ਇਸ ਤੋਂ ਬਾਅਦ, ਚੈੱਕ ਦੇ ਭੁਗਤਾਨ ਤੋਂ ਪਹਿਲਾਂ ਇਹ ਜਾਣਕਾਰੀ ਕ੍ਰਾਸ ਚੈਕ ਕੀਤੀ ਜਾਵੇਗੀ। ਜੇਕਰ ਕੋਈ ਅੰਤਰ ਪਾਇਆ ਜਾਂਦਾ ਹੈ, ਤਾਂ ਬੈਂਕ ਚੈੱਕ ਨੂੰ ਰੱਦ ਕਰ ਦੇਵੇਗਾ। ਇੱਥੇ ਜੇਕਰ 2 ਬੈਂਕਾਂ ਦਾ ਮਾਮਲਾ ਹੈ, ਭਾਵ ਜਿਸ ਬੈਂਕ ਦਾ ਚੈੱਕ ਕੱਟਿਆ ਗਿਆ ਹੈ ਅਤੇ ਜਿਸ ਬੈਂਕ ਵਿੱਚ ਚੈੱਕ ਪਾਇਆ ਗਿਆ ਹੈ, ਤਾਂ ਦੋਵਾਂ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਅਲੀਬਾਬਾ ਦੇ 'ਜੈਕ ਮਾ ਤੋਂ ਬਾਅਦ ਹੁਣ ਚੀਨ ਦੀ 'ਦੀਦੀ' 'ਤੇ ਸਖ਼ਤੀ, ਲਗਾਇਆ 9600 ਕਰੋੜ ਦਾ ਜੁਰਮਾਨਾ

ਰਸੋਈ ਗੈਸ ਦੀਆਂ ਕੀਮਤਾਂ 

ਰਸੋਈ ਗੈਸ ਦੀਆਂ ਕੀਮਤਾਂ ਮਹੀਨੇ ਵਿਚ ਦੋ ਵਾਰ ਸੋਧੀਆਂ ਜਾਂਦੀਆਂ ਹਨ। ਅਗਸਤ ਮਹੀਨੇ ਵਿਚ ਵੀ ਸਰਕਾਰ ਐੱਲ.ਪੀ.ਜੀ. ਸਿਲੰਡਰ ਦੀਆਂ ਮੌਜੂਦਾ ਕੀਮਤਾਂ ਉੱਤੇ ਵਿਚਾਰ ਕਰੇਗੀ ਅਤੇ ਕੀਮਤਾਂ ਬਾਰੇ ਫ਼ੈਸਲਾ ਲਵੇਗੀ। ਹੋ ਸਕਦਾ ਹੈ ਕਿ ਪਿਛਲੇ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਕੀਮਤਾਂ ਵਿਚ ਬਦਲਾਅ ਦੇਖਣ ਨੂੰ ਮਿਲੇ।

ਅਗਸਤ ਮਹੀਨੇ ਵਿਚ 18 ਦਿਨ ਬੈਂਕਾਂ ਵਿਚ ਰਹੇਗੀ ਛੁੱਟੀ

ਭਾਰਤੀ ਰਿਜ਼ਰਵ ਬੈਂਕ ਦੀ ਵੈੱਬਸਾਈਟ ਮੁਤਾਬਕ ਅਗਸਤ ਮਹੀਨੇ 'ਚ ਬੈਂਕ ਕਈ ਦਿਨ ਬੰਦ ਰਹਿਣ ਵਾਲੇ ਹਨ। ਅਗਸਤ ਵਿੱਚ ਕਈ ਤਿਉਹਾਰ ਆਉਂਦੇ ਹਨ ਜਿਵੇਂ ਮੁਹੱਰਮ, ਰੱਖੜੀ, ਸੁਤੰਤਰਤਾ ਦਿਵਸ, ਕ੍ਰਿਸ਼ਨ ਜਨਮ ਅਸ਼ਟਮੀ ਅਤੇ ਗਣੇਸ਼ ਚਤੁਰਦਸ਼ੀ। ਇਨ੍ਹਾਂ ਦਿਨਾਂ 'ਚ ਬੈਂਕਾਂ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ, ਇਸ ਲਈ ਇਨ੍ਹਾਂ ਦਿਨਾਂ 'ਚ ਬੈਂਕ ਬੰਦ ਰਹਿ ਸਕਦੇ ਹਨ। ਇਸ ਤੋਂ ਇਲਾਵਾ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਹਰ ਬੈਂਕ ਬੰਦ ਰਹਿੰਦਾ ਹੈ ਅਤੇ ਐਤਵਾਰ ਦੀ ਹਫਤਾਵਾਰੀ ਛੁੱਟੀ ਹੋਣ ਕਾਰਨ ਅਗਸਤ ਮਹੀਨੇ 'ਚ ਲੰਬੀ ਛੁੱਟੀ ਹੋ ​​ਸਕਦੀ ਹੈ। ਇਨ੍ਹਾਂ ਹਫ਼ਤਾਵਾਰੀ ਛੁੱਟੀਆਂ ਨੂੰ ਇਕੱਠੇ ਲੈ ਕੇ, ਅਗਸਤ ਵਿੱਚ ਪੂਰੇ 18 ਦਿਨਾਂ ਦੀ ਬੈਂਕ ਛੁੱਟੀ ਹੋਵੇਗੀ।

ਇਹ ਵੀ ਪੜ੍ਹੋ : ਖਾਧ ਪਦਾਰਥਾਂ ’ਤੇ GST ਲਾਉਣਾ ਸੂਬਿਆਂ ਦੀ ਮੰਗ, ਰੈਵੇਨਿਊ ਸਕੱਤਰ ਨੇ ਦੱਸੀ ਫ਼ੈਸਲੇ ਨੂੰ ਪ੍ਰਵਾਨਗੀ ਦੀ ਵਜ੍ਹਾ

ਬੈਂਕ 13-15 ਅਗਸਤ ਤੱਕ ਲਗਾਤਾਰ ਬੰਦ 

ਦੱਸ ਦੇਈਏ ਕਿ ਬੈਂਕ 13-15 ਅਗਸਤ ਤੱਕ ਲਗਾਤਾਰ ਬੰਦ ਰਹਿਣਗੇ। 13 ਤੋਂ 15 ਅਗਸਤ ਦਰਮਿਆਨ ਬੈਂਕਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ। 13 ਅਗਸਤ ਨੂੰ ਦੂਜੇ ਸ਼ਨੀਵਾਰ, 14 ਅਗਸਤ ਨੂੰ ਐਤਵਾਰ ਅਤੇ 15 ਅਗਸਤ ਨੂੰ ਸੁਤੰਤਰਤਾ ਦਿਵਸ ਮੌਕੇ ਬੈਂਕ ਬੰਦ ਰਹਿਣਗੇ।

ਇਨ੍ਹਾਂ ਦਿਨਾਂ 'ਚ ਬੈਂਕ ਨਹੀਂ ਖੁੱਲ੍ਹਣਗੇ

1 ਅਗਸਤ - ਮੁਹੱਰਮ (ਜੰਮੂ ਅਤੇ ਕਸ਼ਮੀਰ)
1 ਅਗਸਤ – ਦ੍ਰੋਪਾਕਾ ਸ਼ੇ-ਜੀ (ਸਿੱਕਮ)
5 ਅਗਸਤ - ਮੁਹੱਰਮ (ਅਗਰਤਲਾ, ਅਹਿਮਦਾਬਾਦ, ਆਈਜ਼ੌਲ, ਬੇਲਾਪੁਰ, ਬੰਗਲੌਰ, ਭੋਪਾਲ, ਚੇਨਈ, ਹੈਦਰਾਬਾਦ, ਜੈਪੁਰ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਟਨਾ, ਰਾਏਪੁਰ ਅਤੇ ਰਾਂਚੀ)
11 ਅਗਸਤ - ਰੱਖੜੀ
12 ਅਗਸਤ - ਰੱਖੜੀ ਬੰਧਨ (ਕਾਨਪੂ-ਲਖਨਊ)
13 ਅਗਸਤ - ਦੂਜਾ ਸ਼ਨੀਵਾਰ
15 ਅਗਸਤ - ਸੁਤੰਤਰਤਾ ਦਿਵਸ
16 ਅਗਸਤ - ਪਾਰਸੀ ਨਵਾਂ ਸਾਲ
18 ਅਗਸਤ – ਜਨਮ ਅਸ਼ਟਮੀ
19 ਅਗਸਤ - ਜਨਮਾਸ਼ਟਮੀ ਸ਼੍ਰਵਣ ਵਾਦ-8/ਕ੍ਰਿਸ਼ਨਾ ਜਯੰਤੀ (ਅਹਿਮਦਾਬਾਦ, ਭੋਪਾਲ, ਚੰਡੀਗੜ੍ਹ, ਚੇਨਈ, ਗੰਗਟੋਕ, ਜੈਪੁਰ, ਜੰਮੂ, ਗਤਨਾ, ਰਾਏਪੁਰ, ਰਾਂਚੀ, ਸ਼ਿਲਾਂਗ, ਸ਼ਿਮਲਾ, ਸ੍ਰੀਨਗਰ)
20 ਅਗਸਤ – ਕ੍ਰਿਸ਼ਨਾਸ਼ਟਮੀ
27 ਅਗਸਤ - ਚੌਥਾ ਸ਼ਨੀਵਾਰ
29 ਅਗਸਤ – ਸ਼੍ਰੀਮੰਤ ਸੰਕਰਦੇਵ ਤਿਥੀ (ਗੁਹਾਟੀ)
31 ਅਗਸਤ – ਗਣੇਸ਼ ਚਤੁਰਥੀ (ਗੁਜਰਾਤ, ਮਹਾਰਾਸ਼ਟਰ, ਕਰਨਾਟਕ)

ਇਹ ਵੀ ਪੜ੍ਹੋ : ਦੁਨੀਆ ਭਰ ’ਚ ਵਧ ਰਹੀ ਮਹਿੰਗਾਈ, ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਤੋਂ ਲੋਕ ਪ੍ਰੇਸ਼ਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News